ਦੱਖਣੀ ਅਫਰੀਕਾ ''ਚ 1 ਦਿਨ ''ਚ ਕੋਰੋਨਾ ਦੇ 3,267 ਮਾਮਲੇ ਆਏ ਸਾਹਮਣੇ

Friday, Jun 05, 2020 - 05:31 PM (IST)

ਦੱਖਣੀ ਅਫਰੀਕਾ ''ਚ 1 ਦਿਨ ''ਚ ਕੋਰੋਨਾ ਦੇ 3,267 ਮਾਮਲੇ ਆਏ ਸਾਹਮਣੇ

ਕੇਪਟਾਊਨ (ਵਾਰਤਾ) : ਦੱਖਣੀ ਅਫਰੀਕਾ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ 'ਕੋਵਿਡ-19'  ਦੇ 3,267 ਮਾਮਲੇ ਦਰਜ ਕੀਤੇ ਗਏ, ਜੋ ਕਿ ਇੱਥੇ ਮਾਰਚ ਵਿਚ ਮਹਾਮਾਰੀ ਦੇ ਫੈਲਣ ਦੀ ਸ਼ੁਰੂਆਤ ਤੋਂ ਹੁਣ ਤੱਕ ਦਾ ਸਭ ਤੋਂ ਵੱਡਾ ਦੈਨਿਕ ਵਾਧਾ ਹੈ। ਦੱਖਣੀ ਅਫਰੀਕਾ ਦੇ ਸਿਹਤ ਮੰਤਰੀ ਜਵੇਲੀ ਮਖੀਜੇ ਨੇ ਰੋਜ਼ਾਨਾ ਦੇ ਅਪਡੇਟ ਵਿਚ ਦੱਸਿਆ ਕਿ ਕੋਰੋਨਾ ਨਾਲ ਕੁੱਲ ਪੀੜਤਾ ਦੀ ਗਿਣਤੀ ਵਧ ਕੇ 40,792 ਹੋ ਗਈ ਹੈ । ਸ਼੍ਰੀ ਮਖੀਜੇ ਨੇ ਦੱਸਿਆ ਕਿ ਇਸ ਦੌਰਾਨ ਬੁੱਧਵਾਰ ਨੂੰ ਸਭ ਤੋਂ ਜ਼ਿਆਦਾ 56 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ 54 ਮੌਤਾਂ ਵੈਸਟਰਨ ਕੇਪ ਸੂਬੇ ਵਿਚ ਹੋਈਆਂ ਹਨ।

ਦੇਸ਼ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 848 ਹੋ ਗਈ ਹੈ। ਉਨ੍ਹਾਂ ਕਿਹਾ, ''ਹੁਣ ਤੱਕ ਕੁੱਲ 21,311 ਮਰੀਜ ਠੀਕ ਹੋ ਚੁੱਕੇ ਹਨ, ਜਿਸ ਨਾਲ ਠੀਕ ਹੋਣ ਦੀ ਦਰ ਵੱਧ ਕੇ 52.24 ਫ਼ੀਸਦੀ ਹੋ ਗਈ ਹੈ। ਸ਼੍ਰੀ ਮਖੀਜੇ ਨੇ ਕਿਹਾ ਕਿ ਹੁਣ ਤੱਕ ਕੁੱਲ 820,675 ਮਰੀਜ਼ਾਂ ਦੀ ਜਾਂਚ ਹੋ ਚੁੱਕੀ ਹੈ ਜਿਨ੍ਹਾਂ ਵਿਚੋਂ 64,696 ਜਾਂਚਾਂ ਬੁੱਧਵਾਰ ਨੂੰ ਹੋਈਆਂ ਸਨ। ਦੱਖਣੀ ਅਫਰੀਕਾ ਵਿਚ ਵੈਸਟਰਨ ਕੇਪ ਸੂਬਾ ਕੋਰੋਨਾ ਮਹਾਮਾਰੀ ਦਾ ਕੇਂਦਰ ਹੈ, ਜਿੱਥੇ ਹੁਣ ਤੱਕ ਕੁੱਲ 27,006 ਮਾਮਲੇ ਸਾਹਮਣੇ ਆਏ ਹਨ ਅਤੇ 651 ਲੋਕਾਂ ਦੀ ਮੌਤ ਹੋ ਚੁੱਕੀ ਹੈ।


author

cherry

Content Editor

Related News