ਅਮਰੀਕਾ : ਭਾਰਤੀ ਮੂਲ ਦੀ ਸੋਨਲ ਭੂਚਰ ਦੇ ਨਾਮ ''ਤੇ ਰੱਖਿਆ ਜਾਵੇਗਾ ਸਕੂਲ ਦਾ ਨਾਮ

Wednesday, Mar 31, 2021 - 02:43 PM (IST)

ਅਮਰੀਕਾ : ਭਾਰਤੀ ਮੂਲ ਦੀ ਸੋਨਲ ਭੂਚਰ ਦੇ ਨਾਮ ''ਤੇ ਰੱਖਿਆ ਜਾਵੇਗਾ ਸਕੂਲ ਦਾ ਨਾਮ

ਹਿਊਸਟਨ (ਭਾਸ਼ਾ): ਅਮਰੀਕਾ ਦੇ ਟੈਕਸਾਸ ਰਾਜ ਵਿਚ ਇਕ ਪ੍ਰਾਇਮਰੀ ਸਕੂਲ ਦਾ ਨਾਮ ਭਾਰਤੀ-ਅਮਰੀਕੀ ਸੋਨਲ ਭੂਚਰ ਦੇ ਨਾਮ 'ਤੇ ਰੱਖਿਆ ਜਾਵੇਗਾ। ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਿੱਖਿਆ ਅਤੇ ਪਰਉਪਕਾਰ ਦੇ ਖੇਤਰ ਵਿਚ ਉਹਨਾਂ ਦੇ ਯੋਗਦਾਨ ਨੂੰ ਯਾਦ ਰੱਖ ਸਕਣ। 'ਫੋਰਟ ਬੇਂਡ ਇੰਡੀਪੈਡੇਂਟ ਸਕੂਲ ਡਿਸਟ੍ਰਿਕਟ' (FBISD) ਬੋਰਡ ਆਫ ਟਰਸੱਟੀ ਨੇ ਸਰਬਸੰਮਤੀ ਨਾਲ ਇਕ ਨਵੇਂ ਪ੍ਰਾਇਮਰੀ ਸਕੂਲ ਦਾ ਨਾਮ ਸੋਨਲ ਦੇ ਨਾਮ 'ਤੇ ਰੱਖੇ ਜਾਣ ਦਾ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ।

  ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਅਮਰੀਕਾ 'ਚ ਪਹਿਲੀ ਵਾਰ ਕੋਈ ਮੁਸਲਿਮ ਬਣੇਗਾ ਸੰਘੀ ਜੱਜ

ਸੋਨਲ ਦੀ 2019 ਵਿਚ 58 ਸਾਲ ਦੀ ਉਮਰ ਵਿਚ ਕੈਂਸਰ ਕਾਰਨ ਮੌਤ ਹੋ ਗਈ ਸੀ। 'ਰੀਵਰਸਟੋਨ ਕਮਿਊਨਿਟੀ' ਵਿਚ ਜਨਵਰੀ 2023 ਵਿਚ ਇਹ ਸਕੂਲ ਖੋਲ੍ਹਿਆ ਜਾਵੇਗਾ। ਮੂਲ ਰੂਪ ਨਾਲ ਮੁੰਬਈ ਨਾਲ ਸੰਬੰਧ ਰੱਖਣ ਵਾਲੀ ਸੋਨਲ ਇਕ ਪੇਸ਼ੇਵਰ ਫਿਜ਼ੀਓਥੈਰੇਪਿਸਟ ਸੀ ਅਤੇ ਉਹਨਾਂ ਨੇ ਬਾਮਬੇ ਯੂਨੀਵਰਸਿਟੀ ਤੋਂ ਫਿਜੀਕਲ ਥੈਰੇਪੀ ਵਿਚ ਗ੍ਰੈਜੁਏਸ਼ਨ ਦੀ ਡਿਗਰੀ ਹਾਸਲ ਕੀਤੀ ਸੀ। 1984 ਵਿਚ ਆਪਣੇ ਪਤੀ ਸੁਬੋਧ ਭੂਚਰ ਨਾਲ ਉਹ ਹਿਊਸਟਨ ਆ ਗਈ ਸੀ।

ਨੋਟ- ਸੋਨਲ ਭੂਚਰ ਦੇ ਨਾਮ 'ਤੇ ਰੱਖਿਆ ਜਾਵੇਗਾ ਸਕੂਲ ਦਾ ਨਾਮ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News