ਦੱਖਣੀ ਕੋਰੀਆ ਦਾ ਰੂਸ ਦੀ ਪਰਮਾਣੂ ਕੰਪਨੀ ਨਾਲ 2.25 ਅਰਬ ਡਾਲਰ ਦਾ ਸਮਝੌਤਾ

Thursday, Aug 25, 2022 - 05:04 PM (IST)

ਸਿਓਲ (ਏ. ਪੀ.)– ਦੱਖਣੀ ਕੋਰੀਆ ਨੇ ਰੂਸ ਦੀ ਜਨਤਕ ਖ਼ੇਤਰ ਦੀ ਪਰਮਾਣੂ ਊਰਜਾ ਕੰਪਨੀ ਨਾਲ 2.25 ਅਰਬ ਡਾਲਰ ਦਾ ਸਮਝੌਤਾ ਕੀਤਾ ਹੈ। ਇਹ ਸਮਝੌਤਾ ਮਿਸਰ ਦੇ ਪਹਿਲੇ ਪਰਮਾਣੂ ਬਿਜਲੀ ਪਲਾਂਟ ਨੂੰ ਪੁਰਜੇ ਪ੍ਰਦਾਨ ਕਰਨ ਲਈ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਜਲੰਧਰ ਦੇ ਨਿੱਜੀ ਹਸਪਤਾਲ 'ਚ ਗਰਭਵਤੀ ਔਰਤ ਦੀ ਮੌਤ, ਲਾਸ਼ ਦੇਣ ਲਈ ਮੰਗੇ ਲੱਖਾਂ ਰੁਪਏ, ਪਰਿਵਾਰ ਵੱਲੋਂ ਹੰਗਾਮਾ

ਦੱਖਣੀ ਕੋਰੀਆ ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਜਨਤਕ ਖ਼ੇਤਰ ਦੀ ਕੋਰੀਆ ਹਾਈਡਰੋ ਤੇ ਪਰਮਾਣੂ ਊਰਜਾ ਕੰਪਨੀ ਤੇ ਏ. ਐੱਸ. ਈ. ਵਿਚਾਲੇ ਸਮਝੌਤਾ ਹੋਇਆ ਹੈ।

ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਘਰ, ਭੋਗਪੁਰ ’ਚ ਚਿੱਟੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

ਇਸ ਸਮਝੌਤੇ ਤਹਿਤ ਦੱਖਣੀ ਕੋਰੀਆ, ਮਿਸਰ ਦੇ ਡਾਬਾ ’ਚ ਤਿਆਰ ਹੋ ਰਹੇ ਪਲਾਂਟ ਦੇ ਨਿਰਮਾਣ ਕਾਰਜ ਤੇ ਟਰਬਾਈਨ ਨਾਲ ਸਬੰਧ ਉਪਕਰਨ ਪ੍ਰਦਾਨ ਕਰੇਗਾ। ਏ. ਐੱਸ. ਈ. ਅਸਲ ’ਚ ਰੂਸ ਦੀ ਜਨਤਕ ਖ਼ੇਤਰ ਦੀ ਪਰਮਾਣੂ ਊਰਜਾ ਕੰਪਨੀ ਰੋਸਟਮ ਦੀ ਸਹਾਇਕ ਕੰਪਨੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News