ਹਨੇਰੇ ''ਚ ਡੁੱਬਾ ਕਿਊਬਾ! ਅਮਰੀਕੀ ਤੇਲ ਪਾਬੰਦੀਆਂ ਕਾਰਨ ਬਿਜਲੀ ਸਪਲਾਈ ਠੱਪ

Sunday, Mar 22, 2026 - 11:12 AM (IST)

ਹਨੇਰੇ ''ਚ ਡੁੱਬਾ ਕਿਊਬਾ! ਅਮਰੀਕੀ ਤੇਲ ਪਾਬੰਦੀਆਂ ਕਾਰਨ ਬਿਜਲੀ ਸਪਲਾਈ ਠੱਪ

ਵੈਨਕੂਵਰ (ਮਲਕੀਤ ਸਿੰਘ) – ਕਿਊਬਾ ਵਿੱਚ ਇਸ ਮਹੀਨੇ ਦੌਰਾਨ ਤੀਜੀ ਵਾਰ ਦੇਸ਼-ਪੱਧਰੀ ਬਿਜਲੀ ਬੰਦ ਹੋਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਨਾਲ ਪੂਰੇ ਦੇਸ਼ ਵਿੱਚ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ  ਪਿਛਲੇ ਤਿੰਨ ਮਹੀਨਿਆਂ ਤੋਂ ਦੇਸ਼ ਨੂੰ ਵਿਦੇਸ਼ਾਂ ਤੋਂ ਤੇਲ ਦੀ ਕੋਈ ਵੱਡੀ ਸਪਲਾਈ ਨਹੀਂ ਮਿਲੀ, ਜਿਸ ਕਾਰਨ ਊਰਜਾ ਸੰਕਟ ਗੰਭੀਰ ਹੋ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ- ਈਰਾਨ ਕੋਲ ਸਿਰਫ਼ 48 ਘੰਟੇ:  Trump ਨੇ ਹੋਰਮੁਜ਼ ਖੋਲ੍ਹਣ ਲਈ ਦਿੱਤੀ ਆਖਰੀ ਚੇਤਾਵਨੀ

 ਕਿਊਬਾ ਦਾ ਪਾਵਰ ਗ੍ਰਿਡ ਡਿੱਗਣ ਕਾਰਨ ਸਾਰੇ ਦੇਸ਼ ਵਿੱਚ ਬਿਜਲੀ ਬੰਦ ਹੋ ਗਈ। ਮਾਰਚ ਮਹੀਨੇ ਵਿੱਚ ਇਹ ਤੀਜੀ ਵਾਰ ਹੈ ਜਦੋਂ ਇਸ ਤਰ੍ਹਾਂ ਦੀ ਸਥਿਤੀ ਬਣੀ ਹੈ। ਵਿਸ਼ਲੇਸ਼ਕਾਂ ਦੇ ਅਨੁਸਾਰ ਪੁਰਾਣਾ ਹੋ ਚੁੱਕਾ ਢਾਂਚਾਗਤ ਤੰਤਰ ਅਤੇ ਅਮਰੀਕਾ ਵੱਲੋਂ ਲਗਾਈਆਂ ਗਈਆਂ ਤੇਲ ਪਾਬੰਦੀਆਂ ਇਸ ਸੰਕਟ ਦੇ ਮੁੱਖ ਕਾਰਨ ਹਨ। ਸਰਕਾਰ ਵੱਲੋਂ ਹਾਲਾਤਾਂ ਨੂੰ ਸੰਭਾਲਣ ਲਈ ਕੋਸ਼ਿਸ਼ਾਂ ਜਾਰੀ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News