ਦੱਖਣੀ ਚੀਨ ਸਾਗਰ ਨੂੰ ਲੈ ਕੇ ਚੀਨ ਖ਼ਿਲਾਫ਼ ਟਰੰਪ ਦੀਆਂ ਨੀਤੀਆਂ ਨੂੰ ਹੀ ਅੱਗੇ ਵਧਾਉਣਗੇ ਬਾਇਡੇਨ

Monday, Dec 21, 2020 - 02:23 PM (IST)

ਇੰਟਰਨੈਸ਼ਨਲ ਡੈਸਕ : ਅਮਰੀਕਾ ਕੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡੇਨ ਚੀਨ ਦੀਆਂ ਵਿਸਤਾਰਵਾਦੀ ਨੀਤੀਆਂ ਖ਼ਿਲਾਫ਼ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਨੂੰ ਹੀ ਅੱਗੇ ਵਧਾਉਣਗੇ। ਬਾਇਡੇਨ ਚੀਨ ਅਤੇ ਤਾਇਵਾਨ ਦੇ ਸੰਬੰਧ ਵਿਚ ਨੀਤੀਆਂ ਵਿਚ ਕੋਈ ਬਦਲਾਅ ਨਹੀਂ ਕਰਣ ਵਾਲੇ ਹਨ। ਏਸ਼ੀਆ ਟਾਈਮਜ਼ ਅਨੁਸਾਰ ਜੋ ਬਾਇਡੇਨ ਪ੍ਰਸ਼ਾਸਨ ਵਿਚ ਬਣਾਏ ਗਏ ਨਵੇਂ ਰਾਸ਼ਟਰਪਤੀ ਸੁਰੱਖਿਆ ਸਲਾਹਕਾਰ ਜੇਕ ਸੁਲਿਵਨ ਨੇ ਦੱਖਣੀ ਚੀਨ ਸਾਗਰ ਵਿਚ ਚੀਨ ਖ਼ਿਲਾਫ਼ ਫ੍ਰੀਡਮ ਆਫ ਨੈਵੀਗੇਸ਼ਨ ਆਪਰੇਸ਼ਨਜ਼ (FONOP) ਚਲਾਉਣ ਦਾ ਨਿਰਦੇਸ਼ ਦਿੱਤਾ ਹੈ।

ਇਸ ਫ਼ੈਸਲੇ ਨਾਲ ਮੰਨਿਆ ਜਾ ਰਹਾ ਹੈ ਕਿ ਚੀਨ ਦੇ ਮਾਮਲੇ ਵਿਚ ਬਾਇਡੇਨ ਸਰਕਾਰ ਟ੍ਰੰਪ ਸਰਕਾਰ ਕੇ ਫ਼ੈਸਲੇ ਨੂੰ ਹੀ ਅੱਗੇ ਵਧਾਏਗੀ। ਸੁਲਿਵਨ ਨੇ ਕਿਹਾ ਹੈ ਕਿ ਸਾਨੂੰ ਆਪਣੇ ਸਹਿਯੋਗੀ ਦੇਸ਼ਾਂ ਦੀ ਮਦਦ ਨਾਲ ਦੱਖਣੀ ਚੀਨ ਸਾਗਰ ਵਿਚ ਆਪਣੀ ਤਾਕਤ ਅਤੇ ਸੰਸਾਧਨਾਂ ਨੂੰ ਹੋਰ ਜ਼ਿਆਦਾ ਵਧਾਏ ਜਾਣ ਦੀ ਜ਼ਰੂਰਤ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ਇਨ੍ਹਾਂ ਵਿਵਾਦਿਤ ਖੇਤਰਾਂ ਵਿਚ ਲਗਾਤਾਰ ਉਕਸਾਉਣ ਵਾਲੀਆਂ ਕਾਰਵਾਈਆਂ ਕਰ ਰਿਹਾ ਹੈ। ਚੀਨ ਦੀ ਫੌਜੀ ਗਤੀਵਿਧੀਆਂ ਇਸ ਖੇਤਰ ਵਿਚ ਤੇਜ਼ ਹੋਈਆਂ ਹਨ। ਚੀਨ ਨੇ ਪਿਛਲੇ ਸਾਲ ਦੀ ਤੁਲਨਾ ਵਿਚ ਇੱਥੇ 20 ਫ਼ੀਸਦੀ ਤੋਂ ਜ਼ਿਆਦਾ ਯੁੱਧ ਅਭਿਆਸ, ਟ੍ਰੇਨਿੰਗ ਅਤੇ ਹੋਰ ਆਪਰੇਸ਼ਨ ਵਧਾ ਦਿੱਤੇ ਹਨ। 

ਨਿਰੰਤਰ ਅਭਿਆਸ ਦੌਰਾਨ ਚੀਨ ਹਾਰਬਿਨ ਜੈਡ-9 ਵਰਗੇ ਹੈਲੀਕਾਪਟਰਾਂ ਅਤੇ ਲੜਾਕੂ ਜਹਾਜਾਂ ਨੂੰ ਖਦੇੜਨ ਵਾਲੀਆਂ ਮਿਜ਼ਾਇਲਾਂ ਦਾ ਵੀ ਇਸਤੇਮਾਲ ਕਰ ਰਹਾ ਹੈ। ਚੀਨ ਹੈਨਾਨ ਵਿਚ ਇਕ ਉਨਤ ਸਮੁੰਦਰੀ ਜਹਾਜ਼ ਦਾ ਸਥਾਨ ਵੀ ਤਿਆਰ ਕਰ ਰਿਹਾ ਹੈ। ਇਹੀ ਕਾਰਣ ਹੈ ਕਿ ਅਮਰੀਕਾ ਲਗਾਤਾਰ ਤਾਇਵਾਨ ਨੂੰ ਮਜ਼ਬੂਤੀ ਦੇਣ ਵਿਚ ਲੱਗਾ ਹੋਇਆ ਹੈ ।ਉਸ ਨੇ ਤਾਇਵਾਨ ਨਾਲ 5 ਬਿਲੀਅਨ ਡਾਲਰ ਦੇ ਹਥਿਆਰਾਂ ਦਾ ਸੌਦਾ ਵੀ ਕੀਤਾ ਹੈ। ਅਮਰੀਕਾ ਚੀਨ ਦੀ ਵਿਸਤਾਰਵਾਦੀ ਨੀਤੀ ਨੂੰ ਕੰਟਰੋਲ ਕਰਨ ਲਈ ਭਾਰਤ, ਜਾਪਾਨ, ਬ੍ਰਿਟੇਨ ਅਤੇ ਫਰਾਂਸ ਨਾਲ ਆਪਣਾ ਸਹਿਯੋਗ ਵਧਾ ਰਿਹਾ ਹੈ।
 


cherry

Content Editor

Related News