ਵਿਦਿਆਰਥੀ ਨੂੰ ਅੱਗ ਤੋਂ ਬਚਾਉਣ ਵਾਲੇ ਅਧਿਆਪਕ ਦਾ ਸਨਮਾਨ
Saturday, Mar 28, 2026 - 01:02 AM (IST)
ਵੈਨਕੂਵਰ (ਮਲਕੀਤ ਸਿੰਘ) – ਕੈਨੇਡਾ ਦੇ ਸਸਕਾਟੂਨ ਸ਼ਹਿਰ ਵਿੱਚ ਇਕ ਅਧਿਆਪਕ ਵੱਲੋਂ ਵਿਦਿਆਰਥੀ ਦੀ ਜਾਨ ਬਚਾਉਣ ਲਈ ਦਿਖਾਈ ਗਈ ਬਹਾਦਰੀ ਵਜੋਂ ਸਨਮਾਨਿਤ ਕੀਤਾ ਗਿਆ ਹੈ।
ਸੀਨ ਹੇਜ਼ ਨਾਮ ਦੇ ਇਸ ਅਧਿਆਪਕ ਨੇ ਕਿਹਾ ਕਿ ਅਚਾਨਕ ਅੱਗ ਲੱਗਣ ਦੀ ਘਟਨਾ ਸਮੇਂ ਉਸ ਕੋਲ ਸੋਚਣ ਜਾਂ ਕੋਈ ਯੋਜਨਾ ਬਣਾਉਣ ਲਈ ਸਮਾਂ ਹੀ ਨਹੀਂ ਸੀ ਅਤੇ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਵਿਦਿਆਰਥੀ ਦੀ ਜਾਨ ਬਚਾਈ। ਇਹ ਘਟਨਾ 5 ਸਤੰਬਰ 2024 ਨੂੰ ਸਸਕਾਟੂਨ ਦੇ ਇੱਕ ਹਾਈ ਸਕੂਲ ਵਿੱਚ ਵਾਪਰੀ ਸੀ, ਜਿੱਥੇ ਇੱਕ ਵਿਦਿਆਰਥੀ ਅਚਾਨਕ ਅੱਗ ਦੀ ਲਪੇਟ ਵਿੱਚ ਆ ਗਿਆ ਸੀ।
ਜਾਣਕਾਰੀ ਅਨੁਸਾਰ ਇਸ ਹਫ਼ਤੇ ਕਾਰਨੇਗੀ ਹੀਰੋ ਫੰਡ ਵੱਲੋਂ ਸਨਮਾਨ ਮਿਲਣ ਤੋਂ ਬਾਅਦ ਸੀਨ ਹੇਜ਼ ਨੇ ਪਹਿਲੀ ਵਾਰ ਇਸ ਘਟਨਾ ਬਾਰੇ ਜਨਤਕ ਤੌਰ ‘ਤੇ ਆਪਣੀ ਚੁੱਪੀ ਤੋੜੀ ਅਤੇ ਇੱਕ ਸੰਖੇਪ ਬਿਆਨ ਜਾਰੀ ਕੀਤਾ।
