ਕੁਦਰਤੀ ਕਰੋਪੀ ਤੋਂ ਬਾਅਦ ਸੋਸ਼ਲ ਮੀਡੀਆ ਕਰ ਸਕਦੈ ਫਿੱਟਨੈਸ ਸਬੰਧੀ ਮਦਦ

02/19/2019 4:55:32 PM

ਮੈਲਬਰਨ— ਫੇਸਬੁੱਕ ਜਿਹੇ ਸੋਸ਼ਲ ਮੀਡੀਆ ਪਲੇਟਫਾਰਮ ਕਿਸੇ ਕੁਦਰਤੀ ਆਪਦਾ ਤੋਂ ਬਾਅਦ ਲੋਕਾਂ ਦੀ ਸਿਹਤ ਤੇ ਫਿੱਟਨੈਸ ਨੂੰ ਮਜ਼ਬੂਤੀ ਦੇਣ 'ਚ ਮਦਦ ਕਰ ਸਕਦਾ ਹੈ। ਇਹ ਦਾਅਵਾ ਇਕ ਅਧਿਐਨ 'ਚ ਕੀਤਾ ਗਿਆ ਹੈ।

ਨਿਊਜ਼ੀਲੈਂਦ ਦੇ ਕੈਂਟਰਬਰੀ 'ਚ 2010 ਤੋਂ 2011 'ਚ ਆਏ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਲੋਕਾਂ ਦੀ ਮਾਨਸਿਕ ਸਿਹਤ ਤੇ ਫਿੱਟਨੈਸ ਸਬੰਧੀ ਮਦਦ ਕਰਨ 'ਚ 'ਆਲ ਰਾਈਟਸ' ਨਾਂ ਦੀ ਫਿੱਟਨੈਸ ਮੁਹਿੰਮ ਸ਼ੁਰੂ ਕੀਤੀ ਗਈ ਸੀ। ਹੈਲਥ ਪ੍ਰੋਮੋਸ਼ਨ ਇੰਟਰਨੈਸ਼ਨਲ ਮੈਗੇਜ਼ੀਨ 'ਚ ਛਪੀ ਅਧਿਐਨ ਰਿਪੋਰਟ ਮੁਤਾਬਕ ਆਨਲਾਈਨ ਸਰਵੇ 'ਚ ਸ਼ਾਮਲ ਲੋਕਾਂ 'ਚੋਂ 85 ਫੀਸਦੀ ਨੇ ਦੱਸਿਆ ਕਿ ਉਨ੍ਹਾਂ ਨੇ ਫੇਜਬੁੱਕ ਪੇਜ ਦੀ ਮੁਹਿੰਮ 'ਚ ਦੇਖੀਆਂ ਗਈਆਂ ਚੀਜ਼ਾਂ ਦੇ ਨਤੀਜੇ ਵਜੋਂ ਕਦਮ ਚੁੱਕੇ। ਕੈਂਟਰਬਰੀ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਐਕਾਂਤ ਵੀਰ ਨੇ ਕਿਹਾ ਕਿ ਸੋਸ਼ਲ ਮੀਡੀਆ ਕਿਸੇ ਭਾਈਚਾਰੇ ਦੇ ਵਿਚਾਲੇ ਗੱਲਬਾਤ ਦਾ ਇਕ ਵੱਡਾ ਮੰਚ ਮੁਹੱਈਆ ਕਰਵਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ 'ਆਲ ਰਾਈਟਸ' ਮੁਹਿੰਮ ਨੇ ਜੋ ਦਿੱਤਾ ਹੈ, ਉਹ ਇਹ ਹੈ ਕਿ ਜੇਕਰ ਲੋਕਾਂ ਦਾ ਰਵੱਈਆ ਸਹੀ ਹੋਵੇ ਤਾਂ ਲੋਕਾਂ ਦੇ ਰੁਜ਼ਾਨਾ ਦੇ ਤਜ਼ਰਬਿਆਂ ਤੇ ਮੰਚ 'ਤੇ ਆਉਣ ਵਾਲੇ ਵਿਸ਼ੇਸ਼ ਤੱਥਾਂ ਦੇ ਚੱਲਦੇ ਸੋਸ਼ਲ ਮੀਡੀਆ ਇਕ ਚੰਗੀ ਚੀਜ਼ ਸਾਬਿਤ ਹੋ ਸਕਦਾ ਹੈ।

ਸਰਵੇ 'ਚ ਸ਼ਾਮਲ ਲਗਭਗ ਸਾਰੇ ਲੋਕ ਇਸ ਗੱਲ 'ਤੇ ਸਹਿਮਤ ਹੋਏ ਕਿ ਫੇਸਬੁੱਕ ਪੋਸਟ ਮਦਦ ਕਰਨ 'ਚ ਸਹਾਇਕ ਸਾਬਿਤ ਹੋਈ ਤੇ ਉਨ੍ਹਾਂ ਨੂੰ ਆਪਣੀ ਮਦਦ ਕਰਨ ਲਈ ਚੀਜ਼ਾਂ ਬਾਰੇ 'ਚ ਵਿਚਾਰ ਦਿੱਤੇ। ਵੀਰ ਨੇ ਕਿਹਾ ਕਿ ਫੇਸਬੁੱਕ ਪੇਜ ਲੋਕਾਂ ਨੂੰ ਉਨ੍ਹਾਂ ਲਈ ਚੰਗੀਆਂ ਚੀਜ਼ਾਂ ਨਹੀਂ ਦੱਸਦਾ, ਬਲਕਿ ਇਸ ਤੋਂ ਪਰੇ ਵੀ ਕਈ ਕੰਮ ਕਰਦਾ ਹੈ। ਇਸ ਨਾਲ ਲੋਕਾਂ ਦੇ ਵਿਵਹਾਰ 'ਚ ਬਦਲਾਅ ਲਿਆਉਣ ਤੇ ਕੈਂਟਰਬਰੀ 'ਚ ਲੋਕਾਂ ਦੀ ਫਿੱਟਨੈਸ 'ਚ ਵਾਧਾ ਕਰਨ 'ਚ ਮਦਦ ਕੀਤੀ। ਟੀਮ ਨੇ ਕਿਹਾ ਕਿ ਰਿਸਰਚ ਮਾਨਸਿਕ ਸਿਹਤ ਨੂੰ ਮਜ਼ਬੂਤੀ ਦਿੱਤੇ ਜਾਣ 'ਤੇ ਜ਼ੋਰ ਦਿੰਦਾ ਹੈ।


Baljit Singh

Content Editor

Related News