HIV ਪੀੜਤ ਔਰਤ ਕਰੀਬ 7 ਮਹੀਨੇ ਰਹੀ ਕੋਰੋਨਾ ਪਾਜ਼ੇਟਿਵ, ਵਾਇਰਸ ਨੇ 32 ਵਾਰ ਬਦਲਿਆ ਰੂਪ

06/06/2021 6:49:44 PM

ਜੋਹਾਨਸਬਰਗ (ਬਿਊਰੋ): ਕੋਰੋਨਾ ਵਾਇਰਸ ਲਾਗ ਤੋਂ ਸੁਰੱਖਿਆ ਲਈ ਵਿਗਿਆਨੀ ਦਿਨ-ਰਾਤ ਅਧਿਐਨ ਕਰ ਰਹੇ ਹਨ। ਇਸ ਦੌਰਾਨ ਹੈਰਾਨੀਜਨਕ ਖੁਲਾਸੇ ਵੀ ਹੋਏ ਹਨ। ਅਜਿਹਾ ਹੀ ਇਕ ਮਾਮਲਾ ਦੱਖਣੀ ਅਫਰੀਕਾ ਦਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇੱਥੇ ਐੱਚ.ਆਈ.ਵੀ. ਪੀੜਤ ਔਰਤ ਕਰੀਬ 7 ਮਹੀਨੇ ਤੱਕ ਕੋਰੋਨਾ ਵਾਇਰਸ ਦੀ ਚਪੇਟ ਵਿਚ ਰਹੀ। ਇਸ ਦੌਰਾਨ ਸਾਰਸ-ਕੋਵਿ-2 ਵਾਇਰਸ ਨੇ ਉਸ ਦੇ ਸਰੀਰ ਵਿਚ ਕਰੀਬ 32 ਵਾਰ ਆਪਣਾ ਰੂਪ ਬਦਲਿਆ। ਦੱਖਣੀ ਅਫਰੀਕਾ ਦੇ ਡਰਬਨ ਸਥਿਤ ਕਵਾਜੂਲੂ-ਨੇਟਲ ਯੂਨੀਵਰਸਿਟੀ ਦੇ ਖੋਜੀਆਂ ਨੇ ਇਸ ਦਾ ਖੁਲਾਸਾ ਕੀਤਾ ਹੈ। 

ਖੋਜੀਆਂ ਨੇ ਦੱਸਿਆ ਕਿ 36 ਸਾਲਾ ਔਰਤ ਦੇ ਸਰੀਰ ਵਿਚ 13 ਮਿਊਟੇਸ਼ਨ (ਜੈਨੇਟਿਕ ਤਬਦੀਲੀ) ਸਪਾਇਕ ਪ੍ਰੋਟੀਨ ਵਿਚ ਦੇਖੇ ਗਏ। ਇਹ ਉਹੀ ਪ੍ਰੋਟੀਨ ਹਨ ਜੋ ਕੋਰੋਨਾ ਵਾਇਰਸ ਨੂੰ ਇਮਿਊਨ ਸਿਸਟਮ ਦੇ ਹਮਲੇ ਤੋਂ ਬਚਾਉਂਦੇ ਹਨ। ਭਾਵੇਂਕਿ ਇਸ ਔਰਤ ਵਿਚ ਮੌਜੂਦ ਮਿਊਟੇਸ਼ਨ ਦਾ ਪ੍ਰਸਾਰ ਹੋਰ ਲੋਕਾਂ ਵਿਚ ਵੀ ਹੋਇਆ ਸੀ ਇਸ ਦਾ ਖੁਲਾਸਾ ਫਿਲਹਾਲ ਨਹੀਂ ਹੋਇਆ ਹੈ। ਅਸਲ ਵਿਚ ਸਰੀਰ ਦਾ ਅੰਦਰੂਨੀ ਇਮਿਊਨ ਸਿਸਟਮ ਕਮਜ਼ੋਰ ਹੋਣ ਨਾਲ ਜ਼ਿਆਦਾਤਰ ਲੋਕਾਂ ਨੂੰ ਕੋਰੋਨਾ ਜਲਦੀ ਤੋਂ ਆਪਣਾ ਸ਼ਿਕਾਰ ਬਣਾ ਲੈਂਦਾ ਹੈ। ਖਾਸ ਕਰ ਕੇ ਗੰਭੀਰ ਬੀਮਾਰੀ ਨਾਲ ਜੂਝ ਰਹੇ ਮਰੀਜ਼ਾਂ ਲਈ ਤਾਂ ਇਹ ਆਫ਼ਤ ਬਣ ਕੇ ਟੁੱਟਦਾ ਹੈ। ਮਰੀਜ਼ ਵੀ ਇਨਫੈਕਸ਼ਨ ਦੇ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਭਾਰਤ 'ਚ ਕਿਸਾਨੀ ਸੰਘਰਸ਼ ਦੀ ਮਦਦ ਲਈ 1 ਲੱਖ ਡਾਲਰ ਤੋਂ ਵੱਧ ਰਾਸ਼ੀ ਇਕੱਠੀ

ਔਰਤ 'ਤੇ ਕੀਤੀ ਗਈ ਸੋਧ
ਅਮਰੀਕੀ ਨਿਊਜ਼ ਏਜੰਸੀ ਦੇ ਮੁਤਾਬਕ ਇਸ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਐੱਚ.ਆਈ.ਵੀ. ਪੀੜਤਾਂ ਦੇ ਇਮਿਊਨ ਸਿਸਟਮ ਦੀ ਪ੍ਰਤੀਕਿਰਿਆ ਸਮਝਣ ਲਈ ਮੁਕਾਬਲਾ ਆਯੋਜਿਤ ਕੀਤਾ ਗਿਆ। ਇਸ ਮੁਕਾਬਲੇ ਵਿਚ 300 ਐੱਚ.ਆਈ.ਵੀ. ਪੀੜਤ ਔਰਤਾਂ ਨੂੰ ਚੁਣਿਆ ਗਿਆ ਸੀ। ਇਸ ਦੌਰਾਨ ਔਰਤ ਦੇ ਸਰੀਰ ਵਿਚ ਕੋਰੋਨਾ ਵਾਇਰਸ ਦੀ ਜੈਨੇਟਿਕ ਬਣਾਵਟ ਵਿਚ ਲੱਗਭਗ ਦੋ ਦਰਜਨ ਮਿਊਟੇਸ਼ਨ ਦਾ ਮਾਮਲਾ ਸਾਹਮਣੇ ਆਇਆ ਕਿਉਂਕਿ ਪੀੜਤ ਔਰਤ ਵਿਚ ਇਨਫੈਕਸ਼ਨ ਦੇ ਮਾਮੂਲੀ ਲੱਛਣ ਉਭਰੇ ਸਨ। ਸ਼ੋਧ ਦੌਰਾਨ ਚਾਰ ਐੱਚ.ਆਈ.ਵੀ. ਪੀੜਤ ਮਿਲੇ ਹਨ ਜਿਹਨਾਂ ਵਿਚ ਕੋਰੋਨਾ ਇਨਫੈਕਸ਼ਨ ਇਕ ਮਹੀਨੇ ਤੋਂ ਵੱਧ ਸਮੇਂ ਤੱਕ ਮੌਜੂਦ ਸੀ। ਖੋਜੀਆਂ ਨੇ ਦਾਅਵਾ ਕੀਤਾ ਹੈਕਿ ਇਹ ਖੋਜ ਮਹਾਮਾਰੀ ਦੀ ਰੋਕਥਾਮ ਦੀ ਦਿਸ਼ਾ ਵਿਚ ਮਹੱਤਵਪੂਰਨ ਹੈ। ਐੱਚ.ਆਈ.ਵੀ. ਪ੍ਰਭਾਵਿਤ ਦੇਸ਼ਾਂ ਵਿਚ ਅਜਿਹੇ ਮਰੀਜ਼ਾਂ ਵਿਚ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਤੇਜ਼ੀ ਆਵੇਗੀ।

ਨੋਟ- HIV ਪੀੜਤ ਔਰਤ ਕਰੀਬ 7 ਮਹੀਨੇ ਰਹੀ ਕੋਰੋਨਾ ਪਾਜ਼ੇਟਿਵ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News