ਟਰੰਪ ਦੀ ਇਮੀਗ੍ਰੇਸ਼ਨ ਨੀਤੀਆਂ ਵਿਰੁੱਧ ਦੱਖਣੀ ਏਸ਼ੀਆਈ ਸਮੂਹ

02/23/2017 10:23:34 AM

ਵਾਸ਼ਿੰਗਟਨ— ਦੱਖਣੀ ਏਸ਼ੀਆ ਦੇ ਇਕ ਮਨੁੱਖੀ ਅਧਿਕਾਰ ਸਮੂਹ ਨੇ ਟਰੰਪ ਪ੍ਰਸ਼ਾਸਨ ਦੀਆਂ ਇਮੀਗ੍ਰੇਸ਼ਨ ਨੀਤੀਆਂ ਦੀ ਨਿੰਦਾ ਕੀਤੀ ਹੈ। ਸਮੂਹ ਨੇ ਕਿਹਾ ਕਿ ਮੈਕਸੀਕੋ, ਅਲ ਸਲਵਾਡੋਰ ਅਤੇ ਗਵਾਟੇਮਾਲਾ ਤੋਂ ਬਾਅਦ ਅਮਰੀਕਾ ''ਚ ਬਿਨਾਂ ਦਸਤਾਵੇਜ਼ਾਂ ਦੇ ਨਿਵਾਸ ਕਰਨ ਵਾਲੀ ਚੌਥੀ ਸਭ ਤੋਂ ਵੱਡੀ ਆਬਾਦੀ ਭਾਰਤੀਆਂ ਦੀ ਹੈ। ਗ੍ਰਹਿ ਸੁਰੱਖਿਆ ਵਿਭਾਗ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਗੈਰ-ਕਾਨੂੰਨੀ ਪ੍ਰਵਾਸੀਆਂ ਸੰਬੰਧੀ ਸ਼ਾਸਕੀ ਹੁਕਮ ਨੂੰ ਲਾਗੂ ਕਰਨ ਲਈ ਦੋ ਵਿਸਥਾਰਪੂਰਵਕ ਮੰਗ ਪੱਤਰ ਜਾਰੀ ਕੀਤੇ ਸਨ, ਜਿਸ ਤੋਂ ਇਕ ਦਿਨ ਬਾਅਦ ਸਮੂਹ ਨੇ ਇਹ ਗੱਲ ਕਹੀ। 
ਸਾਊਥ ਏਸ਼ੀਅਨ ਅਮਰੀਕਨਸ ਲੀਡਿੰਗ ਟੂਗੈਦਰ (ਐੱਸ.ਏ. ਏ. ਐੱਲ. ਟੀ.) ਨੇ ਕਿਹਾ ਕਿ ਇਹ ਮੰਗ ਪੱਤਰ ਅੱਗੇ ਦੱਖਣੀ ਏਸ਼ੀਆਈ ਅਤੇ ਸਾਰੇ ਪ੍ਰਵਾਸੀ ਭਾਈਚਾਰਿਆਂ ਦਾ ਦਰਜਾ ਨੀਂਵਾ ਕਰਦੇ ਹੋਏ ਉਨ੍ਹਾਂ ਨੂੰ ਦੂਜੀ ਸ਼੍ਰੇਣੀ ਦੇ ਨਾਗਰਿਕ ਦੇ ਤੌਰ ''ਤੇ ਦਿਖਾਏਗਾ। ਬਸ ਇੰਨਾ ਹੀ ਨਹੀਂ ਇਹ ਅਮਰੀਕਾ ਦੇ ਉਸ ਦਾਅਵੇ ''ਤੇ ਵੀ ਸਵਾਲ ਖੜ੍ਹੇ ਕਰਦਾ ਹੈ, ਜਿਸ ਵਿਚ ਉਹ ਅਮਰੀਕਾ ਨੂੰ ਪ੍ਰਵਾਸੀਆਂ ਲਈ ਵਧੀਆ ਦੇਸ਼ ਦੱਸਦਾ ਹੈ।''''
''ਐੱਸ. ਏ. ਏ. ਐੱਲ. ਟੀ.'' ਦੀ ਕਾਰਜਕਾਰੀ ਡਾਇਰੈਕਟਰ ਸੁਮਨ ਰਘੁਨਾਥਨ ਨੇ ਕਿਹਾ, ''''ਰਾਸ਼ਟਰਪਤੀ ਦੀ ਪ੍ਰਵਾਸੀ ਵਿਰੋਧੀ ਨੀਤੀਆਂ ਤੋਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਨਵਾਂ ਪ੍ਰਸ਼ਾਸਨ ਉਨ੍ਹਾਂ ਹੁਕਮਾਂ ਜ਼ਰੀਏ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਣ ਅਤੇ ਉਨ੍ਹਾਂ ਨੂੰ ਬਦਨਾਮ ਕਰਨ ''ਤੇ ਤੁਲਿਆ ਹੈ, ਜੋ ਸਰਗਰਮ ਰੂਪ ਨਾਲ ਸੁਰੱਖਿਆ ਨੂੰ ਕਮਜ਼ੋਰ ਕਰਨ ਅਤੇ ਕਾਨੂੰਨ ਇਨਫੋਰਸਮੈਟ ''ਚ ਜਨਤਾ ਦਾ ਵਿਸ਼ਵਾਸ ਘੱਟ ਕਰਦਾ ਹੈ।

Tanu

News Editor

Related News