ਫਰਾਂਸ ''ਚ ਅਧਿਆਪਕ ਦਾ ਸਿਰ ਕਲਮ ਕਰਨ ਦੇ ਮਾਮਲੇ ''ਚ 6 ਨਾਬਾਲਗਾਂ ''ਤੇ ਚੱਲੇਗਾ ਮੁਕੱਦਮਾ
Monday, Nov 27, 2023 - 01:05 PM (IST)
ਪੈਰਿਸ- ਫਰਾਂਸ ਵਿੱਚ ਤਿੰਨ ਸਾਲ ਪਹਿਲਾਂ ਇੱਕ ਅਧਿਆਪਕ ਦਾ ਸਿਰ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ। ਹੁਣ ਇਸ ਮਾਮਲੇ 'ਚ 6 ਦੋਸ਼ੀਆਂ 'ਤੇ ਅਦਾਲਤ 'ਚ ਸੁਣਵਾਈ ਹੋਵੇਗੀ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਇਹ ਕੇਸ ਬੰਦ ਅਦਾਲਤ ਵਿੱਚ ਚਲਾਇਆ ਜਾਵੇਗਾ।
ਅਧਿਆਪਕ ਨੇ ਕਲਾਸ ਦੌਰਾਨ ਦਿਖਾਇਆ ਸੀ ਵਿਵਾਦਤ ਕਾਰਟੂਨ
ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਸਾਰੇ ਛੇ ਮੁਲਜ਼ਮਾਂ 'ਤੇ ਫਰਾਂਸੀਸੀ ਇਤਿਹਾਸ ਦੇ ਅਧਿਆਪਕ ਸੈਮੂਅਲ ਪੈਟੀ ਦਾ ਸਿਰ ਕਲਮ ਕਰਨ ਦੇ ਦੋਸ਼ ਹਨ। ਅਧਿਆਪਕ ਨੇ ਆਪਣੀ ਕਲਾਸ ਦੌਰਾਨ ਵਿਦਿਆਰਥੀਆਂ ਨੂੰ ਪੈਗੰਬਰ ਮੁਹੰਮਦ ਦੇ ਕਾਰਟੂਨ ਦਿਖਾਏ ਸਨ। ਇਸ ਨੂੰ ਲੈ ਕੇ ਮੁਸਲਿਮ ਮਾਪਿਆਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ।
ਨਾਬਾਲਗ ਕੁੜੀ ਨੇ ਅਧਿਆਪਕ 'ਤੇ ਲਗਾਏ ਦੋਸ਼
ਹਾਲਾਂਕਿ ਨਾਬਾਲਗਾਂ ਵਿਚੋਂ ਇਕ 15 ਸਾਲ ਦੀ ਕੁੜੀ ਨੇ ਆਪਣੇ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਸੀ। ਉਸ ਨੇ ਅਧਿਆਪਕ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਧਿਆਪਕ ਨੇ ਕਲਾਸ 'ਚ ਪੈਗੰਬਰ ਮੁਹੰਮਦ ਦਾ ਕਾਰਟੂਨ ਦਿਖਾਇਆ। ਮੁਸਲਮਾਨਾਂ ਦਾ ਮੰਨਣਾ ਹੈ ਕਿ ਪੈਗੰਬਰ ਦੀ ਕੋਈ ਵੀ ਤਸਵੀਰ ਬਣਾਉਣਾ ਈਸ਼ਨਿੰਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਭਾਰਤੀ ਮੂਲ ਦੇ ਡੇਵ ਸ਼ਰਮਾ ਦੀ ਆਸਟ੍ਰੇਲੀਆ ਦੀ ਸੈਨੇਟ ਸੀਟ ਲਈ ਹੋਈ ਚੋਣ
ਸਕੂਲ ਦੇ ਬਾਹਰ ਅਧਿਆਪਕ ਦਾ ਕਤਲ
ਇਸ ਦੇ ਨਾਲ ਹੀ ਇਸ ਮਾਮਲੇ ਨੇ ਜ਼ੋਰ ਫੜਿਆ ਤਾਂ ਸਕੂਲ ਦੇ ਬਾਹਰ ਫਰਾਂਸ ਦੇ ਇਕ ਅਧਿਆਪਕ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਹਾਲਾਂਕਿ ਇਸ ਦੌਰਾਨ ਪੁਲਿਸ ਨੇ ਤੁਰੰਤ ਹਮਲਾਵਰ ਨੂੰ ਗੋਲੀ ਮਾਰ ਦਿੱਤੀ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਹਮਲੇ ਦੇ ਸਮੇਂ ਘਟਨਾ ਸਥਾਨ 'ਤੇ ਮੌਜੂਦ ਦੋਸ਼ੀ ਦੀ ਉਮਰ 14 ਤੋਂ 15 ਸਾਲ ਦੇ ਵਿਚਕਾਰ ਸੀ। ਉਨ੍ਹਾਂ 'ਤੇ ਯੋਜਨਾਬੱਧ ਅਪਰਾਧਿਕ ਸਾਜ਼ਿਸ਼ ਜਾਂ ਹਮਲੇ ਦੇ ਦੋਸ਼ਾਂ ਤਹਿਤ ਮੁਕੱਦਮਾ ਚਲਾਇਆ ਜਾਵੇਗਾ।
ਢਾਈ ਸਾਲ ਤੱਕ ਹੋ ਸਕਦੀ ਹੈ ਸਜ਼ਾ
ਫਿਲਹਾਲ ਸਾਰੇ ਛੇ ਨਾਬਾਲਗਾਂ 'ਤੇ ਬਾਲ ਅਦਾਲਤ 'ਚ ਮੁਕੱਦਮਾ ਚਲਾਇਆ ਜਾਵੇਗਾ। ਇਸ ਮਾਮਲੇ 'ਚ ਸਾਰੇ ਨਾਬਾਲਗਾਂ ਨੂੰ ਢਾਈ ਸਾਲ ਦੀ ਜੇਲ ਹੋ ਸਕਦੀ ਹੈ। ਇਸ ਮਾਮਲੇ ਦੀ ਸੁਣਵਾਈ 8 ਦਸੰਬਰ ਤੱਕ ਜਾਰੀ ਰਹੇਗੀ। ਦੱਸ ਦੇਈਏ ਕਿ ਇਸ ਕਤਲ ਕੇਸ ਵਿੱਚ ਅੱਠ ਹੋਰ ਲੋਕ ਵੀ ਮੁਲਜ਼ਮ ਹਨ ਅਤੇ ਉਨ੍ਹਾਂ ਨੂੰ ਵਿਸ਼ੇਸ਼ ਅਪਰਾਧਿਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।