ਇਸ ਦੇਸ਼ ''ਚ 14 ਡਿਲੀਵਰੀ ਕਰਮੀਆਂ ਦੀ ਮੌਤ, 21 ਘੰਟੇ ਕਰ ਰਹੇ ਸਨ ਕੰਮ

11/05/2020 12:36:02 PM

ਸਿਓਲ (ਬਿਊਰੋ): ਕੋਰੋਨਾਵਾਇਰਸ ਲਾਗ ਦੀ ਬੀਮਾਰੀ ਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ। ਇਸ ਵਾਇਰਸ ਦੇ ਪ੍ਰਸਾਰ ਤੋਂ ਬਚਾਅ ਲਈ ਜ਼ਿਆਦਾਤਰ ਦੇਸ਼ਾਂ ਨੇ ਤਾਲਾਬੰਦੀ ਕੀਤੀ ਹੈ। ਤਾਲਾਬੰਦੀ ਕਾਰਨ ਲੋਕ ਘਰਾਂ ਵਿਚ ਕੈਦ ਹਨ ਅਤੇ ਜ਼ਿਆਦਾਤਰ ਚੀਜ਼ਾਂ ਦੇ ਲਈ ਆਨਲਾਈਨ ਡਿਲੀਵਰੀ 'ਤੇ ਨਿਰਭਰ ਹਨ। ਇਸ ਨਾਲ ਜਿੱਥੇ ਇਕ ਪਾਸੇ ਲੋਕਾਂ ਨੂੰ ਇਸ ਖੇਤਰ ਵਿਚ ਰੋਜ਼ਗਾਰ ਮਿਲਿਆ ਉੱਥੇ ਦੂਜੇ ਪਾਸੇ ਇਸ ਦੇ ਗੰਭੀਰ ਨਤੀਜੇ ਦੇਖਣ ਨੂੰ ਵੀ ਮਿਲੇ ਹਨ। 

ਬੀ.ਬੀ.ਸੀ. ਦੀ ਇਕ ਰਿਪੋਰਟ ਮੁਤਾਬਕ, ਦੱਖਣੀ ਕੋਰੀਆ ਵਿਚ ਜ਼ਿਆਦਾ ਘੰਟੇ ਕੰਮ ਕਰਨ ਕਾਰਨ ਲੱਗਭਗ 14 ਡਿਲੀਵਰੀ ਕਰਮੀਆਂ ਦੀ ਮੌਤ ਹੋ ਗਈ। ਇਸ ਰਿਪੋਰਟ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਡਿਲੀਵਰੀ ਕਰਮੀਆਂ ਦੀ ਮੌਤ ਨੂੰ ਤਾਲਾਬੰਦੀ ਅਤੇ ਕੋਰੋਨਾ ਕਾਲ ਵਿਚ ਕੰਮ ਦੇ ਵੱਧਦੇ ਦਬਾਅ ਅਤੇ ਥਕਾਵਟ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਡਿਲੀਵਰੀ ਬੁਆਏ ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ ਹੀ ਆਨਲਾਈਨ ਆਰਡਰ ਦੀ ਵੱਧਦੀ ਮੰਗ ਦਾ ਸਾਹਮਣਾ ਕਰ ਰਹੇ ਸਨ, ਜਿਸ ਕਾਰਨ ਇਹਨਾਂ ਨੂੰ ਲਗਾਤਰ ਕੰਮ ਕਰਨਾ ਪੈ ਰਿਹਾ ਸੀ। ਇਹ ਡਿਲੀਵਰੀ ਕਰਮਚਾਰੀ ਖਾਣੇ ਤੋਂ ਲੈ ਕੇ ਜ਼ਰੂਰੀ ਸਾਮਾਨ ਜਿਵੇਂ ਕੱਪੜੇ, ਕੌਸਮੈਟਿਕ ਜਿਹੀਆਂ ਚੀਜ਼ਾਂ ਸਣੇ ਹੋਰ ਸਾਰੀਆਂ ਚੀਜ਼ਾਂ ਦੀ ਡਿਲੀਵਰੀ ਕਰ ਰਹੇ ਸਨ। 

ਪੜ੍ਹੋ ਇਹ ਅਹਿਮ ਖਬਰ-  ਅਮਰੀਕਾ, ਜਾਪਾਨ ਅਤੇ ਭਾਰਤੀ ਨੇਵੀ ਨਾਲ ਯੁੱਧ ਅਭਿਆਸ 'ਚ ਸ਼ਾਮਲ ਹੋਇਆ ਆਸਟ੍ਰੇਲੀਆ

