ਲਾਹੌਰ ਦੀ ਇਕ ਅਦਾਲਤ ’ਚ ਕੁਝ ਲੋਕਾਂ ਨੇ ਫਾਇਰਿੰਗ ਕਰਕੇ ਇਕ ਔਰਤ ਸਮੇਤ ਦੋ ਦਾ ਕੀਤਾ ਕਤਲ

Friday, Jul 14, 2023 - 11:03 AM (IST)

ਲਾਹੌਰ ਦੀ ਇਕ ਅਦਾਲਤ ’ਚ ਕੁਝ ਲੋਕਾਂ ਨੇ ਫਾਇਰਿੰਗ ਕਰਕੇ ਇਕ ਔਰਤ ਸਮੇਤ ਦੋ ਦਾ ਕੀਤਾ ਕਤਲ

ਗੁਰਦਾਸਪੁਰ (ਵਿਨੋਦ)- ਵੀਰਵਾਰ ਲਾਹੌਰ ਦੀ ਇਕ ਅਦਾਲਤ ’ਚ ਦੋ ਹਥਿਆਰਬੰਦ ਲੋਕਾਂ ਨੇ ਫਾਇਰਿੰਗ ਕਰਕੇ ਇਕ ਔਰਤ ਸਮੇਤ ਦੋ ਲੋਕਾਂ ਦਾ ਕਤਲ ਕਰ ਦਿੱਤਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮਾਂ ਨੇ ਕਤਲ ਕਰਨ ਤੋਂ ਬਾਅਦ ਖੁਦ ਹੀ ਪੁਲਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਜਾਣਕਾਰੀ ਅਨੁਸਾਰ ਇਕ ਔਰਤ ਕਿਸੇ ਵਿਅਕਤੀ ਦੇ ਨਾਲ ਲਾਹੌਰ ਦੀ ਇਕ ਅਦਾਲਤ ਵਿਚ ਪੇਸ਼ੀ ਸਬੰਧੀ ਆਈ ਹੋਈ ਸੀ। ਜਿਵੇਂ ਹੀ ਅਦਾਲਤ ਤੋਂ ਔਰਤ ਨੂੰ ਪੇਸ਼ ਹੋਣ ਦੀ ਆਵਾਜ਼ ਆਈ ਤਾਂ ਔਰਤ ਇਕ ਵਿਅਕਤੀ ਨਾਲ ਅਦਾਲਤ ਵਿਚ ਪੇਸ਼ ਹੋਣ ਲੱਗੀ ਤਾਂ ਉਥੇ ਪਹਿਲਾਂ ਤੋਂ ਖੜ੍ਹੇ ਦੋ ਵਿਅਕਤੀਆਂ ਨੇ ਉਨ੍ਹਾਂ ’ਤੇ ਫਾਇਰਿੰਗ ਕਰ ਦਿੱਤੀ, ਜਿਸ ਨਾਲ ਔਰਤ ਅਤੇ ਉਸ ਨਾਲ ਆਇਆ ਵਿਅਕਤੀ ਮੌਕੇ ਤੋਂ ਹੀ ਮਾਰੇ ਗਏ।

ਇਹ ਵੀ ਪੜ੍ਹੋ- ਥਾਣਾ ਵੇਰਕਾ ਦੀ ਲਾਪਤਾ ਹੋਈ 10 ਸਾਲਾ ਮਾਸੂਮ ਬੱਚੀ ਦੀ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ

ਫਾਇਰਿੰਗ ਦੀ ਆਵਾਜ਼ ਸੁਣਦੇ ਹੀ ਅਦਾਲਤ ਦੇ ਅੰਦਰ ਅਤੇ ਬਾਹਰ ਖੜ੍ਹੇ ਲੋਕਾਂ ਵਿਚ ਭੱਜਦੌੜ ਮਚ ਗਈ। ਅਦਾਲਤ ਵਿਚ ਜੱਜ ਵੀ ਕੁਰਸੀ ਛੱਡ ਕੇ ਰਿਟਾਇਰਿੰਗ ਰੂਮ ਵਿਚ ਚਲਾ ਗਿਆ। ਮ੍ਰਿਤਕ ਔਰਤ ਦੀ ਪਛਾਣ ਸੁਘਰਾ ਬੀਬੀ ਅਤੇ ਪੁਰਸ਼ ਦੀ ਪਛਾਚਾਣ ਮੁਹੰਮਦ ਅਮੀਨ ਵਜੋਂ ਹੋਈ ਹੈ। ਇਨ੍ਹਾਂ ਦੋਵਾਂ ਮੁਲਜ਼ਮਾਂ ਨੇ ਕਤਲ ਕਿਉਂ ਕੀਤੀ, ਇਸ ਸਬੰਧੀ ਪੁਲਸ ਕੁਝ ਨਹੀਂ ਦੱਸ ਰਹੀ।

ਇਹ ਵੀ ਪੜ੍ਹੋ- ਨੌਜਵਾਨ ਨੇ ਸ਼ੌਂਕ ਨੂੰ ਬਣਾਇਆ ਸਹਾਇਕ ਧੰਦਾ, ਸਾਲਾਨਾ ਕਰਦੈ ਲੱਖਾਂ ਰੁਪਏ ਦੀ ਕਮਾਈ

ਦੋਵਾਂ ਮੁਲਜ਼ਮਾਂ ਨੇ ਸੁਘਰਾ ਬੀਬੀ ਅਤੇ ਮੁਹੰਮਦ ਅਮੀਨ ਦੇ ਕਤਲ ਤੋਂ ਬਾਅਦ ਖੁਦ ਨੂੰ ਪੁਲਸ ਦੇ ਅੱਗੇ ਆਤਮ ਸਮਰਪਣ ਕਰ ਦਿੱਤਾ ਅਤੇ ਜਿਨ੍ਹਾਂ ਹਥਿਆਰਾਂ ਨਾਲ ਫਾਇਰਿੰਗ ਕੀਤੀ, ਉਹ ਵੀ ਪੁਲਸ ਨੂੰ ਸੌਂਪ ਦਿੱਤੇ। ਪੁਲਸ ਦੋਵਾਂ ਨੂੰ ਫੜ ਕੇ ਪੁਲਸ ਸਟੇਸ਼ਨ ਲੈ ਗਈ। ਪੁਲਸ ਦੱਬੀ ਜ਼ੁਬਾਨ ਵਿਚ ਇਸ ਨੂੰ ਅਣਖ ਦੀ ਖ਼ਾਤਰ ਹੱਤਿਆ ਕਰਨ ਦਾ ਮਾਮਲਾ ਮੰਨ ਰਹੀ ਹੈ।

ਇਹ ਵੀ ਪੜ੍ਹੋ- ਯਮੁਨਾ ਦੇ ਵਧਦੇ ਪਾਣੀ ਨੇ ਚਿੰਤਾ 'ਚ ਪਾਈ 'ਦਿੱਲੀ', CM ਕੇਜਰੀਵਾਲ ਵੱਲੋਂ ਸਕੂਲ ਬੰਦ ਕਰਨ ਦਾ ਐਲਾਨ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News