ਅਗਲੇ ਮਹੀਨੇ ਵਾਸ਼ਿੰਗਟਨ ''ਚ ਟਰੰਪ ਤੇ ਮੂਨ ਕਰਨਗੇ ਮੁਲਾਕਾਤ

Friday, Mar 29, 2019 - 10:58 AM (IST)

ਅਗਲੇ ਮਹੀਨੇ ਵਾਸ਼ਿੰਗਟਨ ''ਚ ਟਰੰਪ ਤੇ ਮੂਨ ਕਰਨਗੇ ਮੁਲਾਕਾਤ

ਸਿਓਲ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ-ਇਨ ਵਿਚਾਲੇ ਹਾਲ ਹੀ ਵਿਚ ਹੋਈ ਸਿਖਰ ਵਾਰਤਾ ਬੇਨਤੀਜਾ ਰਹੀ ਸੀ। ਹੁਣ ਟਰੰਪ ਅਤੇ ਮੂਨ ਅਗਲੇ ਮਹੀਨੇ ਮੁਲਾਕਾਤ ਕਰਨਗੇ। ਸਿਓਲ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੂਨ ਪਰਮਾਣੂ ਹਥਿਆਰਾਂ ਨਾਲ ਮਜ਼ਬੂਤ ਉੱਤਰੀ ਕੋਰੀਆ ਨਾਲ ਵਾਰਤਾ ਦੀ ਨੀਤੀ ਦਾ ਲੰਬੇਂ ਸਮੇਂ ਤੋਂ ਸਮਰਥਨ ਕਰਦੇ ਰਹੇ ਹਨ। 

ਉਨ੍ਹਾਂ ਨੇ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਵਿਚ ਵਾਰਤਾ ਕਰਾਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ ਪਰ ਕਿਮ ਅਤੇ ਟਰੰਪ ਉੱਤਰੀ ਕੋਰੀਆ ਤੋਂ ਪਾਬੰਦੀ ਹਟਾਉਣ ਦੇ ਬਦਲੇ ਪਿਓਂਗਯਾਂਗ ਦੇ ਪਰਮਾਣੂ ਪ੍ਰੋਗਰਾਮ 'ਤੇ ਲਗਾਮ ਲਗਾਉਣ ਸਬੰਧੀ ਕਿਸੇ ਸਮਝੌਤੇ 'ਤੇ ਪਹੁੰਚ ਨਹੀਂ ਪਾਏ। ਜਿਸ ਦੇ ਬਾਅਦ ਇਸ ਪ੍ਰਕਿਰਿਆ ਦੇ ਭਵਿੱਖ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। 
ਦੱਖਣੀ ਕੋਰੀਆ ਦੇ ਰਾਸ਼ਟਰਪਤੀ ਰਿਹਾਇਸ਼ ਬਲੂ ਹਾਊਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੂਨ 10 ਅਪ੍ਰੈਲ ਤੋਂ ਦੋ ਦਿਨੀਂ ਦੌਰੇ 'ਤੇ ਵਾਸ਼ਿੰਗਟਨ ਜਾਣਗੇ। ਰਾਸ਼ਟਰਪਤੀ ਦੇ ਸੀਨੀਅਰ ਪ੍ਰੈੱਸ ਸਕੱਤਰ ਯੂਨ ਡੋਹਾਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੋਵੇਂ ਨੇਤਾ ਪੂਰਨ ਪਰਮਾਣੂ ਨਿਸ਼ਸਤਰੀਕਨ ਜ਼ਰੀਏ ਕੋਰੀਆਈ ਪ੍ਰਾਇਦੀਪ ਵਿਚ ਸ਼ਾਂਤੀਪੂਰਨ ਸੱਤਾ ਸਥਾਪਿਤ ਕਰਨ 'ਤੇ ਆਪਣੇ ਰਵੱਈਏ ਨਾਲ ਤਾਲਮੇਲ ਕਰਨ ਲਈ ਡੂੰਘੀ ਚਰਚਾ ਕਰਨਗੇ।


author

Vandana

Content Editor

Related News