ਹੁਣ ਤੱਕ 40 ਲੱਖ ਤੋਂ ਵੱਧ ਲੋਕਾਂ ਨੇ ਛੱਡਿਆ ਯੂਕ੍ਰੇਨ : UN

Wednesday, Mar 30, 2022 - 08:23 PM (IST)

ਹੁਣ ਤੱਕ 40 ਲੱਖ ਤੋਂ ਵੱਧ ਲੋਕਾਂ ਨੇ ਛੱਡਿਆ ਯੂਕ੍ਰੇਨ : UN

ਮੇਡਿਕ-ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਨੇ ਕਿਹਾ ਕਿ ਰੂਸ ਦੇ ਹਮਲੇ ਤੋਂ ਬਾਅਦ ਤੋਂ ਹੁਣ ਤੱਕ 40 ਲੱਖ ਤੋਂ ਵਧੇਰੇ ਲੋਕ ਯੂਕ੍ਰੇਨ ਛੱਡ ਚੁੱਕੇ ਹਨ। ਏਜੰਸੀ ਨੇ ਕਿਹਾ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਤੋਂ ਯੂਰਪ 'ਚ ਇਹ ਸਭ ਤੋਂ ਵੱਡਾ ਸ਼ਰਨਾਰਥੀ ਸੰਕਟ ਹੈ। ਸ਼ਰਨਾਰਥੀਆਂ ਲਈ ਸੰਰਾ ਹਾਈ ਕਮਿਸ਼ਨਰ ਨੇ ਇਕ ਵੈੱਬਸਾਈਟ 'ਤੇ ਬੁੱਧਵਾਰ ਨੂੰ ਪੋਸਟ ਕੀਤਾ ਕਿ ਹੁਣ ਤੱਕ ਲਗਭਗ 40 ਲੱਖ 10 ਹਜ਼ਾਰ ਲੋਕ ਯੂਕ੍ਰੇਨ ਛੱਡ ਚੁੱਕੇ ਹਨ। ਇਨ੍ਹਾਂ 'ਚੋਂ 23 ਲੱਖ ਲੋਕ ਪੋਲੈਂਡ 'ਚ ਦਾਖ਼ਲ ਹੋ ਚੁੱਕੇ ਹਨ। ਸਹਾਇਤਾ ਮੁਲਾਜ਼ਮਾਂ ਨੇ ਕਿਹਾ ਕਿ ਯੂਕੇਨ 'ਚ ਲਗਭਗ 65 ਲੱਖ ਲੋਕ ਬੇਘਰ ਹੋ ਗਏ ਹਨ।

ਇਹ ਵੀ ਪੜ੍ਹੋ : ਹਾਂਗਕਾਂਗ ਦੀ ਅਦਾਲਤ ਤੋਂ ਬ੍ਰਿਟੇਨ ਦੇ ਜੱਜਾਂ ਨੇ ਦਿੱਤਾ ਅਸਤੀਫ਼ਾ

ਉਥੇ, ਸ਼ਰਨਾਰਥੀਆਂ ਨੂੰ ਇਸ ਗੱਲ ਨੂੰ ਲੈ ਕੇ ਸ਼ੱਕ ਹੈ ਕਿ ਰੂਸ ਇਸ ਯੁੱਧ ਨੂੰ ਖ਼ਤਮ ਕਰੇਗਾ। ਖਾਰਕੀਵ ਤੋਂ ਆਪਣੇ ਪਿਤਾ ਨਾਲ ਪੋਲੈਂਡ ਪਹੁੰਚੇ ਨੌਜਵਾਨ ਨਜਾਰੋਵ ਨੇ ਕਿਹਾ ਕਿ ਮੈਂ ਨਹੀਂ ਜਾਣਦਾ ਕਿ ਕੀ ਅਸੀਂ ਹੁਣ ਵੀ ਰੂਸ 'ਤੇ ਭਰੋਸਾ ਕਰ ਸਕਦੇ ਹਾਂ? ਰੂਸ ਵੱਲੋਂ ਮੰਗਲਵਾਰ ਨੂੰ ਕੀਵ ਅਤੇ ਹੋਰ ਥਾਵਾਂ 'ਤੇ ਫੌਜੀ ਕਾਰਵਾਈ 'ਚ ਕਟੌਤੀ ਕਰਨ ਦਾ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਨਾਜਰੋਵ ਨੂੰ ਇਸ ਵਾਅਦੇ 'ਤੇ ਭਰੋਸਾ ਨਹੀਂ ਹੈ।

ਇਹ ਵੀ ਪੜ੍ਹੋ : ਮਾਫ਼ੀਆ ਦਾ ਲੱਕ ਤੋੜਨ ਲਈ ਟਰਾਂਸਪੋਰਟ ਮੰਤਰੀ ਭੁੱਲਰ ਵੱਲੋਂ ਸਾਰੇ ਬੱਸ ਪਰਮਿਟ ਆਨਲਾਈਨ ਕਰਨ ਦਾ ਐਲਾਨ

ਯੂਕ੍ਰੇਨੀ ਨਾਗਰਿਕ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਬੀ ਯੂਕ੍ਰੇਨ 'ਚ ਹਮਲੇ ਹੋਰ ਤੇਜ਼ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਅਜਿਹੇ 'ਚ ਖਾਰਕੀਵ ਵਾਪਸ ਨਹੀਂ ਜਾ ਸਕਦੇ। ਅਸੀਂ ਪੂਰਬੀ ਯੂਕ੍ਰੇਨ 'ਚ ਯੁੱਧ ਦੇ ਨਵੇਂ ਪੜਾਅ ਨੂੰ ਲੈ ਕੇ ਡਰੇ ਹੋਏ ਹਾਂ। 'ਐਸੋਸੀਏਟੇਡ ਪ੍ਰੈੱਸ' ਨੇ ਪੋਲੈਂਡ ਸਰਹੱਦ 'ਤੇ ਜਿਨ੍ਹਾਂ ਹੋਰ ਯੂਕ੍ਰੇਨੀ ਸ਼ਰਨਾਰਥੀਆਂ ਨਾਲ ਗੱਲਬਾਤ ਕੀਤੀ ਲਗਭਗ ਉਨ੍ਹਾਂ ਸਾਰਿਆਂ ਨੇ ਯੁੱਧ ਨੂੰ ਲੈ ਕੇ ਇਸ ਤਰ੍ਹਾਂ ਦਾ ਖ਼ਦਸ਼ਾ ਅਤੇ ਡਰ ਜਤਾਇਆ।

ਇਹ ਵੀ ਪੜ੍ਹੋ : ਮੱਧ ਇਜ਼ਰਾਈਲ 'ਚ ਬੰਦੂਕਧਾਰੀ ਨੇ ਕੀਤੀ ਗੋਲੀਬਾਰੀ, 4 ਲੋਕਾਂ ਦੀ ਮੌਤ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Karan Kumar

Content Editor

Related News