ਇਮਾਮਾਂ ਦਾ ਦਾਅਵਾ, ਮੁਸਲਿਮਾਂ ਦਾ ਕੁਝ ਨਹੀਂ ਵਿਗਾੜ ਪਾਵੇਗਾ ਕੋਰੋਨਾ

05/12/2020 6:24:10 PM

ਮੋਗਾਦਿਸ਼ੂ (ਬਿਊਰੋ): ਦੁਨੀਆ ਭਰ ਦੇ ਲੋਕ ਕੋਵਿਡ-19 ਮਹਾਮਾਰੀ ਕਾਰਨ ਦਹਿਸ਼ਤ ਵਿਚ ਹਨ। ਉਂਝ ਕੋਰੋਨਾ ਤੋਂ ਬਚਾਅ ਵਿਚ ਇਮਿਊਨਿਟੀ ਦੀ ਭੂਮਿਕਾ ਮਹੱਤਵਪੂਰਣ ਮੰਨੀ ਜਾ ਰਹੀ ਹੈ। ਡਾਕਟਰਾਂ ਤੋਂ ਲੈ ਕੇ ਵਿਗਿਆਨੀ ਵੀ ਲੋਕਾਂ ਨੂੰ ਇਮਿਊਨਿਟੀ ਸਿਸਟਮ ਮਜ਼ਬੂਤ ਬਣਾਉਣ ਦੀ ਸਲਾਹ ਦੇ ਰਹੇ ਹਨ।ਉੱਥੇ ਇਮਿਊਨਿਟੀ ਨੂੰ ਲੈਕੇ ਸੋਮਾਲੀਆ ਦੇ ਕੁਝ ਇਮਾਮਾਂ ਦਾ ਬਿਆਨ ਸੁਰਖੀਆਂ ਵਿਚ ਹੈ।ਇਹਨਾਂ ਇਮਾਮਾਂ ਦਾ ਦਾਅਵਾ ਹੈ,''ਮੁਸਲਮਾਨਾਂ ਦੀ ਇਮਿਊਨਿਟੀ ਪਹਿਲਾਂ ਤੋਂ ਹੀ ਇੰਨੀ ਮਜ਼ਬੂਤ ਹੈ ਕਿ ਕੋਰੋਨਾਵਾਇਰਸ ਉਹਨਾਂ ਦਾ ਕੁਝ ਨਹੀਂ ਵਿਗਾੜ ਪਾਵੇਗਾ।''

ਇਮਾਮਾਂ ਦੇ ਬਿਆਨ ਉਹਨਾਂ ਸੀਨੀਅਰ ਮੁਸਲਿਮ ਵਿਦਵਾਨਾਂ ਦੇ ਠੀਕ ਉਲਟ ਹਨ, ਜਿਹਨਾਂ ਨੇ ਕੋਰੋਨਾਵਾਇਰਸ ਨੂੰ ਪੂਰੀ ਦੁਨੀਆ ਦੇ ਲਈ ਇਕ ਗੰਭੀਰ ਖਤਰਾ ਦੱਸਿਆ ਸੀ। ਇੱਥੋਂ ਦੇ ਇਕ ਮੈਡੀਕਲ ਕਰਮੀ ਨੇ Al Arabiya ਨਿਊਜ਼ ਚੈਨਲ ਨੂੰ ਦੱਸਿਆ ਸੀ ਕਿ ਇਮਾਮਾਂ ਦੀਆਂ ਅਜਿਹੀਆਂ ਗੱਲਾਂ ਸੋਮਾਲੀਆ ਦੇ ਲੋਕਾਂ ਦੀ ਜ਼ਿੰਦਗੀ ਖਤਰੇ ਵਿਚ ਪਾ ਰਹੀਆਂ ਹਨ। ਨਾਲ ਹੀ ਇੱਥੋਂ ਦੀ ਆਾਬਾਦੀ ਨੂੰ ਸਿੱਖਿਅਤ ਕਰਨ ਵਿਚ ਵੀ ਰੁਕਾਵਟ ਪਾ ਰਹੀਆਂ ਹਨ। ਨਾਮ ਨਾ ਦੱਸਣ ਦੀ ਸ਼ਰਤ 'ਤੇ ਇਸ ਮੈਡੀਕਲ ਕਰਮੀ ਨੇ Al Arabiya ਨੂੰ ਦੱਸਿਆ,''ਕੁਝ ਮਸਜਿਦਾਂ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾ ਰਹੀਆਂ ਹਨ ਕਿ ਕੋਰੋਨਾਵਾਇਰਸ ਮਹਾਮਾਰੀ ਸਿਰਫ ਉਹਨਂ ਲੋਕਾਂ ਨੂੰ ਹੋ ਰਹੀ ਹੈ ਜੋ ਇਸਲਾਮ ਨੂੰ ਨਹੀਂ ਮੰਨਦੇ ਹਨ।'' 

