ਚਾਰਜਿੰਗ ਲੱਗੇ ਮੋਬਾਈਲ ''ਚ ਹੋਇਆ Blast, ਇੱਕੋ ਪਰਿਵਾਰ ਦੇ 4 ਜੀਆਂ ਦੀ ਹੋਈ ਦਰਦਨਾਕ ਮੌਤ
Wednesday, Oct 09, 2024 - 06:14 PM (IST)
ਨੈਸ਼ਨਲ ਡੈਸਕ : ਸਪੇਨ 'ਚ ਇਕ ਦਰਦਨਾਕ ਘਟਨਾ ਵਾਪਰੀ, ਜਿਸ 'ਚ ਮੋਬਾਈਲ ਫੋਨ ਦੇ ਕਾਰਨ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ। ਇਹ ਘਟਨਾ ਨਾ ਸਿਰਫ਼ ਹੈਰਾਨ ਕਰਨ ਵਾਲੀ ਹੈ, ਸਗੋਂ ਇਹ ਸਾਬਤ ਕਰਦੀ ਹੈ ਕਿ ਮੋਬਾਈਲ ਫ਼ੋਨ ਦਾ ਧਮਾਕਾ ਕਿੰਨਾ ਘਾਤਕ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ 47 ਸਾਲਾ ਜੋਸ ਐਂਟੋਨੀਓ ਰੇਂਡਨ, ਉਨ੍ਹਾਂ ਦੀ 56 ਸਾਲਾ ਪਤਨੀ ਐਂਟੋਨੀਆ ਹਿਡਾਲਗੋ ਅਤੇ ਉਨ੍ਹਾਂ ਦੇ ਦੋ ਪੁੱਤਰ 20 ਸਾਲਾ ਜੋਸ ਐਂਟੋਨੀਓ ਅਤੇ 16 ਸਾਲਾ ਐਡਰੀਅਨ ਨੇ ਆਪਣੀ ਜਾਨ ਗੁਆ ਦਿੱਤੀ ਹੈ। ਘਟਨਾ ਸਵੇਰੇ 8 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਪਰਿਵਾਰਕ ਮੈਂਬਰ ਸੁੱਤੇ ਹੋਏ ਸਨ।
ਅੱਗ ਕਿਵੇਂ ਲੱਗੀ?
ਗੁਆਂਢੀਆਂ ਮੁਤਾਬਕ ਅੱਗ ਉਸ ਸਮੇਂ ਲੱਗੀ ਜਦੋਂ ਸੋਫੇ ਦੇ ਹੇਠਾਂ ਚਾਰਜਿੰਗ 'ਤੇ ਰੱਖਿਆ ਮੋਬਾਈਲ ਫ਼ੋਨ ਫਟ ਗਿਆ। ਫੋਨ ਦੇ ਧਮਾਕੇ ਕਾਰਨ ਘਰ 'ਚ ਧੂੰਏਂ ਨਾਲ ਭਰ ਗਿਆ, ਜਿਸ ਕਾਰਨ ਪਰਿਵਾਰਕ ਮੈਂਬਰਾਂ ਨੇ ਮਦਦ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਪਰ ਕੋਈ ਵੀ ਮਦਦ ਨਹੀਂ ਪਹੁੰਚ ਸਕਿਆ।
ਗੁਆਂਢੀਆਂ ਨੇ ਅੱਗ ਦੀ ਲਪੇਟ 'ਚ ਆਏ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਘਰ ਦੀ ਸੁਰੱਖਿਆ ਲਈ ਲਗਾਏ ਗਏ ਲੋਹੇ ਦੇ ਦਰਵਾਜ਼ੇ ਅਤੇ ਰੇਲਿੰਗ ਕਾਰਨ ਉਹ ਅੰਦਰ ਨਹੀਂ ਵੜ੍ਹ ਸਕੇ। ਜਦੋਂ ਤੱਕ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ, ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਉਹ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਏ ਪਰ ਪਰਿਵਾਰ ਦੇ ਚਾਰੋਂ ਜੀਅ ਮਰ ਚੁੱਕੇ ਸਨ।
ਜੋਸ ਐਂਟੋਨੀਓ ਦੀ ਲਾਸ਼ ਘਰ ਦੀ ਉਪਰਲੀ ਮੰਜ਼ਿਲ 'ਤੇ ਮਿਲੀ, ਜਦੋਂ ਕਿ ਉਸ ਦੀ ਪਤਨੀ ਅਤੇ ਬੱਚੇ ਜ਼ਮੀਨੀ ਮੰਜ਼ਿਲ 'ਤੇ ਸਨ। ਇਹ ਘਟਨਾ ਸਿਰਫ਼ ਪਰਿਵਾਰ ਲਈ ਹੀ ਨਹੀਂ ਸਗੋਂ ਸਮੁੱਚੇ ਭਾਈਚਾਰੇ ਲਈ ਇੱਕ ਭਿਆਨਕ ਤਜਰਬਾ ਸੀ। ਚਾਰਜ ਕਰਦੇ ਸਮੇਂ ਸਾਵਧਾਨੀ ਵਰਤਣਾ ਨਾ ਸਿਰਫ਼ ਸਾਡੀ ਸੁਰੱਖਿਆ ਲਈ, ਸਗੋਂ ਸਾਡੇ ਪਰਿਵਾਰ ਅਤੇ ਭਾਈਚਾਰੇ ਲਈ ਵੀ ਮਹੱਤਵਪੂਰਨ ਹੈ।