ਤਾਂ ਇਸ ਕਾਰਨ ਔਰਤ ਨੇ ਆਪਣੇ ਹੀ ਕੁੱਤੇ ਨਾਲ ਕਰ ਲਿਆ ਵਿਆਹ (ਵੀਡੀਓ)

10/13/2017 10:10:39 PM

ਲੰਡਨ/ਵਾਸ਼ਿੰਗਟਨ — ਕੁੱਤੇ ਵਫਾਦਾਰ ਅਤੇ ਮਨੁੱਖ ਦੇ ਸਭ ਤੋਂ ਚੰਗੇ ਦੋਸਤ ਹਨ। ਪਰ ਇਹ ਦੋਸਤੀ ਕੀ ਵਿਆਹ 'ਚ ਬਦਲ ਸਕਦੀ ਹੈ? ਇਹ ਸੁਣ ਤੇ ਥੋੜਾ ਅਜੀਬ ਲੱਗਦਾ ਹੈ ਨਾ। ਪਰ ਇਹ ਸੱਚ ਹੈ ਕਿ ਇਕ ਔਰਤ ਨੇ ਆਪਣੇ ਕੁੱਤੇ ਦੇ ਨਾਲ ਵਿਆਹ ਕਰਾ ਲਿਆ। ਲੋਕ ਭਲਾ ਹੀ ਉਸ ਨੂੰ ਪਾਗਲ ਕਹਿਣ ਪਰ ਉਸ ਦਾ ਮੰਨਣਾ ਹੈ ਕਿ ਜੀਵਨਸਾਥੀ ਦੇ ਰੂਪ 'ਚ ਉਹ ਕੁੱਤਾ ਹੀ ਉਸ ਦੇ ਲਈ 'ਪਰਫੈਕਟ' ਹੈ।


ਉੱਤਰੀ ਆਇਰਲੈਂਡ ਦੀ 43 ਸਾਲਾਂ ਵਿਲਹੇਲਮੀਨਾ ਮਾਰਗਨ ਕਾਲਹਨ ਨੇ ਆਪਣੇ ਕੁੱਤੇ ਹੈਨਰੀ ਨਾਲ 8 ਸਾਲ ਪਹਿਲਾਂ ਵਿਆਹ ਕੀਤਾ ਸੀ। ਉਸ ਦੇ ਮੁਤਾਬਕ, ''2009 'ਚ ਅਸੀਂ ਵਿਆਹ ਕੀਤਾ ਉਦੋਂ ਤੋਂ ਹਾਲਾਤ ਕਾਫੀ ਬਦਲ ਗਏ ਹਨ। ਮੈਨੂੰ ਆਪਣੀ ਨੌਕਰੀ ਛੱਡਣੀ ਪਈ ਅਤੇ ਫ੍ਰੀਲਾਂਸਿੰਗ ਕਰਨ 'ਤੇ ਮਜ਼ਬੂਰ ਹੋਣਾ ਪਿਆ। ਜਿਸ 'ਚ ਜ਼ਿਆਦਾ ਪੈਸਾ ਨਹੀਂ ਹਨ ਪਰ ਹੈਨਰੀ ਮੇਰੇ ਨਾਲ ਹਮੇਸ਼ਾ ਖੜਾ ਰਿਹਾ। ਮੇਰੇ ਨਾਲ ਹਮੇਸ਼ਾ ਵਫਾਦਾਰੀ ਕੀਤੀ।'' 


ਉਸ ਨੇ ਕਿਹਾ ਕਿ, ਮੈਂ ਹੈਨਰੀ ਨੂੰ 2009 'ਚ ਇਕ ਦੋਸਤ ਤੋਂ ਅਡਾਪਟ ਕੀਤਾ ਸੀ। ਜਦੋਂ ਉਨ੍ਹਾਂ ਆਨਲਾਈਨ ਪੜ੍ਹਿਆ ਕਿ ਲੋਕ ਆਪਣੇ ਜਾਨਵਰਾਂ ਨਾਲ ਵਿਆਹ ਕਰਦੇ ਹਨ ਤਾਂ ਉਸ ਨੇ ਵੀ ਇਹ ਕਰਨ ਦਾ ਫੈਸਲਾ ਕੀਤਾ। 


ਯੂ. ਕੇ. ਪਾਲਤੂ ਜਾਨਵਰਾਂ ਨਾਲ ਵਿਆਹ ਕਰਨਾ ਲੀਗਲ ਨਹੀਂ ਹੈ, ਇਸ ਲਈ ਸਾਡਾ ਵਿਆਹ ਅਧਿਆਤਮਕ ਤੌਰ ਨਾਲ ਹੋਇਆ ਹੈ। ਉਸ ਦੇ ਮੁਤਾਬਕ ਪੁਰਸ਼ਾਂ ਤੋਂ ਜ਼ਿਆਦਾ ਬਹਿਤਰ ਹੁੰਦੇ ਹਨ। ਉਹ ਪੂਰੀ ਤਰ੍ਹਾਂ ਨਾਲ ਹੈਨਰੀ ਦੇ ਲਈ ਕਮਿਟੇਡ ਹੈ।

ਉਸ ਮੁਤਾਬਕ ਹੋਰਨਾਂ ਵਿਆਹ ਜ਼ਿਆਦਾ ਸਮੇਂ ਤੱਕ ਨਹੀਂ ਟਿੱਕਦੇ, ਮੈਂ ਜਾਣਦੀ ਹਾਂ ਕਿ ਹੈਨਰੀ ਜ਼ਿੰਦਗੀਭਰ ਮੇਰੇ ਨਾਲ ਹੈ। ਲੋਕ ਬੇਸ਼ੱਕ ਹੀ ਮੈਨੂੰ ਪਾਗਲ ਕਹਿ ਰਹੇ ਹੋਣ ਪਰ ਉਹ ਮੇਰੇ ਲਈ 'ਪਰਫੈਕਟ' ਹੈ।

 


Related News