4 ਸਾਲ ਦੀ ਬੱਚੀ ਦੇ ਗੁੱਟ ''ਤੇ ਬੰਨ੍ਹੀ ''ਸਮਾਰਟਵਾਚ'' ''ਚ ਹੋਇਆ ਧਮਾਕਾ, ਵਾਲ-ਵਾਲ ਬਚੀ ਜਾਨ

Thursday, Jul 08, 2021 - 11:45 AM (IST)

4 ਸਾਲ ਦੀ ਬੱਚੀ ਦੇ ਗੁੱਟ ''ਤੇ ਬੰਨ੍ਹੀ ''ਸਮਾਰਟਵਾਚ'' ''ਚ ਹੋਇਆ ਧਮਾਕਾ, ਵਾਲ-ਵਾਲ ਬਚੀ ਜਾਨ

ਗੈਜੇਟ ਡੈਸਕ- ਆਮਤੌਰ 'ਤੇ ਅਸੀਂ ਸਾਰੇ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਸਮਾਰਟਵਾਚ ਦਾ ਇਸਤੇਮਾਲ ਕਰਦੇ ਹਾਂ ਪਰ ਹੁਣ ਇਕ ਅਜਿਹੀ ਖਬਰ ਸਾਹਮਣੇ ਆਈ ਹੈ ਜੋ ਸਾਨੂੰ ਸਮਾਰਟਵਾਚ ਦੀ ਵਰਤੋਂ ਕਰਨ ਤੋਂ ਪਹਿਲਾਂ ਸੋਚਣ 'ਤੇ ਮਜ਼ਬੂਰ ਕਰ ਦੇਵੇਗੀ। ਹਾਲ ਹੀ 'ਚ ਹੋਈ ਇਕ ਘਟਨਾ ਜਿਸ ਵਿਚ ਸਮਾਰਟਵਾਚ ਦੀ ਬੈਟਰੀ ਫਟ ਗਈ, ਇਸ ਨੇ ਦਹਿਸ਼ਤ ਫੈਲਾ ਦਿੱਤੀ ਹੈ। ਇਹ ਘਟਨਾ ਚੀਨ 'ਚ ਹੋਈ, ਜਦੋਂ ਚਾਰ ਸਾਲ ਦੀ ਬੱਚੀ ਦੇ ਗੁੱਟ 'ਤੇ ਬੰਨ੍ਹੀ ਸਮਾਰਟਵਾਚ ਫਟਣ ਨਾਲ ਉਸ ਨੂੰ ਥਰਡ ਡਿਗਰੀ ਬਰਨ ਦਾ ਸਾਹਮਣਾ ਕਰਨਾ ਪਿਆ।

ਬੱਚੀ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਘਟਨਾ ਤੋਂ ਬਾਅਦ ਉਸ ਨੂੰ ਸਕਿਨ ਗ੍ਰਾਫਟ ਕਰਵਾਉਣਾ ਪਿਆ। ਪੀਡ਼ਤਾ ਦੀ ਪਛਾਣ ਚੀਨੀ ਪ੍ਰਾਂਤ ਫੂਜੀਆਨ ਦੇ ਕਵਾਨਝੋਉ ਸ਼ਹਿਰ ਦੀ ਯਿਯੀ ਹੁਆਂਗ ਦੇ ਰੂਪ 'ਚ ਹੋਈ ਹੈ। ਯਾਹੂ ਨਿਊਜ਼ ਮੁਤਾਬਕ, ਇਹ ਘਟਨਾ ਇਸ ਮਹੀਨੇ ਦੀ ਸ਼ੁਰੂਆਤ 'ਚ ਹੋਈ ਜਦੋਂ ਯਿਯੀ ਆਪਣੇ ਛੇਟੋ ਚਚੇਰੇ ਭਰਾ ਨਾਲਖੇਡ ਰਹੀ ਸੀ। 

PunjabKesari

ਉਸ ਦੀ ਦਾਦੀ ਨੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਅਤੇ ਉਸ ਤੋਂ ਬਾਅਦ ਯਿਯੀ ਦੀ ਚੀਖ ਸੁਣਾਈ ਦਿੱਤੀ। ਉਹ ਇਸ ਗੱਲ ਦੀ ਜਾੰਚ ਕਰਨ ਲਈ ਉਥੇ ਪਹੁੰਚੀ ਤਾਂ ਉਸ ਨੇ ਮਹਿਸੂਸ ਕੀਤਾ ਕਿ ਯਿਯੀ ਦੇ ਗੁੱਟ 'ਚੋਂ ਧੂਆਂ ਨਿਕਲ ਰਿਹਾ ਸੀ ਅਤੇ ਉਹ ਜਲਦ ਹੀ ਸਮਝ ਗਈ ਕਿ ਯਿਯੀ ਦੀ ਸਮਾਰਟਵਾਚ ਉਸ ਦੇ ਗੁੱਟ 'ਤੇ ਹੀ ਫਟ ਗਈ ਹੈ। ਧਮਾਕੇ ਕਾਰਨ ਉਸ ਦੇ ਹੱਥ ਦੇ ਪਿਛਲੇ ਹਿੱਸੇ ਦੀ ਚਮਡ਼ੀ ਥਰਡ ਡਿਗਰੀ ਸਡ਼ ਗਈ। ਯਿਯੀ ਨੂੰ ਸਕਿਨ ਗ੍ਰਾਫਟ ਦੀ ਪ੍ਰਕਿਰਿਆ ਕਰਵਾਉਣੀ ਪਈ। 


author

Rakesh

Content Editor

Related News