ਟਰੰਪ ਦਾ ਮੁਸਲਿਮ ਭਾਈਚਾਰੇ ਦੇ ਨਾਂ ਸੰਦੇਸ਼, ਰਮਜ਼ਾਨ ਨੂੰ ਲੈ ਕੇ ਆਖੀ ਇਹ ਗੱਲ

04/19/2020 12:31:34 PM

ਵਾਸ਼ਿੰਗਟਨ- ਕੋਰੋਨਾਵਾਇਰਸ ਸੰਕਟ ਦੇ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਮਜ਼ਾਨ ਨੂੰ ਲੈ ਕੇ ਮੁਸਲਮਾਨਾਂ ਨੂੰ ਖਾਸ ਸੰਦੇਸ਼ ਜਾਰੀ ਕੀਤੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਅਮਰੀਕਾ ਵਿਚ ਰਹਿ ਰਹੇ ਮੁਸਲਮਾਨ ਰਮਜ਼ਾਨ ਦੌਰਾਨ ਸਰੀਰਕ ਦੂਰੀ ਦਾ ਉਸੇ ਤਰ੍ਹਾਂ ਪਾਲਣ ਕਰਨਗੇ ਜਿਵੇਂ ਈਸਾਈਆਂ ਨੇ ਆਪਣੇ ਤਿਓਹਾਰ ਈਸਟਰ ਦੇ ਸਮੇਂ ਕੀਤਾ ਸੀ। ਰਾਸ਼ਟਰਪਤੀ ਟਰੰਪ ਨੇ ਨਿਰਦੇਸ਼ ਦਿੱਤੇ ਹਨ ਕਿ ਰਮਜ਼ਾਨ ਦੌਰਾਨ ਵੀ ਸਾਰੇ ਮੁਸਲਮਾਨਾਂ ਨੂੰ ਸਰੀਰਕ ਦੂਰੀ ਦਾ ਸਖਤੀ ਨਾਲ ਪਾਲਣ ਕਰਨਾ ਪਵੇਗਾ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਿੱਪਣੀ ਤੋਂ ਬਾਅਦ ਇਕ ਰੂੜੀਵਾਦੀ ਟਿੱਪਣੀਕਾਰ ਦੇ ਰੀ-ਟਵੀਟ ਦਾ ਬਚਾਅ ਕਰਨ ਲਈ ਕਿਹਾ ਜੋ ਇਹ ਸਵਾਲ ਕਰਦੇ ਸਨ ਕਿ ਕੀ ਮੁਸਲਮਾਨਾਂ ਦੇ ਨਾਲ ਵੀ ਉਸੇ ਤਰ੍ਹਾਂ ਗੰਭੀਰਤਾ ਦੇ ਨਾਲ ਵਿਵਹਾਰ ਕੀਤਾ ਜਾਵੇਗਾ, ਜਿਵੇਂ ਕਿ ਸਰੀਰਕ ਦੂਰੀ ਦੇ ਨਿਯਮਾਂ ਨੂੰ ਤੋੜਨ ਵਾਲੇ ਈਸਾਈਆਂ ਦੇ ਨਾਲ ਸੀ। ਟਰੰਪ ਨੇ ਸ਼ਨੀਵਾਰ ਨੂੰ ਕਿਹਾ ਕਿ ਮੈਂ ਕਹਾਂਗਾ ਕਿ ਫਰਕ ਹੋ ਸਕਦਾ ਹੈ। ਟਰੰਪ ਨੇ ਆਪਣੀ ਰੋਜ਼ਾਨਾ ਦੀ ਕੋਰੋਨਾਵਾਇਰਸ 'ਤੇ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਸਾਨੂੰ ਦੇਖਣਾ ਪਵੇਗਾ ਕਿ ਕੀ ਹੋਵੇਗਾ। ਮੈਂ ਇਸ ਦੇਸ਼ ਵਿਚ ਬਹੁਤ ਅਸਮਾਨਤਾ ਦੇਖੀ ਹੈ। ਉਹ ਕੁਝ ਲੋਕ ਹਨ ਜੋ ਈਸਾਈਆਂ ਦੀ ਚਰਚ ਦੇ ਬਾਹਰ ਜਾਂਦੇ ਹਨ ਪਰ ਉਹ ਮਸਜਿਦਾਂ ਦੇ ਬਾਹਰ ਅਜਿਹਾ ਨਹੀਂ ਕਰਦੇ।

