ਕੋਵਿਡ-19 ਦਾ ਡਰ, ਵੀਅਤਨਾਮ ਨੇ ਦੱਖਣੀ ਕੋਰੀਆ ਲਈ ਰੋਕੀ ''ਫ੍ਰੀ ਵੀਜ਼ਾ ਯਾਤਰਾ''

02/28/2020 2:05:49 PM

ਹਨੋਈ (ਬਿਊਰੋ): ਦੱਖਣੀ ਕੋਰੀਆ ਵਿਚ ਵੀ ਜਾਨਲੇਵਾ ਕੋਰੋਨਾਵਾਇਰਸ ਦਸਤਕ ਦੇ ਚੁੱਕਾ ਹੈ। ਇੱਥੇ ਇਸ ਜਾਨਲੇਵਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਜਿਸ ਨੂੰ ਧਿਆਨ ਵਿਚ ਰੱਖਦਿਆਂ ਵੀਅਤਨਾਮ ਨੇ ਦੱਖਣੀ ਕੋਰੀਆ ਲਈ ਫ੍ਰੀ ਵੀਜ਼ਾ ਯਾਤਰਾ (visa-free travel) ਰੱਦ ਕਰਨ ਦਾ ਫੈਸਲਾ ਲਿਆ ਹੈ। 

ਯੋਨਹਾਪ ਸਮਾਚਾਰ ਏਜੰਸੀ ਨੇ ਨਿਊਜ਼ ਏਜੰਸੀ ਰਾਇਟਰਜ਼ ਨੂੰ ਦਿੱਤੀ ਜਾਣਕਾਰੀ ਵਿਚ ਕਿਹਾ ਕਿ ਕੋਰੋਨਾ ਦਾ ਇਨਫੈਕਸ਼ਨ ਹੋਰ ਜ਼ਿਆਦਾ ਨਾ ਫੈਲੇ, ਇਸ ਨੂੰ ਧਿਆਨ ਵਿਚ ਰੱਖਦਿਆਂ ਵੀਅਤਨਾਮ ਸਰਕਾਰ ਯੋਜਨਾ ਬਣਾ ਰਹੀ ਹੈ ਕਿ ਉਹ ਦੱਖਣੀ ਕੋਰੀਆ ਲਈ ਫ੍ਰੀ ਵੀਜ਼ਾ ਯਾਤਰਾ ਇਸ ਸ਼ਨੀਵਾਰ ਤੋਂ ਬੰਦ ਕਰ ਦੇਵੇ।

ਰਿਪੋਰਟਾਂ ਦੇ ਮੁਤਾਬਕ ਵੀਅਤਨਾਮ ਵਿਚ ਮੌਜੂਦਾ ਦੱਖਣੀ ਕੋਰੀਆਈ ਦੂਤਾਵਾਸ ਨੂੰ ਇਸ ਫੈਸਲੇ ਦੇ ਬਾਰੇ ਵਿਚ ਇਕ ਨੋਟਿਸ ਜਾਰੀ ਕੀਤਾ ਹੈ। ਇੱਥੇ ਦੱਸ ਦਈਏ ਕਿ ਦੱਖਣੀ ਕੋਰੀਆ ਵਿਚ ਕੋਰੋਨਾਵਾਇਰਸ ਨਾਲ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2,000 ਤੋਂ ਵੱਧ ਲੋਕ ਇਨਫੈਕਟਿਡ ਹਨ।
 


Vandana

Content Editor

Related News