ਸਮੋਗ ਦੇ ਕਹਿਰ ਤੋਂ ਬਚਣ ਲਈ ਯੂ. ਐਸ ਦੀ ਏਅਰਲਾਈਨਜ਼ ਨੇ ਰੱਦ ਕੀਤੀਆਂ ਦਿੱਲੀ ਦੀਆਂ ਫਲਾਈਟਾਂ

Saturday, Nov 11, 2017 - 03:54 PM (IST)

ਵਾਸ਼ਿੰਗਟਨ/ਨਵੀਂ ਦਿੱਲੀ(ਬਿਊਰੋ)— ਦਿੱਲੀ ਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਅਮਰੀਕਾ ਦੀ ਯੂਨਾਈਟਡ ਏਅਰਲਾਈਨਜ਼ ਨੇ ਨਵੀਂ ਦਿੱਲੀ ਦੀ ਫਲਾਈਟਾਂ ਨੂੰ ਕੁੱਝ ਦਿਨਾਂ ਲਈ ਮੁਅੱਤਲ ਕਰ ਦਿੱਤਾ ਹੈ। ਏਅਰਲਾਈਨ ਦੇ ਬੁਲਾਰੇ ਨੇ ਦੱਸਿਆ, ਲੋਕਾਂ ਦੀ ਸਿਹਤ ਨੂੰ ਲੈ ਕੇ ਸਰਕਾਰੀ ਏਜੰਸੀਆਂ ਵੱਲੋਂ ਜਾਰੀ ਨਿਰਦੇਸ਼ਾਂ ਨੂੰ ਅਸੀਂ ਮਾਨੀਟਰ ਕਰ ਰਹੇ ਹਾਂ।
ਏਅਰਲਾਈਨਜ਼ ਨੇ 9 ਤੋਂ 13 ਨਵੰਬਰ ਤੱਕ ਸਫਰ ਕਰਨ ਵਾਲੇ ਆਪਣੇ ਕਸਟਮਰਜ਼ ਨੂੰ 18 ਨਵੰਬਰ ਜਾਂ ਉਸ ਤੋਂ ਪਹਿਲਾਂ ਟਿਕਟ ਦੁਬਾਰਾ ਬੁੱਕ ਕਰਨ ਲਈ ਕਿਹਾ ਹੈ। ਇਸ ਲਈ ਕੋਈ ਵਾਧੂ ਚਾਰਜ ਨਹੀਂ ਲੱਗੇਗਾ। ਦੱਸਣਯੋਗ ਹੈ ਕਿ ਦਿੱਲੀ ਵਿਚ ਪਿਛਲੀ 7 ਨਵੰਬਰ ਤੋਂ ਜ਼ਹਿਰੀਲਾ ਸਮੋਗ ਬਣਿਆ ਹੋਇਆ ਹੈ ਅਤੇ ਜਿੱਥੇ ਇਸ ਨਾਲ ਵਿਜ਼ੀਬਿਲਿਟੀ ਘੱਟ ਬਣੀ ਹੋਈ ਹੈ, ਉਥੇ ਹੀ ਲੋਕਾਂ ਦੀ ਸਿਹਤ ਉੱਤੇ ਵੀ ਅਸਰ ਪਿਆ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇਸ ਨੂੰ ਪਬਲਿਕ ਹੈਲਥ ਐਮਰਜੈਂਸੀ ਦੱਸਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜ ਦੇ ਸਾਰੇ ਸਕੂਲਾਂ ਨੂੰ ਐਤਵਾਰ ਤੱਕ ਬੰਦ ਕਰਨ ਦਾ ਐਲਾਨ ਕੀਤਾ ਹੈ ਅਤੇ ਉਥੇ ਹੀ, ਆਡ-ਈਵਨ ਨੂੰ ਦੁਬਾਰਾ ਲਾਗੂ ਕੀਤਾ ਗਿਆ ਹੈ।


Related News