ਬੀ.ਬੀ.ਸੀ. ਨੇ 36 ਸਾਲ ਦੇ ਇਕ ਅਜਿਹੇ ਡਿਲੀਵਰੀ ਬੁਆਏ ਕਿਮ ਡੁਕ-ਯੋਨ ਦੀ ਖਰਾਬ ਹਾਲਤ ਦਾ ਜ਼ਿਕਰ ਆਪਣੀ ਰਿਪੋਰਟ ਵਿਚ ਕੀਤਾ ਹੈ। ਉਸ ਨੂੰ 21 ਘੰਟੇ ਦੀ ਸ਼ਿਫਟ ਵਿਚ 400 ਪੈਕੇਟ ਦੇਣ ਦੇ ਬਾਅਦ ਮ੍ਰਿਤਕ ਪਾਇਆ ਗਿਆ ਸੀ। 36 ਸਾਲਾ ਡਿਲੀਵਰੀ ਬੁਆਏ ਪਿਛਲੇ ਦਿਨੀਂ ਸਵੇਰ ਦੇ 5 ਵਜੇ ਤੋਂ ਕੰਮ ਕਰ ਰਿਹਾ ਸੀ। ਇਸ ਦੌਰਾਨ ਉਸ ਨੇ ਆਪਣੇ ਇਕ ਸਹਿਯੋਗੀ ਨੂੰ ਮੈਸੇਜ ਕੀਤਾ ਸੀ ਕਿ ਉਹ ਪਾਰਸਲ ਡਿਲੀਵਰੀ ਦੀ ਇਹ ਨੌਕਰੀ ਛੱਡਣੀ ਚਾਹੁੰਦਾ ਹੈ। ਮੌਤ ਤੋਂ ਚਾਰ ਦਿਨ ਪਹਿਲਾਂ ਡਿਲੀਵਰੀ ਬੁਆਏ ਨੇ ਜਿਹੜਾ ਮੈਸੇਜ ਕੀਤਾ ਸੀ ਉਸ ਵਿਚ ਉਸ ਨੇ ਲਿਖਿਆ,''ਇਹ ਬਹੁਤ ਜ਼ਿਆਦਾ ਹੈ। ਮੈਂ ਹੁਣ ਹੋਰ ਨਹੀਂ ਕਰ ਸਕਦਾ।'' ਚਾਰ ਦਿਨ ਬਾਅਦ ਹੀ ਉਹ ਮਰ ਗਿਆ ਸੀ। 

ਉਹ ਦੱਖਣੀ ਕੋਰੀਆ ਦੇ ਉਹਨਾਂ 14 ਕਾਮਿਆਂ ਵਿਚੋਂ ਇਕ ਹੈ। ਮਜ਼ਦੂਰ ਯੂਨੀਅਨ ਦੇ ਮੁਤਾਬਕ, ਇਹਨਾਂ ਕਰਮਚਾਰੀਆਂ ਦੀ ਮੌਤ ਓਵਰਵਰਕ ਦੇ ਕਾਰਨ ਹੋਈ ਸੀ। ਇਹਨਾਂ ਵਿਚੋਂ ਜ਼ਿਆਦਾਤਰ ਡਿਲੀਵਰੀ ਬੁਆਏ ਸਨ। ਮ੍ਰਿਤਕਾਂ ਦੇ ਪਰਿਵਾਰਾਂ ਨੇ ਮੌਤ ਦੇ ਕਾਰਨਾਂ ਨੂੰ 'ਕਰਵਜ਼' ਦੇ ਰੂਪ ਵਿਚ ਦਰਸਾਇਆ ਹੈ। ਇਹ ਇਕ ਕੋਰੀਆਈ ਸ਼ਬਦ ਹੈ ਜਿਸ ਦੀ ਵਰਤੋਂ ਹਾਰਟ ਅਟੈਕ ਲਈ ਕੀਤੀ ਜਾਂਦੀ ਹੈ। ਰਿਪੋਰਟ ਮੁਤਾਬਕ, ਜ਼ਿਆਦਾ ਕੰਮ ਕਰਨ ਦੇ ਕਾਰਨ ਹਾਰਟ ਸਟ੍ਰੋਕ ਆਇਆ, ਜਿਸ ਨਾਲ ਉਹਨਾਂ ਦੀ ਮੌਤ ਹੋਈ। ਮਰਨ ਵਾਲਿਆਂ ਵਿਚ ਇਕ 27 ਸਾਲਾ ਜਾਂਗ ਦੇਓਕ-ਜਿਨ ਵੀ ਸ਼ਾਮਲ ਹੈ ਜੋ ਪਹਿਲਾਂ ਤਾਇਕਵਾਂਡੋ ਖਿਡਾਰੀ ਰਿਹਾ ਸੀ। ਉਸ ਦੇ ਪਰਿਵਾਰ ਦੇ ਮੁਤਾਬਕ, 18 ਮਹੀਨੇ ਤੋਂ ਲਗਾਤਾਰ ਨਾਈਟ ਸ਼ਿਫਟ ਕਰਨ ਕਾਰਨ ਉਸ ਦਾ ਵਜ਼ਨ 15 ਕਿਲੋਗ੍ਰਾਮ ਤੱਕ ਘੱਟ ਹੋ ਗਿਆ ਸੀ। ਦੇਓਕ-ਜਿਨ ਇਸ ਮਹੀਨੇ ਦੇ ਸ਼ੁਰੂਆਤ ਵਿਚ ਰਾਤ ਦੀ ਸ਼ਿਫਟ ਤੋਂ ਸਵੇਰੇ ਲੱਗਭਗ 6 ਵਜੇ ਘਰ ਆਇਆ ਅਤੇ ਨਹਾਉਣ ਗਿਆ। ਉਸ ਦੇ ਪਿਤਾ ਨੇ ਉਸ ਨੂੰ ਬਾਥਰੂਮ ਵਿਚ ਮ੍ਰਿਤਕ ਪਾਇਆ।


Vandana

Content Editor

Related News