ਚੀਨੀ ਪੁਲਸ ਨੇ ਚੋਰਾਂ ਦੇ ਪੇਟ ''ਚੋਂ ਬਰਾਮਦ ਕੀਤੇ 183 ਨਸ਼ੀਲੇ ਪਦਾਰਥ

12/17/2017 4:18:50 PM

ਬੀਜਿੰਗ (ਬਿਊਰੋ)— ਚੀਨ ਦੀ ਪੁਲਸ ਨੇ ਸੀਮਾ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗੈਂਗ ਦਾ ਖੁਲਾਸਾ ਕੀਤਾ ਹੈ। ਪੁਲਸ ਨੇ ਮਿਆਂਮਾਰ ਦੇ ਚਾਰ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਤਸਕਰਾਂ ਨੇ ਨਸ਼ੀਲੇ ਪਦਾਰਥਾਂ ਦੇ 183 ਪੈਕਟ ਨਿਗਲੇ ਹੋਏੇ ਸਨ। ਇਕ ਸਮਾਚਾਰ ਏਜੰਸੀ ਮੁਤਾਬਕ ਪੁਲਸ ਨੇ ਸਿਚੁਆਨ ਸੂਬੇ ਵਿਚ ਇਨ੍ਹਾਂ ਸ਼ੱਕੀਆਂ ਦਾ ਏਕਸ-ਰੇ ਕੀਤਾ ਅਤੇ ਇਨ੍ਹਾਂ ਦੇ ਪੇਟ ਵਿਚ ਅੰਗੂਠੇ ਦੇ ਆਕਾਰ ਦੀ ਬਣਤਰ ਪਾਈ। ਅਖੀਰ ਇਨ੍ਹਾਂ ਸ਼ੱਕੀਆਂ ਕੋਲੋਂ ਨਸ਼ੀਲੇ ਪਦਾਰਥਾਂ ਦੇ 183 ਪੈਕਟ ਬਰਾਮਦ ਕੀਤੇ ਗਏ, ਜਿਨ੍ਹਾਂ ਦਾ ਵਜ਼ਨ 916 ਕਿਲੋਗ੍ਰਾਮ ਹੈ। ਪੁਲਸ ਨੇ ਦੱਸਿਆ ਕਿ ਇਹ ਨਸ਼ੀਲੇ ਪਦਾਰਥ ਹੈਰੋਇਨ, ਮੈਥਾਮਫੇਟਾਮਾਇਨ ਅਤੇ ਯਾਬਾ ਹਨ। ਜਾਂਚ ਵਿਚ ਪਤਾ ਚੱਲਿਆ ਕਿ ਚਾਰੇ ਤਸਕਰਾਂ ਨੂੰ ਮਿਆਂਮਾਰ ਤੋਂ ਚੋਂਗਕਿੰਗ ਲਈ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਕਿਹਾ ਗਿਆ ਸੀ। ਇਸ ਤਸਕਰੀ ਬਦਲੇ ਉਨ੍ਹਾਂ ਨੂੰ ਪ੍ਰਤੀ ਪੈਕਟ 260 ਯੁਆਨ ਦੇਣ ਦਾ ਵਾਅਦਾ ਕੀਤਾ ਗਿਆ ਸੀ।


Related News