ਕੋਵਿਡ-19 : ਸ਼ੰਘਾਈ ''ਚ ਭਲਕੇ ਤੋਂ ਮੁੜ ਖੁੱਲ੍ਹਣਗੇ ਕੁਝ ਕਾਰੋਬਾਰੀ ਅਦਾਰੇ

05/15/2022 2:22:46 PM

ਤਾਈਪੇ (ਭਾਸ਼ਾ)- ਚੀਨ ਵਿਖੇ ਸ਼ੰਘਾਈ ਵਿੱਚ ਸੁਪਰਮਾਰਕੀਟਾਂ, ਮਾਲਾਂ ਅਤੇ ਰੈਸਟੋਰੈਂਟਾਂ ਨੂੰ ਸੋਮਵਾਰ (16 ਮਈ) ਤੋਂ ਸੀਮਤ ਸਮਰੱਥਾ ਨਾਲ ਮੁੜ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ ਉਹਨਾਂ ਨੇ ਕਿਹਾ ਕਿ ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਲੋਕਾਂ ਨੂੰ ਉਨ੍ਹਾਂ ਦੇ ਘਰ ਛੱਡਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਨਹੀਂ। ਸ਼ੰਘਾਈ ਦੇ ਉਪ ਮੇਅਰ ਚੇਨ ਟੋਂਗ ਨੇ ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਕਰਿਆਨੇ-ਮੈਡੀਕਲ ਸਟੋਰਾਂ ਅਤੇ ਮਾਲਾਂ ਨੂੰ ਇੱਕ ਵਾਰ ਫਿਰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਇਸ ਨਾਲ ਲੋਕਾਂ ਦੀ ਆਵਾਜਾਈ ਨੂੰ ਘੱਟ ਕਰਨ ਲਈ ਕਦਮ ਚੁੱਕੇ ਜਾਣਗੇ। 

ਪੜ੍ਹੋ ਇਹ ਅਹਿਮ ਖ਼ਬਰ- ਉੱਤਰੀ ਕੋਰੀਆ 'ਚ ਕੋਵਿਡ-19 ਦਾ ਕਹਿਰ ਜਾਰੀ, 15 ਹੋਰ ਲੋਕਾਂ ਦੀ ਮੌਤ 

ਟੋਂਗ ਦੇ ਅਨੁਸਾਰ, ਖੇਤੀਬਾੜੀ ਬਾਜ਼ਾਰਾਂ ਨੂੰ ਵੀ ਦੁਬਾਰਾ ਖੋਲ੍ਹਣ ਦੀ ਆਗਿਆ ਦਿੱਤੀ ਜਾਵੇਗੀ ਅਤੇ ਬਿਨਾਂ ਸੰਪਰਕ ਵਾਲੇ ਲੈਣ-ਦੇਣ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਰੈਸਟੋਰੈਂਟ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਹੋਵੇਗੀ ਪਰ ਲੋਕ ਖਾਣਾ ਘਰ ਲੈ ਜਾ ਸਕਣਗੇ। ਉੱਥੇ ਸ਼ੰਘਾਈ ਦੇ ਟਰਾਂਸਪੋਰਟ ਵਿਭਾਗ ਨੇ ਐਤਵਾਰ ਨੂੰ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਸਬਵੇਅ ਲਾਈਨਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਇਹ ਸਪੱਸ਼ਟ ਨਹੀਂ ਹੈ ਕਿ ਸੇਵਾਵਾਂ ਕਦੋਂ ਸ਼ੁਰੂ ਹੋਣਗੀਆਂ। ਐਤਵਾਰ ਨੂੰ ਚੀਨ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ 1,718 ਮਾਮਲੇ ਸਾਹਮਣੇ ਆਏ ਹਨ। ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਸੰਕਰਮਿਤਾਂ ਵਿੱਚ ਕੋਵਿਡ-19 ਨਾਲ ਜੁੜੇ ਲੱਛਣ ਨਹੀਂ ਹਨ।


Vandana

Content Editor

Related News