ਚੀਨ ਨੇ ਦੱਖਣੀ ਚੀਨ ਸਾਗਰ 'ਚ ਤਾਇਨਾਤ ਕੀਤੀ ਕਰੂਜ਼ ਮਿਜ਼ਾਇਲ

05/03/2018 3:56:08 PM

ਵਾਸ਼ਿੰਗਟਨ— ਚੀਨ ਨੇ ਦੱਖਣੀ ਚੀਨ ਸਾਗਰ ਦੀਆਂ 3 ਬਾਹਰੀ ਚੌਕੀਆਂ 'ਤੇ ਸਤ੍ਹਾ ਤੋਂ ਸਤ੍ਹਾ 'ਤੇ ਮਾਰ ਕਰਨ ਵਾਲੀ ਐਂਟੀ ਸ਼ਿਪ ਕਰੂਜ਼ ਮਿਜ਼ਾਇਲ ਤਾਇਨਾਤ ਕਰ ਦਿੱਤੀ ਹੈ। ਅਮਰੀਕਾ ਦੀ ਖੁਫੀਆ ਰਿਪੋਰਟ ਨੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਕੱਲ ਇਹ ਜਾਣਕਾਰੀ ਦਿੱਤੀ। ਅਮਰੀਕੀ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਵਿਅਤਨਾਮ ਅਤੇ ਤਾਇਵਾਨ ਵਰਗੇ ਕਈ ਏਸ਼ੀਆਈ ਦੇਸ਼ਾਂ ਦੇ ਦਾਅਵੇ ਕੀਤੇ ਗਏ ਖੇਤਰਾਂ ਵਿਚ ਚੀਨ ਵੱਲੋਂ ਵਿਵਾਦਮਈ ਟਾਪੂਆਂ 'ਤੇ ਮਿਜ਼ਾਇਲ ਦੀ ਪਹਿਲੀ ਤਾਇਨਾਤੀ ਹੈ।
ਚੀਨ ਦੇ ਰੱਖਿਆ ਮੰਤਰਾਲੇ ਨੇ ਅਜੇ ਇਸ ਵਿਸ਼ੇ 'ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਅਮਰੀਕੀ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਕਿਹਾ, 'ਅਸੀਂ ਇਸ 'ਤੇ ਟਿੱਪਣੀ ਨਹੀਂ ਕਰ ਸਕਦੇ। ਇਹ ਖੁਫੀਆ ਵਿਭਾਗ ਦਾ ਵਿਸ਼ਾ ਹੈ। ਅਮਰੀਕੀ ਰੱਖਿਆ ਮੰਤਰਾਲੇ ਚੀਨ ਦੀ ਬਾਹਰੀ ਚੌਕੀਆਂ ਵਿਚ ਫੌਜੀ ਉਪਕਰਨਾਂ ਦੀ ਤਾਇਨਾਤੀ ਦਾ ਵਿਰੋਧ ਕਰਦਾ ਰਿਹਾ ਹੈ। ਚੀਨ ਨੇ ਮਿਜ਼ਾਇਲ ਤਾਇਨਾਤੀ ਦਾ ਜ਼ਿਕਰ ਕੀਤੇ ਬਿਨਾਂ ਕਿਹਾ ਕਿ ਵਿਵਾਦਮਈ ਟਾਪੂਆਂ 'ਤੇ ਉਸ ਦੀ ਫੌਜੀ ਗਤੀਵਿਧੀਆਂ ਸਿਰਫ ਰੱਖਿਆਤਮਕ ਹਨ ਅਤੇ ਉਹ ਆਪਣੇ ਅਧਿਕਾਰ ਖੇਤਰ ਵਿਚ ਜੋ ਚਾਹੇ ਕਰ ਸਕਦਾ ਹੈ।


Related News