ਆਸਟ੍ਰੇਲੀਆ ਵਾਸੀਆਂ ਨੂੰ ਈਸਟਰ ''ਤੇ ਕੁਦਰਤ ਵਲੋਂ ਮਿਲਿਆ ਖਾਸ ਤੋਹਫਾ

04/20/2019 12:20:01 PM

ਪਰਥ, (ਏਜੰਸੀ)— ਪੱਛਮੀ ਆਸਟ੍ਰੇਲੀਆ 'ਚ 49 ਸਾਲਾਂ ਬਾਅਦ ਅਪ੍ਰੈਲ ਮਹੀਨੇ ਬਰਫਬਾਰੀ ਹੋਈ। ਲੋਕਾਂ ਦਾ ਕਹਿਣਾ ਹੈ ਕਿ ਗੁੱਡ ਫ੍ਰਾਈਡੇ ਅਤੇ ਈਸਟਰ 'ਤੇ ਉਨ੍ਹਾਂ ਨੂੰ ਕੁਦਰਤ ਵਲੋਂ ਖਾਸ ਤੋਹਫਾ ਮਿਲਿਆ ਹੈ। ਲੋਕ ਜਦ ਸਵੇਰ ਨੂੰ ਉੱਠੇ ਤਾਂ ਉਨ੍ਹਾਂ ਨੇ ਬਰਫਬਾਰੀ ਦਾ ਆਨੰਦ ਲਿਆ। ਲੋਕਾਂ ਨੇ ਦੱਸਿਆ ਕਿ ਇਹ ਉਨ੍ਹਾਂ ਲਈ ਕੁਦਰਤ ਵਲੋਂ ਭੇਜਿਆ ਗਿਆ ਵ੍ਹਾਈਟ ਈਸਟਰ ਤੋਹਫਾ ਹੈ। ਮੌਸਮ ਅਧਿਕਾਰੀਆਂ ਨੇ ਕਿਹਾ ਕਿ ਅਪ੍ਰੈਲ ਮਹੀਨੇ ਹੋਈ ਭਾਰੀ ਬਰਫਬਾਰੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇੰਝ ਲੱਗਦਾ ਹੈ ਕਿ ਜਿਵੇਂ ਕੈਲੰਡਰ ਗਲਤ ਮਹੀਨਾ ਦਿਖਾ ਰਿਹਾ ਹੋਵੇ। 
ਇਸ ਤੋਂ ਪਹਿਲਾਂ 1970 'ਚ ਲੋਕਾਂ ਨੇ ਅਪ੍ਰੈਲ ਮਹੀਨੇ ਹੋਈ ਬਰਫਬਾਰੀ ਦਾ ਆੰਨਦ ਲਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ 20 ਅਪ੍ਰੈਲ, 1970 'ਚ ਅਜਿਹਾ ਕਰਿਸ਼ਮਾ ਦੇਖਣ ਨੂੰ ਮਿਲਿਆ ਸੀ ਪਰ ਨੌਜਵਾਨਾਂ ਨੇ ਤਾਂ 2019 'ਚ ਹੀ ਪਹਿਲੀ ਵਾਰ ਅਜਿਹਾ ਦ੍ਰਿਸ਼ ਦੇਖਿਆ। ਨੌਜਵਾਨਾਂ ਨੇ ਸੋਸ਼ਲ ਮੀਡੀਆ 'ਤੇ ਸੰਦੇਸ਼ਾਂ ਦਾ ਹੜ੍ਹ ਲਿਆ ਦਿੱਤਾ ਹੈ। ਕੜਾਕੇ ਦੀ ਠੰਡ ਨੇ ਲੋਕਾਂ ਨੂੰ ਕੰਬਣੀ ਤਾਂ ਛੇੜ ਦਿੱਤੀ ਪਰ ਇਸ ਕਰਿਸ਼ਮੇ ਨੇ ਹਰੇਕ ਦੇ ਚਿਹਰੇ 'ਤੇ ਮੁਸਕਰਾਹਟ ਲਿਆ ਦਿੱਤੀ ਹੈ।


Related News