ਘੱਟ ਬਰਫ਼ ਪੈਣ ਕਾਰਨ ਬਰਫ਼ੀਲੇ ਮੁਕਾਬਲੇ ਪ੍ਰਭਾਵਿਤ, ਆਯੋਜਕਾਂ ਨੂੰ ਕਰਨਾ ਪੈ ਰਿਹਾ ਹੈ ਕਈ ਮੁਸ਼ਕਲਾਂ ਦਾ ਸਾਹਮਣਾ
Monday, Feb 09, 2026 - 06:10 AM (IST)
ਵੈਨਕੂਵਰ (ਮਲਕੀਤ ਸਿੰਘ) : ਖੂਬਸੂਰਤ ਪਹਾੜਾਂ ਤੇ ਜੰਗਲਾਂ ਦੀ ਕੁਦਰਤੀ ਖੂਬਸੂਰਤੀ ਨਾਲ ਭਰਪੂਰ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਇਸ ਵਾਰ ਸਰਦੀ ਦੇ ਮੌਸਮ ਦੌਰਾਨ ਅਸਧਾਰਣ ਗਰਮੀ ਕਾਰਨ ਬਰਫ਼ੀਲੇ ਮੁਕਾਬਲਿਆਂ ਦੇ ਆਯੋਜਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਈਸਮੈਨ ਦੌੜਾਂ ਅਤੇ ਬਰਫ਼ ’ਤੇ ਮੱਛੀ ਫੜਨ ਵਾਲੇ ਮੁਕਾਬਲੇ ਇਸ ਵਾਰ ਬਰਫ਼ ਦੀ ਕਮੀ ਕਾਰਨ ਪ੍ਰਭਾਵਿਤ ਹੋ ਰਹੇ ਹਨ।
ਆਯੋਜਕਾਂ ਅਨੁਸਾਰ ਫਰਵਰੀ ਮਹੀਨੇ ਵਿੱਚ ਆਮ ਤੌਰ ’ਤੇ ਕੜਾਕੇ ਦੀ ਠੰਡ ਅਤੇ ਮੋਟੀ ਬਰਫ਼ ਹੁੰਦੀ ਹੈ, ਪਰ ਐਤਕੀ ਮੌਸਮ ਦੇ ਬਦਲਦੇ ਮਿਜਾਜ਼ ਕਾਰਨ ਬਰਫ਼ ਤੇਜ਼ੀ ਨਾਲ ਪਿਘਲ ਰਹੀ ਹੈ, ਇਸ ਕਾਰਨ ਕਈ ਝੀਲਾਂ ਅਤੇ ਦਰਿਆਵਾਂ ’ਤੇ ਮੁਕਾਬਲੇ ਕਰਵਾਉਣਾ ਖਤਰਨਾਕ ਹੋ ਸਕਦਾ ਹੈ। ਆਯੋਜਕਾਂ ਅਨੁਸਾਰ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਮੁਕਾਬਲੇ ਰੱਦ ਕਰਨੇ ਪਏ ਹਨ, ਜਦਕਿ ਕੁਝ ਮੁਕਾਬਲਿਆਂ ਨੂੰ ਹੋਰ ਥਾਵਾਂ ’ਤੇ ਤਬਦੀਲ ਕੀਤਾ ਗਿਆ ਹੈ। ਕਈ ਥਾਵਾਂ ’ਤੇ ਬਿਨਾਂ ਬਰਫ਼ ਦੇ ਹੀ ਪ੍ਰਤੀਕਾਤਮਕ ਤੌਰ ’ਤੇ ਮੁਕਾਬਲੇ ਕਰਵਾਏ ਗਏ।
ਇਹ ਵੀ ਪੜ੍ਹੋ : ਸੱਚ ਹੋ ਗਈ ਬਾਬਾ ਵੇਂਗਾ ਦੀ ਭਵਿੱਖਬਾਣੀ ! ਸੋਨਾ-ਚਾਂਦੀ ਬਾਰੇ ਕਹੀ ਸੀ ਵੱਡੀ ਗੱਲ
ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਗਰਮੀ ਮੌਸਮੀ ਤਬਦੀਲੀ ਦਾ ਨਤੀਜਾ ਹੈ, ਜਿਸ ਕਾਰਨ ਭਵਿੱਖ ਵਿੱਚ ਵੀ ਸਰਦੀਆਂ ਦੌਰਾਨ ਇਸ ਤਰ੍ਹਾਂ ਦੀਆਂ ਸਥਿਤੀਆਂ ਵੱਧ ਸਕਦੀਆਂ ਹਨ। ਇਸ ਨਾਲ ਸਿਰਫ਼ ਖੇਡਾਂ ਹੀ ਨਹੀਂ, ਸਗੋਂ ਸੈਰ-ਸਪਾਟੇ ਅਤੇ ਸਥਾਨਕ ਅਰਥਵਿਵਸਥਾ ’ਤੇ ਵੀ ਅਸਰ ਪੈ ਸਕਦਾ ਹੈ। ਆਯੋਜਕਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਉਹ ਨਵੇਂ ਤਰੀਕੇ ਅਪਣਾਉਣਗੇ ਤਾਂ ਜੋ ਮੌਸਮੀ ਬਦਲਾਅ ਦੇ ਬਾਵਜੂਦ ਇਹ ਦਿਲਚਸਪ ਮੁਕਾਬਲੇ ਕਰਵਾਏ ਜਾਂਦੇ ਰਹਿਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
