ਬਰਫ ਨਾਲ ਢੱਕਿਆ ਤੁਰਕੀ ਦਾ ਮੇਰਸਿਨ ਸ਼ਹਿਰ, ਯੂਰਪ ਦੇ 9 ਦੇਸ਼ਾਂ ''ਚ ਸੰਘਣੀ ਧੁੰਦ
Thursday, Jan 13, 2022 - 12:21 PM (IST)
ਇਸਤਾਂਬੁਲ/ਲੰਡਨ (ਬਿਊਰੋ): ਇਸ ਸਮੇਂ ਦੁਨੀਆ ਦੇ ਜ਼ਿਆਦਾਤਰ ਹਿੱਸੇ ਕੜਾਕੇ ਦੀ ਠੰਡ ਦੀ ਚਪੇਟ ਵਿਚ ਹਨ। ਇਹਨਾਂ ਵਿਚ ਭੂਮੱਧ ਸਾਗਰ ਤੱਟ 'ਤੇ ਮੌਜੂਦ ਤੁਰਕੀ ਦਾ ਮੇਰਸਿਨ ਸ਼ਹਿਰ ਵੀ ਸ਼ਾਮਲ ਹੈ। ਬਰਫ਼ਬਾਰੀ ਨਾਲ ਪੂਰੇ ਸ਼ਹਿਰ ਵਿਚ ਬਰਫ਼ ਦੀ 4 ਫੁੱਟ ਮੋਟੀ ਚਾਦਰ ਵਿਛ ਗਈ ਹੈ। ਪਾਰਾ ਮਾਈਨਸ 3 ਡਿਗਰੀ ਤੱਕ ਹੈ।
ਪੜ੍ਹੋ ਇਹ ਅਹਿਮ ਖਬਰ- ਨਾਈਜੀਰੀਆ ਦੇ ਲੋਕਾਂ ਨੂੰ ਰਾਹਤ, ਸਰਕਾਰ ਨੇ ਸੱਤ ਮਹੀਨਿਆਂ ਬਾਅਦ ਟਵਿੱਟਰ ਤੋਂ ਹਟਾਈ ਪਾਬੰਦੀ
ਇਸ ਸ਼ਹਿਰ ਨੂੰ ਈਸਾਈ ਤੀਰਥ ਸਥਲ ਟਾਟੇਂਸ ਦਾ ਮੁੱਖ ਦਰਵਾਜਾ ਕਿਹਾ ਜਾਂਦਾ ਹੈ। ਦਸਬੰਰ ਵਿਚ ਤੁਰਕੀ ਦੇ ਪੂਰਬੀ ਉੱਤਰੀ ਵਿਚ ਦਹਾਕੇ ਦੀ ਸਭ ਤੋਂ ਵੱਧ ਬਰਫ਼ਬਾਰੀ ਹੋਈ ਹੈ। ਉੱਧਰ ਯੂਰਪ ਵਿਚ ਨੀਦਰਲੈਂਡਸ ਸਮੇਤ 9 ਦੇਸ਼ਾਂ ਵਿਚ ਸੰਘਣੀ ਧੁੰਦ ਹੈ। ਉੱਥੇ ਧੁੰਦ ਦਾ ਯੇਲੋ ਐਲਰਟ ਹੈ। ਬ੍ਰਿਟੇਨ ਵਿਚ ਸ਼ੇਣੀ 2 ਦੇ ਐਲਰਟ ਵਿਚ ਕਿਹਾ ਗਿਆ ਹੈਕਿ ਸੋਮਵਾਰ ਤੱਕ ਪਾਰਾ ਮਾਈਨਸ 4 ਡਿਗਰੀ ਤੱਕ ਰਹਿ ਸਕਦਾ ਹੈ।