ਅਮਰੀਕਾ ਦੇ ਟੈਕਸਾਸ ’ਚ ਬਰਫੀਲਾ ਤੂੁਫਾਨ, 3.50 ਲੱਖ ਘਰਾਂ ਦੀ ਬਿਜਲੀ ਗੁਲ
Saturday, Feb 05, 2022 - 11:05 AM (IST)
 
            
            ਹਿਊਸਟਨ– ਅਮਰੀਕਾ ਵਿਚ ਬਰਫੀਲੇ ਤੂਫਾਨ ਕਾਰਨ ਦੇਸ਼ ਦੇ ਕਈ ਸੂਬਿਆਂ ਵਿਚ ਬਿਜਲੀ ਦਾ ਸੰਕਟ ਪੈਦਾ ਹੋ ਗਿਆ ਹੈ। ਟੈਕਸਾਸ ਵਿਚ ਪਿਛਲੇ 24 ਘੰਟਿਆਂ ਅੰਦਰ ਤਾਪਮਾਨ ਵਿਚ ਗਿਰਾਵਟ, ਬਰਫ ਜਮ੍ਹਾ ਹੋਣ, ਦਰੱਖਤਾਂ ਦੇ ਟੁੱਟਣ ਅਤੇ ਤੇਜ਼ ਹਵਾਵਾਂ ਕਾਰਨ ਸੂਬੇ ਭਰ ਵਿਚ ਸੜਕਾਂ ਬੰਦ ਹੋ ਗਈਆਂ ਹਨ। ਵੀਰਵਾਰ ਦੁਪਹਿਰ ਤੱਕ ਦੇਸ਼ ਦੇ ਲਗਭਗ 3.50 ਲੱਖ ਘਰਾਂ ਦੀ ਬਿਜਲੀ ਗੁਲ ਹੋ ਗਈ ਸੀ। ਵੀਰਵਾਰ ਤੜਕੇ ਉੱਤਰੀ ਟੈਕਸਾਸ ਵਿਚ ਔਲੇ ਬਰਫ ਵਿਚ ਤਬਦੀਲ ਹੋਣ ਲੱਗੇ।
ਇਹ ਵੀ ਪੜ੍ਹੋ: ਭਾਰਤੀ ਏਜੰਸੀਆਂ ਨੂੰ ਮਿਲੀ ਵੱਡੀ ਸਫ਼ਲਤਾ, ਮੁੰਬਈ ਧਮਾਕੇ ’ਚ ਸ਼ਾਮਲ ਅੱਤਵਾਦੀ UAE ’ਚ ਗ੍ਰਿਫ਼ਤਾਰ

ਡਲਾਸ ਫੋਰਟ ਵਰਥ ਕੌਮਾਂਤਰੀ ਹਵਾਈ ਅੱਡੇ ਵਿਚ ਮੌਸਮ ਦੇ ਪ੍ਰਭਾਵ ਕਾਰਨ ਦਿਨ ਵਿਚ ਪਰਿਚਾਲਨ ਅਸਥਾਈ ਰੂਪ ਨਾਲ ਮੁਲਤਵੀ ਕਰਨਾ ਪਿਆ। ਵੀਰਵਾਰ ਤੜਕੇ ਆਰਕਟਿਕ ਕੋਲਡ ਫਰੰਟ ਕਾਰਨ ਸੂਬੇ ਭਰ ਵਿਚ ਕਈ ਸਕੂਲ ਅਤੇ ਯੂਨੀਵਰਸਿਟੀਆਂ ਬੰਦ ਕਰ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਦਿਨ ਵਿਚ ਗਵਰਨਰ ਨੇ 17 ਟੈਕਸਾਸ ਕਾਊਂਟੀਆਂ ਨੂੰ ਕਵਰ ਕਰਨ ਵਾਲੇ 2 ਐਲਾਨਾਂ ’ਤੇ ਹਸਤਾਖ਼ਰ ਕੀਤੇ, ਜੋ ਕਿ ਡਾਊਨ ਪਾਵਰ ਲਾਈਨਾਂ ਦੀ ਮੁਰੰਮਤ ਅਤੇ ਸਥਾਨਕ ਸਰਕਾਰਾਂ ਲਈ ਮਦਦ ਪ੍ਰਦਾਨ ਕਰਨ ਲਈ ਸਨ।

ਇਹ ਵੀ ਪੜ੍ਹੋ: ਅਹਿਮ ਖ਼ਬਰ: UAE ’ਚ ਲਾਗੂ ਹੋਇਆ ਨਵਾਂ ਕਾਨੂੰਨ, ਹੁਣ ਭਾਰਤੀਆਂ ਨੂੰ ਮਿਲਣਗੇ ਇਹ ਅਧਿਕਾਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            