ਕੋਰੋਨਾ ਰੋਕੂ ਟੀਕਾਕਰਨ ਦਾ ਡਿਜੀਟਲ ਸਰਟੀਫਿਕੇਟ ਜਾਰੀ ਕਰੇਗਾ ਦੱਖਣੀ ਅਫਰੀਕਾ

09/10/2021 10:00:07 PM

ਜੋਹਾਨਿਸਬਰਗ-ਦੱਖਣੀ ਅਫਰੀਕਾ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਦਾ ਟੀਕਾ ਲਵਾਉਣ ਵਾਲਿਆਂ ਨੂੰ ਉਹ ਅਗਲੇ ਹਫਤੇ ਤੋਂ ਡਿਜੀਟਲ ਸਰਟੀਫਿਕੇਟ ਜਾਰੀ ਕਰੇਗੀ। ਦੇਸ਼ ਦੇ ਸਿਹਤ ਮੰਤਰੀ ਜੋ ਫਾਹਲਾ ਨੇ ਵਰਚੁਅਲ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਕਿਸੇ ਵਿਅਕਤੀ ਦਾ ਟੀਕਾਕਰਨ ਹੋ ਚੁੱਕਿਆ ਹੈ, ਇਸ ਦੀ ਪੁਸ਼ਟੀ ਕਰਨ ਲਈ ਅਸੀਂ ਡਿਜੀਟਲ ਸਰਟੀਫਿਕੇਟ ਬਣਾਉਣਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਕੱਪੜੇ ਦਾ ਮਾਸਕ ਇਕ ਸਾਲ ਤੱਕ ਹੋ ਸਕਦੈ ਅਸਰਦਾਰ : ਅਧਿਐਨ

ਇਹ ਸਰਟੀਫਿਕੇਟ ਵਿਅਕਤੀ ਦੇ ਸਮਾਰਟਫੋਨ 'ਤੇ ਉਪਲੱਬਧ ਹੋਵੇਗਾ ਅਤੇ ਉਹ ਇਸ ਦਾ ਪ੍ਰਿੰਟ ਲੈ ਸਕੇਗਾ। ਮੰਤਰੀ ਨੇ ਕਿਹਾ ਕਿ ਟੀਕਾਕਰਨ ਦਾ ਡਿਜੀਟਲ ਸਰਟੀਫਿਕੇਟ ਧੋਖਾਧੜੀ ਤੋਂ ਬਚਾਅ ਨਾਲ ਵਿਕਸਿਤ ਕੀਤਾ ਗਿਆ ਹੈ ਅਤੇ ਇਹ ਟੀਕਾਕਰਨ ਸਰਟੀਫਿਕੇਟ ਵਿਸ਼ਵ ਸਿਹਤ ਸੰਗਠਨ ਦੇ ਸਬੰਧਿਤ ਮਾਪਦੰਡਾਂ ਦੇ ਅਨੁਕੂਲ ਹੈ।

ਇਹ ਵੀ ਪੜ੍ਹੋ : ਸ਼੍ਰੀਲੰਕਾ ਨੇ ਕੋਵਿਡ-19 ਤਾਲਾਬੰਦੀ ਦੀ ਮਿਆਦ 21 ਸਤੰਬਰ ਤੱਕ ਵਧਾਈ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News