ਅਜਬ-ਗਜ਼ਬ : ਦੁਨੀਆ ਦਾ ਇਕਲੌਤਾ ਦੇਸ਼, ਜਿੱਥੇ ਮੁਸਲਿਮ ਤਾਂ ਰਹਿੰਦੇ ਹਨ ਪਰ ਨਹੀਂ ਹੈ ਇਕ ਵੀ ਮਸਜਿਦ
Friday, Mar 10, 2023 - 10:15 PM (IST)
ਇੰਟਰਨੈਸ਼ਨਲ ਡੈਸਕ : ਦੁਨੀਆ 'ਚ ਸਭ ਤੋਂ ਜ਼ਿਆਦਾ ਆਬਾਦੀ ਈਸਾਈ ਧਰਮ ਦੇ ਪੈਰੋਕਾਰਾਂ ਦੀ ਹੈ। ਉਸ ਤੋਂ ਬਾਅਦ ਇਸਲਾਮ ਭਾਵ ਮੁਸਲਿਮ ਧਰਮ ਦੇ ਮੰਨਣ ਵਾਲੇ ਲੋਕ ਹਨ। ਦੁਨੀਆ ਦੇ ਹਰ ਦੇਸ਼ 'ਚ ਤੁਹਾਨੂੰ ਮੁਸਲਿਮ ਧਰਮ ਦੇ ਮੰਨਣ ਵਾਲੇ ਮਿਲ ਜਾਣਗੇ। ਇਸ ਦੇ ਨਾਲ ਹੀ ਤੁਸੀਂ ਮੁਸਲਿਮ ਬਸਤੀਆਂ ਵਿੱਚ ਮਸਜਿਦਾਂ ਵੀ ਦੇਖ ਸਕਦੇ ਹੋ ਪਰ ਦੁਨੀਆ ਦਾ ਇਕ ਦੇਸ਼ ਅਜਿਹਾ ਵੀ ਹੈ, ਜਿੱਥੇ ਮੁਸਲਿਮ ਤਾਂ ਰਹਿੰਦੇ ਹਨ ਪਰ ਉਨ੍ਹਾਂ ਦੇ ਨਮਾਜ਼ ਅਦਾ ਕਰਨ ਲਈ ਕੋਈ ਮਸਜਿਦ ਨਹੀਂ ਹੈ। ਇਹੋ ਨਹੀਂ, ਇਸ ਦੇਸ਼ ਵਿੱਚ ਮਸਜਿਦ ਬਣਾਉਣ ਦੀ ਇਜਾਜ਼ਤ ਵੀ ਨਹੀਂ ਮਿਲਦੀ।
ਇਹ ਵੀ ਪੜ੍ਹੋ : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਤਾਪ ਬਾਜਵਾ, ਰਾਜਾ ਵੜਿੰਗ ਤੇ ਹੋਰ ਸੀਨੀਅਰ ਕਾਂਗਰਸੀ ਆਗੂ
ਸਲੋਵਾਕੀਆ ਦੁਨੀਆ ਦਾ ਇਕੋ-ਇਕ ਅਜਿਹਾ ਦੇਸ਼ ਹੈ, ਜਿੱਥੇ ਮੁਸਲਮਾਨਾਂ ਦੇ ਹੋਣ ਦੇ ਬਾਵਜੂਦ ਮਸਜਿਦ ਨਹੀਂ ਹੈ। ਇੱਥੇ ਰਹਿਣ ਵਾਲੇ ਮੁਸਲਮਾਨ ਜਾਂ ਤਾਂ ਤੁਰਕ ਹਨ ਜਾਂ ਫਿਰ ਉਈਗਰ। ਇਹ ਮੁਸਲਮਾਨ 17ਵੀਂ ਸਦੀ 'ਚ ਇੱਥੇ ਆ ਕੇ ਵਸ ਗਏ ਸਨ। ਸਾਲ 2010 ਤੱਕ ਇੱਥੇ ਮੁਸਲਮਾਨਾਂ ਦੀ ਆਬਾਦੀ ਸਿਰਫ 5 ਹਜ਼ਾਰ ਦੇ ਨੇੜੇ-ਤੇੜੇ ਸੀ। 2000 'ਚ ਸਲੋਵਾਕੀਆ ਦੀ ਰਾਜਧਾਨੀ ਵਿੱਚ ਇਸਲਾਮਿਕ ਸੈਂਟਰ ਬਣਾਉਣ ਸਬੰਧੀ ਵਿਵਾਦ ਹੋਇਆ ਸੀ। ਉਦੋਂ ਬ੍ਰਾਤੀਸੀਓਵਾ ਦੇ ਮੇਅਰ ਨੇ ਸਲੋਵਾਕ ਇਸਲਾਮਿਕ ਵਕਫ਼ ਫਾਊਂਡੇਸ਼ਨ ਦੇ ਸਾਰੇ ਮਤਿਆਂ ਨੂੰ ਖਾਰਿਜ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਸਾਲ 2015 'ਚ ਯੂਰਪ ਦੇ ਸਾਹਮਣੇ ਸ਼ਰਨਾਰਥੀਆਂ ਦਾ ਪ੍ਰਵਾਸ ਇਕ ਵੱਡਾ ਮੁੱਦਾ ਬਣਿਆ ਹੋਇਆ ਸੀ। ਉਸ ਸਮੇਂ ਸਲੋਵਾਕੀਆ ਨੇ 200 ਈਸਾਈਆਂ ਨੂੰ ਸ਼ਰਨ ਦਿੱਤੀ ਪਰ ਮੁਸਲਿਮ ਸ਼ਰਨਾਰਥੀਆਂ ਦੇ ਆਉਣ ’ਤੇ ਰੋਕ ਲਗਾ ਦਿੱਤੀ ਸੀ। ਇਸ ’ਤੇ ਸਪੱਸ਼ਟੀਕਰਨ ਦਿੰਦਿਆਂ ਸਲੋਵਾਕੀਆ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਸੀ ਕਿ ਉਨ੍ਹਾਂ ਦੇ ਦੇਸ਼ ਵਿੱਚ ਮੁਸਲਮਾਨਾਂ ਦੀ ਇਬਾਦਤ ਦੀ ਕੋਈ ਥਾਂ ਨਹੀਂ ਹੈ। ਹਾਲਾਂਕਿ ਇਸ ਫ਼ੈਸਲੇ ਦੀ ਯੂਰਪੀਅਨ ਯੂਨੀਅਨ ਨੇ ਵੀ ਆਲੋਚਨਾ ਕੀਤੀ ਸੀ।
ਇਹ ਵੀ ਪੜ੍ਹੋ : ਬਹੁ-ਚਰਚਿਤ ਮਲਸੀਆਂ ਗੋਲ਼ੀ ਕਾਂਡ: ਹੁਣ ਤੱਕ ਦੋਹਾਂ ਧਿਰਾਂ ਦੇ 10 ਦੋਸ਼ੀ ਗ੍ਰਿਫ਼ਤਾਰ, ਕੁਝ ਦੇ ਵਿਦੇਸ਼ ਭੱਜਣ ਦੀ ਚਰਚਾ
30 ਨਵੰਬਰ 2016 ਨੂੰ ਸਲੋਵਾਕੀਆ ਨੇ ਇਕ ਕਾਨੂੰਨ ਪਾਸ ਕੀਤਾ, ਜੋ ਇਸਲਾਮ ਨੂੰ ਅਧਿਕਾਰਤ ਧਰਮ ਵਜੋਂ ਮਾਨਤਾ ਦੇਣ ਤੋਂ ਮਨ੍ਹਾ ਕਰਦਾ ਹੈ। ਇਹ ਦੇਸ਼ ਇਸਲਾਮ ਨੂੰ ਧਰਮ ਦੇ ਰੂਪ 'ਚ ਸਵੀਕਾਰ ਨਹੀਂ ਕਰਦਾ। ਸਲੋਵਾਕੀਆ ਯੂਰਪੀਅਨ ਯੂਨੀਅਨ ਦਾ ਇਕਲੌਤਾ ਦੇਸ਼ ਹੈ, ਜਿਸ ਵਿੱਚ ਇਕ ਵੀ ਮਸਜਿਦ ਨਹੀਂ ਹੈ। ਸਲੋਵਾਕੀਆ ਵਿੱਚ ਵੀ ਆਵਾਜ਼ ਪ੍ਰਦੂਸ਼ਣ ਨਾਲ ਨਜਿੱਠਣ ਲਈ ਸਖ਼ਤ ਕਾਨੂੰਨ ਹੈ। ਇਸ ਦੇਸ਼ ਵਿੱਚ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਤੁਸੀਂ ਕਿਸੇ ਨਾਲ ਮਾੜੇ ਸਲੀਕੇ ਨਾਲ ਗੱਲ ਜਾਂ ਹੰਗਾਮਾ ਨਹੀਂ ਕਰ ਸਕਦੇ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਨੂੰ ਪੁਲਸ ਫੜ ਸਕਦੀ ਹੈ ਅਤੇ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।