ਇਸ ਮਹਿਲਾ ਨੇ ਖੁਦ ਨੂੰ ਦਫਨਾਉਣ ਲਈ ਖਰੀਦਿਆ 8 ਲੱਖ ਦਾ ਤਾਬੂਤ

Monday, Feb 11, 2019 - 11:31 AM (IST)

ਇਸ ਮਹਿਲਾ ਨੇ ਖੁਦ ਨੂੰ ਦਫਨਾਉਣ ਲਈ ਖਰੀਦਿਆ 8 ਲੱਖ ਦਾ ਤਾਬੂਤ

ਕੇਪ ਟਾਊਨ (ਬਿਊਰੋ)— ਮੌਤ ਜ਼ਿੰਦਗੀ ਦਾ ਅਸਲੀ ਸੱਚ ਹੈ। ਇਸ ਬਾਰੇ ਵਿਚਾਰ ਕਰਨਾ ਦਾ ਫੈਸਲਾ ਹਿੰਮਤੀ ਲੋਕ ਹੀ ਕਰ ਸਕਦੇ ਹਨ। ਸੋਸ਼ਲ ਮੀਡੀਆ 'ਤੇ ਚਰਚਿਤ ਇਕ ਮਹਿਲਾ ਨੇ ਹਿੰਮਤ ਦਿਖਾਉਂਦਿਆਂ ਖੁਦ ਦੀ ਮੌਤ ਦੀ ਤਿਆਰੀ ਕਰ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਮਹਿਲਾ ਨੇ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿਚ ਉਹ ਖੁਦ ਲਈ ਤਾਬੂਤ (coffin) ਖਰੀਦਦੀ ਦਿੱਸ ਰਹੀ ਹੈ। ਸ਼ੇਅਰ ਕੀਤੀ ਤਸਵੀਰ ਵਿਚ ਉਹ ਇਕ ਤਾਬੂਤ ਵਿਚ ਲੰਮੇ ਪਈ ਹੋਈ ਹੈ।

PunjabKesari

ਸਾਊਥ ਅਫਰੀਕਾ ਦੀ ਮਹਿਲਾ ਜ਼ੋਡਵਾ ਵਾਬੰਤੂ ਦੇ ਸੋਸ਼ਲ ਮੀਡੀਆ 'ਤੇ 5 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ। ਤਾਬੂਤ ਵਿਚ ਉਸ ਦੀ ਤਸਵੀਰ ਦੇਖ ਕੇ ਉਸ ਦੇ ਫਾਲੋਅਰਜ਼ ਪਰੇਸ਼ਾਨ ਹੋ ਹਨ। ਭਾਵੇਂਕਿ ਅਜਿਹਾ ਨਹੀਂ ਹੈ ਕਿ ਜ਼ੋਡਵਾ ਨੂੰ ਕਿਸੇ ਤਰ੍ਹਾਂ ਦੀ ਕੋਈ ਬੀਮਾਰੀ ਹੈ ਜਾਂ ਉਸ ਦੀ ਮੌਤ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ। ਜ਼ੋਡਵਾ ਨੇ ਤਸਵੀਰ ਸ਼ੇਅਰ ਕਰਦਿਆਂ ਲਿਖਿਆ,''ਮੌਤ, ਸੋਸਾਇਟੀ ਮੌਤ ਦੇ ਬਾਰੇ ਵਿਚ ਗੱਲ ਕਰਨ ਤੋਂ ਕਾਫੀ ਡਰਦੀ ਹੈ। ਅਸੀਂ ਸਾਰਿਆਂ ਨੇ ਇਕ ਦਿਨ ਜ਼ਰੂਰ ਮਰਨਾ ਹੈ। ਮੈਂ ਆਪਣਾ ਤਾਬੂਤ ਖੁਦ ਖਰੀਦਣ ਦਾ ਫੈਸਲਾ ਲਿਆ ਹੈ। ਇਹ 7.8 ਲੱਖ ਰੁਪਏ ਦਾ ਹੈ।'' 

PunjabKesari

ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਇਸ ਫੈਸਲੇ ਨੂੰ ਖਰਾਬ ਦੱਸਿਆ ਹੈ। ਪਰ ਬਾਅਦ ਵਿਚ ਤਾਬੂਤ ਖਰੀਦਣ ਦੀ ਇਕ ਹੋਰ ਕਾਰਨ ਸਾਹਮਣੇ ਆਇਆ। ਜ਼ੋਡਵਾ ਨੇ ਕਿਹਾ,''ਜਦੋਂ ਉਸ ਦੀ ਮਾਂ ਦੀ ਮੌਤ ਹੋਈ ਸੀ ਤਾਂ ਉਨ੍ਹਾਂ ਨੂੰ ਸਸਤੇ ਤਾਬੂਤ ਵਿਚ ਦਫਨਾਇਆ ਗਿਆ ਸੀ। ਉਹ ਨਹੀਂ ਚਾਹੁੰਦੀ ਕਿ ਉਸ ਦੇ ਨਾਲ ਵੀ ਅਜਿਹਾ ਹੀ ਹੋਵੇ। ਮੌਤ ਦੇ ਬਾਅਦ ਉਸ ਦੇ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਹੋਵੇ ਇਸ ਲਈ ਉਨ੍ਹਾਂ ਨੇ ਅਜਿਹਾ ਕੀਤਾ।''


author

Vandana

Content Editor

Related News