ਸਿੰਗਾਪੁਰ: ਬਾਰ ਪ੍ਰੀਖਿਆ ''ਚ ਨਕਲ ਦੇ ਦੋਸ਼ੀ 3 ਭਾਰਤੀਆਂ ਸਮੇਤ 6 ਨੇ ਵਕਾਲਤ ਲਈ ਅਰਜ਼ੀ ਲਈ ਵਾਪਸ

08/15/2022 5:46:21 PM

ਸਿੰਗਾਪੁਰ (ਏਜੰਸੀ)- ਸਿੰਗਾਪੁਰ ਵਿੱਚ ਵਕਾਲਤ ਕਰਨ ਲਈ ਅਪਲਾਈ ਕਰਨ ਵਾਲੇ 3 ਭਾਰਤੀਆਂ ਸਮੇਤ 6 ਸਿਖਿਆਰਥੀ ਵਕੀਲਾਂ ਨੇ ਸੋਮਵਾਰ ਨੂੰ ਆਪਣੀਆਂ ਅਰਜ਼ੀਆਂ ਵਾਪਸ ਲੈ ਲਈਆਂ ਹਨ। ਸਾਲ 2020 ਦੀ ਬਾਰ ਪ੍ਰੀਖਿਆ 'ਚ ਉਨ੍ਹਾਂ ਵੱਲੋਂ ਨਕਲ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੇ ਇਹ ਕਦਮ ਚੁੱਕਿਆ।

ਮੀਡੀਆ ਰਿਪੋਰਟਾਂ ਮੁਤਾਬਕ ਮੋਨੀਸ਼ਾ ਦੇਵਰਾਜ, ਕੁਸ਼ਲ ਅਤੁਲ ਸ਼ਾਹ, ਸ੍ਰੀਰਾਮ ਰਵਿੰਦਰਨ, ਮੈਥਿਊ ਚੋ ਜੁਪ ਫੇਂਗ, ਲਿਓਨ ਵੋਂਗ ਚੁੰਗ ਯੁੰਗ ਅਤੇ ਲਿਨ ਕੁਇਕ ਯੀ ਟਿੰਗ ਨੇ ਵਕਾਲਤ ਲਈ ਜਮ੍ਹਾਂ ਕੀਤੀਆਂ ਗਈਆਂ ਆਪਣੀਆਂ ਅਰਜ਼ੀਆਂ ਵਾਪਸ ਲੈ ਲਈਆਂ ਹਨ। ਚੈਨਲ ਨਿਊਜ਼ ਏਸ਼ੀਆ ਵੱਲੋਂ ਸੋਮਵਾਰ ਨੂੰ ਰਿਪੋਰਟ ਕੀਤੀ ਗਈ ਖ਼ਬਰ ਦੇ ਅਨੁਸਾਰ, 5 ਦੋਸ਼ੀਆਂ ਨੇ 6 ਪ੍ਰੀਖਿਆਵਾਂ ਦੇ ਪ੍ਰਸ਼ਨਾਂ ਦੇ ਜਵਾਬ ਵਟਸਐਪ ਰਾਹੀਂ ਸਾਂਝੇ ਕੀਤੇ ਸਨ, ਜਦੋਂ ਕਿ ਕੁਇਕ ਨੇ ਤਿੰਨ ਪ੍ਰਸ਼ਨ ਪੱਤਰਾਂ ਲਈ ਇੱਕ ਹੋਰ ਉਮੀਦਵਾਰ ਨਾਲ ਮਿਲੀਭੁਗਤ ਕੀਤੀ ਸੀ।

ਹਾਈ ਕੋਰਟ ਦੇ ਜੱਜ ਨੇ ਸਾਰੇ 6 ਸਿਖਿਆਰਥੀ ਵਕੀਲਾਂ ਨੂੰ ਆਪਣੀ-ਆਪਣੀ ਬਾਰ ਅਰਜ਼ੀ ਵਾਪਸ ਲੈਣ ਦੀ ਇਜਾਜ਼ਤ ਦੇ ਦਿੱਤੀ। ਧਿਆਨਦੇਣ ਯੋਗ ਹੈ ਕਿ ਸਿੰਗਾਪੁਰ ਵਿੱਚ ਵਕਾਲਤ ਕਰਨ ਤੋਂ ਪਹਿਲਾਂ ਲਾਅ ਗ੍ਰੈਜੂਏਟ ਵਿਦਿਆਰਥੀਆਂ ਨੂੰ ਬਾਰ ਦਾ ਮੈਂਬਰ ਬਣਨਾ ਪੈਂਦਾ ਹੈ ਅਤੇ ਇਸਦੇ ਲਈ ਉਨ੍ਹਾਂ ਨੂੰ ਪ੍ਰੀਖਿਆ ਪਾਸ ਕਰਨੀ ਪੈਂਦੀ ਹੈ।


cherry

Content Editor

Related News