ਉਹਨਾਂ ਨੇ ਕਿਹਾ ਕਿ ਸੋਮਾਲੀਆ ਵਿਚ ਲੋਕ ਬਹੁਤ ਧਾਰਮਿਕ ਹਨ ਅਤੇ ਡਾਕਟਰ ਜਾਂ ਸਰਕਾਰ ਦੀਆਂ ਗੱਲਾਂ ਨਾਲੋਂ ਜ਼ਿਆਦਾ ਇੱਥੋਂ ਦੇ ਇਮਾਮ ਦੀਆਂ ਗੱਲਾਂ ਮੰਨਦੇ ਹਨ। ਇਮਾਮਾਂ ਦੇ ਬਿਆਨ ਤੋਂ ਪਹਿਲਾਂ ਇੱਥੋਂ ਦੇ ਕੁਝ ਲੋਕ ਸੀਨੀਅਰ ਮੁਸਲਿਮ ਵਿਦਵਾਨਾਂ ਨੂੰ ਡਾਕਟਰਾਂ ਅਤੇ ਸਰਕਾਰ ਨੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਸੀ। ਮੁਸਲਿਮ ਵਿਦਵਾਨਾਂ ਨੇ ਲੋਕਾਂ ਨੂੰ ਰਮਜ਼ਾਨ ਦੇ ਦੌਰਾਨ ਮਸਜਿਦਾਂ ਵਿਚ ਨਾ ਜਾ ਕੇ ਘਰ ਵਿਚ ਹੀ ਨਮਾਜ਼ ਪੜ੍ਹਨ ਲਈ ਕਿਹਾ ਸੀ। ਮੁਸਲਿਮ ਵਰਲਡ ਲੀਗ (MWL) ਦੇ ਜਨਰਲ ਸਕੱਤਰ ਡਾਕਟਰ ਮੁਹੰਮਦ ਅਲ-ਇਸਾ ਨੇ ਭਾਈਚਾਰੇ ਦੇ ਲੋਕਾਂ ਨੂੰ ਹੈਲਥ ਗਾਈਡਲਾਈਨ ਦਾ ਪਾਲਣ ਕਰਨ ਅਤੇ ਫਿਲਹਾਲ ਮਸਜਿਦਾਂ ਵਿਚ ਨਾ ਜਾਣ ਦੀ ਅਪੀਲ ਕੀਤੀ ਸੀ। ਉਹਨਾਂ ਨੇ ਕਿਹਾ ਸੀ ਕਿ ਕਈ ਮੁਸਲਿਮ ਦੇਸ਼ਾਂ ਨੇ ਮਹਾਮਾਰੀ ਦੇ ਮੱਦੇਨਜ਼ਰ ਮਸਜਿਦਾਂ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਇਸ ਨੂੰ ਇਕ ਧਾਰਮਿਕ ਫਰਜ਼ ਸਮਝਣਾ ਚਾਹੀਦਾ ਹੈ। 

