ਇੰਡੋਨੇਸ਼ੀਆ ਦੇ ਪਾਪੂਆ ''ਚ ਹਾਦਸਾਗ੍ਰਸਤ ਹੋਇਆ ਜਹਾਜ਼, ਚਾਲਕ ਦਲ ਦੇ ਤਿੰਨਾਂ ਮੈਂਬਰਾਂ ਦੀ ਮੌਤ

09/15/2021 9:28:23 PM

ਜਕਾਰਤਾ-ਇੰਡੋਨੇਸ਼ੀਆ ਦੇ ਪੂਰਬ 'ਚ ਸਥਿਤ ਪਾਪੂਆ ਸੂਬੇ ਦੇ ਪਹਾੜੀ ਜੰਗਲਾਂ 'ਚ ਬੁੱਧਵਾਰ ਨੂੰ ਇਕ ਛੋਟਾ ਕਾਰਗੋ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਿਸ ਨਾਲ ਉਸ 'ਚ ਸਾਰੇ ਸਾਰੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਤਿਮਿਕਾ ਬਚਾਅ ਏਜੰਸੀ ਦੇ ਮੁਖੀ ਜਾਰਜ ਲਿਓ ਮਰਸੀ ਰਨਦੰਗ ਨੇ ਦੱਸਿਆ ਕਿ ਬਚਾਅ ਮੁਲਾਜ਼ਮ 'ਰਿੰਬੁਨ ਏਅਰ' ਦੇ ਜਹਾਜ਼ ਦੇ ਹਾਦਸਾਗ੍ਰਸਤ ਵਾਲੀ ਥਾਂ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਚਾਲਕ ਦਲ ਦੇ ਤਿੰਨ ਮੈਂਬਰਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ : ਸਕਾਟਲੈਂਡ: 2021 ਦੇ ਪਹਿਲੇ ਅੱਧ 'ਚ ਨਸ਼ਿਆਂ ਨਾਲ ਹੋਈਆਂ 700 ਤੋਂ ਵੱਧ ਮੌਤਾਂ

PunjabKesari

ਉਨ੍ਹਾਂ ਨੇ ਕਿਹਾ ਕਿ ਖਰਾਬ ਮੌਸਮ ਅਤੇ ਰਸਤੇ ਕਾਰਨ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕੱਢਣ 'ਚ ਮੁਸ਼ਕਲ ਹੋਈ। ਇਸ ਤੋਂ ਪਹਿਲਾਂ ਆਵਾਜਾਈ ਮੰਤਰਾਲਾ ਨੇ ਕਿਹਾ ਸੀ ਕਿ ਜਹਾਜ਼ ਦੇ ਉਡਾਣ ਭਰਨ ਦੇ 50 ਮਿੰਟ ਬਾਅਦ ਹੀ ਸਥਾਨਕ ਅਧਿਕਾਰੀਆਂ ਦਾ 'ਟਵਿਨ ਓਟੱਰ 300' ਨਾਲ ਸੰਪਰਕ ਟੁੱਟ ਗਿਆ। ਜਹਾਜ਼ ਨਾਬਰੇ ਜ਼ਿਲ੍ਹੇ ਤੋਂ ਜਾਇਆ ਜ਼ਿਲ੍ਹਾਂ ਵੱਲ ਨਿਰਮਾਣ ਸੰਬੰਧੀ ਸਮਗੱਰੀ ਲਿਜਾ ਰਿਹਾ ਸੀ। ਰਨਦੰਗ ਨੇ ਦੱਸਿਆ ਕਿ ਸਵੇਰੇ ਮੌਸਮ ਸਾਫ ਸੀ ਪਰ ਬਾਅਦ 'ਚ ਜਦ ਜਹਾਜ਼ ਹਾਦਸਾਗ੍ਰਸਤ ਹੋਇਆ ਉਸ ਵੇਲੇ ਆਸਾਮ 'ਚ ਬੱਦਲ ਛਾ ਗਏ ਸਨ। ਹਵਾਈ ਮਾਰਗ ਤੋਂ ਕੀਤੀ ਗਈ ਖੋਜ ਤੋਂ ਪਤਾ ਚੱਲਿਆ ਹੈ ਕਿ ਕਾਰਗੋ ਜਹਾਜ਼ ਇੰਤਨ ਜਾਇਆ 'ਚ ਹਾਦਸਾਗ੍ਰਸਤ ਹੋਇਆ ਅਤੇ ਤਬਾਹ ਹੋ ਗਿਆ।

ਇਹ ਵੀ ਪੜ੍ਹੋ :ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਆਈ ਕਮੀ : WHO

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News