ਕੰਜ਼ਰਵੇਟਿਵ ਪਾਰਟੀ ਨੇ ਹੋਨਵੀਰ ਸਿੰਘ ਰੰਧਾਵਾ ਨੂੰ ਐਲਾਨਿਆ ਮੇਅਰ ਦਾ ਉਮੀਦਵਾਰ

Friday, Mar 27, 2026 - 07:24 PM (IST)

ਕੰਜ਼ਰਵੇਟਿਵ ਪਾਰਟੀ ਨੇ ਹੋਨਵੀਰ ਸਿੰਘ ਰੰਧਾਵਾ ਨੂੰ ਐਲਾਨਿਆ ਮੇਅਰ ਦਾ ਉਮੀਦਵਾਰ

 ਵੈਨਕੂਵਰ (ਮਲਕੀਤ ਸਿੰਘ)- ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਕੈਨੇਡਾ ਦੇ ਸ਼ਹਿਰ ਸਰੀ ਦੀਆਂ ਆਗਾਮੀ ਮਿਊਂਸਪਲ ਚੋਣਾਂ ਲਈ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਕੰਜ਼ਰਵੇਟਿਵ ਪਾਰਟੀ ਆਫ ਸਰੀ ਵੱਲੋਂ ਵੀ ਚੋਣ ਮੈਦਾਨ 'ਚ ਨਿਤਰਦਿਆ ਉੱਘੇ ਵਕੀਲ ਅਤੇ ਸਮਾਜਿਕ ਆਗੂ ਹੋਨਵੀਰ ਸਿੰਘ ਰੰਧਾਵਾ ਨੂੰ ਇਨ੍ਹਾਂ ਚੋਣਾਂ 'ਚ ਮੇਅਰ ਦੇ ਅਹੁਦੇ ਲਈ ਆਪਣਾ ਉਮੀਦਵਾਰ ਐਲਾਨਿਆ ਹੈ। 

ਹੋਨਵੀਰ ਸਿੰਘ ਰੰਧਾਵਾ ਦੀ ਉਮੀਦਵਾਰੀ ਦਾ ਰਸਮੀ ਐਲਾਨ ਕਰਨ ਸਬੰਧੀ ਸਰੀ ਸਥਿਤ ਦ ਐਂਪਰੈਸ ਪੈਲੇਸ ਬਾਲਰੂਮ 'ਚ 29 ਮਾਰਚ ਸ਼ਾਮ ਨੂੰ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਜਾਵੇਗਾ। ਜਿਸ 'ਚ ਕੰਜ਼ਰਵੇਟਿਵ ਪਾਰਟੀ ਨਾਲ ਸੰਬੰਧਿਤ ਵੱਡੀ ਗਿਣਤੀ 'ਚ ਵਰਕਰਾਂ ਦੇ ਪਹੁੰਚਣ ਦਾ ਅਨੁਮਾਨ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News