ਇਕ ਹੋਰ ਮੈਡੀਕਲ ਕਰਮੀ ਨੇ ਕਿਹਾ ਕਿ ਇਹ ਝੂਠ ਕਿ ਮੁਸਲਿਮਾਂ ਵਿਚ ਇਹ ਵਾਇਰਸ ਨਹੀਂ ਫੈਲੇਗਾ, ਅਸਲ ਵਿਚ ਡਾਕਟਰਾਂ ਲਈ ਬਹੁਤ ਮੁਸ਼ਕਲਾਂ ਪੈਦਾ ਕਰ ਰਿਹਾ ਹੈ। ਇੱਥੇ ਜ਼ਿਆਦਾਤਰ ਲੋਕ ਨਾ ਤਾਂ ਮਾਸਕ ਪਹਿਨਦੇ ਹਨ ਅਤੇ ਨਾ ਹੀ ਸਮਾਜਿਕ ਦੂਰੀ ਦਾ ਪਾਲਣ ਕਰਦੇ ਹਨ। ਅਜਿਹੇ ਵਿਚ ਇਸ ਮਹਾਮਾਰੀ ਨੂੰ ਇੱਥੇ ਫੈਲਣ ਤੋਂ ਰੋਕਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਭਾਵੇਂਕਿ ਸੋਮਾਲੀਆ ਤੋਂ ਪਹਿਲਾਂ ਵੀ ਦੂਜੇ ਦੇਸਾਂ ਦੇ ਕਈ ਧਾਰਮਿਕ ਨੇਤਾ ਕੋਵਿਡ-19 ਦੇ ਲਈ ਦਿੱਤੇ ਗਏ ਸਿਹਤ ਦਿਸ਼ਾ ਨਿਰਦੇਸ਼ਾਂ ਵਿਚ ਦਖਲ ਅੰਦਾਜ਼ੀ ਕਰ ਚੁੱਕੇ ਹਨ। ਅਮਰੀਕਾ ਵਿਚ ਕੁਝ ਈਸਾਈ ਨੇਤਾਵਾਂ ਨੇ ਪਾਬੰਦੀ ਦੇ ਬਾਵਜੂਦ ਸਮੂਹਿਕ ਪੂਜਾ ਕੀਤੀ ਜਦਕਿ ਈਰਾਨ ਵਿਚ ਸਿਹਤ ਅਧਿਕਾਰੀਆਂ ਦੀ ਬੰਦ ਦੀ ਅਪੀਲ ਦੇ ਬਾਵਜੂਦ ਇਮਾਮਾਂ ਨੇ ਮਸਜਿਦਾਂ ਨੂੰ ਕਈ ਹਫਤਿਆਂ ਤੱਕ ਖੁੱਲ੍ਹਾ ਰੱਖਿਆ। 

ਪੜ੍ਹੋ ਇਹ ਅਹਿਮ ਖਬਰ- 8 ਮਿਲੀਅਨ ਘਟੀਆ ਮਾਸਕ ਲਈ ਚੀਨ ਨੂੰ ਕੋਈ ਭੁਗਤਾਨ ਨਹੀਂ : ਟਰੂਡੋ

ਸਾਬਕਾ ਅਮਰੀਕੀ ਵਿਗਿਆਨ ਰਾਜਦੂਤ ਡਾਕਟਰ ਪੀਟਰ ਹੋਟਜ਼ ਨੇ ਸੋਮਾਲੀਆ ਵਿਚ ਇਮਾਮਾ ਵੱਲੋਂ ਦਿੱਤੇ ਗਏ ਬਿਆਨਾਂ ਨੂੰ 'ਬੇਕ ਅੱਪ ਕਾਲ' ਦੱਸਿਆ ਹੈ। ਉਹਨਾਂ ਨੇ ਕਿਹਾ ਕਿ ਹੁਣ ਦੁਨੀਆ ਨੂੰ ਇਹ ਦੱਸਣ ਦੀ ਲੋੜ ਹੈ ਕਿ ਵਿਗਿਆਨ ਅਤੇ ਧਰਮ ਵਿਚ ਭੇਦ ਨਹੀਂ ਹੈ। Al Arabiya English ਨੂੰ ਦਿੱਤੇ ਗਏ ਇਕ ਇੰਟਰਵਿਊ ਵਿਚ ਪੀਟਰ ਹੋਟਜ਼ ਨੇ ਕਿਹਾ,''ਵਿਗਿਆਨੀ ਅਤੇ ਧਾਰਮਿਕ ਸੋਚ ਨੂੰ ਏਕੀਕ੍ਰਿਤ ਕਰਨਾ ਇਨਸਾਨ ਲਈ ਸਭ ਤੋਂ ਵੱਡੀ ਚੁਣੌਤੀ ਬਣੀ ਹੋਈ ਹੈ।'' ਸੋਮਾਲੀਆ ਵਿਚ ਇਮਾਮਾਂ ਦੀ ਗਲਤ ਸੂਚਨਾ ਦੇਸ਼ ਨੂੰ ਕੋਰੋਨਾ ਨਾਲ ਤਬਾਹ ਕਰਨ ਦਾ ਕੰਮ ਕਰ ਸਕਦੀ ਹੈ। ਪੂਰੇ ਦੇਸ਼ ਵਿਚ ਟੈਸਟਿੰਗ ਦੀਆਂ ਸਿਰਫ 4 ਮਸ਼ੀਨਾਂ ਹਨ ਜਦਕਿ ਹੁਣ ਤੱਕ 900 ਪੁਸ਼ਟੀ ਮਾਮਲੇ ਸਾਹਮਣੇ ਆ ਚੁੱਕੇ ਹਨ।


Vandana

Content Editor

Related News