ਰਮਜ਼ਾਨ ਇਸ ਵੀਰਵਾਰ ਦੀ ਸ਼ਾਮ ਤੋਂ ਸ਼ੁਰੂ ਹੋਵੇਗਾ। ਰਮਜ਼ਾਨ, ਈਸਟਰ ਦੇ ਇਕ-ਡੇਢ ਹਫਤੇ ਬਾਅਦ ਆਇਆ ਹੈ, ਜਦੋਂ ਈਸਟਰ 'ਤੇ ਕੁਝ ਈਸਾਈਆਂ ਨੇ ਜਨਤਕ ਸਿਹਤ ਨਿਯਮਾਂ ਦਾ ਪਾਲਣ ਨਹੀਂ ਕੀਤਾ। ਇਹ ਪੁੱਛੇ ਜਾਣ 'ਤੇ ਕਿ ਕੀ ਉਹਨਾਂ ਨੂੰ ਲੱਗਦਾ ਹੈ ਕਿ ਇਮਾਮ ਇਸ ਦਾ ਪਾਲਣ ਕਰਨ ਤੋਂ ਇਨਕਾਰ ਕਰਨਗੇ ਤਾਂ ਟਰੰਪ ਨੇ ਜਵਾਬ ਦਿੱਤਾ ਕਿ ਨਹੀਂ ਮੈਨੂੰ ਅਜਿਹਾ ਬਿਲਕੁੱਲ ਨਹੀਂ ਲੱਗਦਾ ਹੈ। ਮੈਂ ਅਜਿਹਾ ਵਿਅਕਤੀ ਹਾਂ ਜੋ ਵਿਸ਼ਵਾਸ ਵਿਚ ਵਿਸ਼ਵਾਸ ਕਰਦਾ ਹੈ ਤੇ ਇਹ ਮਾਇਨੇ ਰੱਖਦਾ ਹੈ ਕਿ ਤੁਹਾਡਾ ਵਿਸ਼ਵਾਸ ਕੀ ਹੈ। ਪਰ ਸਾਡੇ ਰਾਜਨੇਤਾ ਵੱਖ-ਵੱਖ ਵਿਸ਼ਵਾਸਾਂ ਦੇ ਨਾਲ ਵਿਵਹਾਰ ਕਰਦੇ ਹਨ। 

ਟਰੰਪ 'ਤੇ ਅਤੀਤ ਵਿਚ ਮੁਸਲਿਮ ਵਿਰੋਧੀ ਬਿਆਨਬਾਜ਼ੀ ਦੇ ਦੋਸ਼ ਲੱਗੇ ਹਨ। ਵਾਈਟ ਹਾਊਸ ਦਫਤਰ ਵਿਚ ਕੰਮ ਕਰਨ ਦੌਰਾਨ ਰਾਸ਼ਟਰਪਤੀ ਦੇ ਤੌਰ 'ਤੇ ਸਭ ਤੋਂ ਪਹਿਲੇ ਫੈਸਲਿਆਂ ਵਿਚੋਂ ਇਕ ਕਈ ਮੁਸਲਿਮ ਵਧੇਰੇ ਗਿਣਤੀ ਦੇਸ਼ਾਂ 'ਤੇ ਪਾਬੰਦੀ ਲਾਉਣਾ ਸੀ।


Baljit Singh

Content Editor

Related News