ਮੈਲਬੌਰਨ ''ਚ ਨੌਜਵਾਨ ਕੁੜੀਆਂ-ਮੁੰਡਿਆਂ ਦੀ ਹੁੱਲੜਬਾਜ਼ੀ, ਪਾਰਟੀ ਦੇ ਨਾਂ ''ਤੇ ਕਰਦੇ ਨੇ ਇਹ ਹਰਕਤਾਂ

06/11/2017 1:19:29 PM

ਮੈਲਬੌਰਨ— ਆਸਟਰੇਲੀਆ ਦੇ ਮੈਲਬੌਰਨ 'ਚ ਬੀਤੀ ਰਾਤ ਇਕ ਪਾਰਟੀ ਦੌਰਾਨ ਨਸ਼ੇ ਦੀ ਜ਼ਿਆਦਾ ਓਵਰਡੋਜ਼ ਲੈਣ ਕਾਰਨ 6 ਨੌਜਵਾਨ ਕੁੜੀਆਂ-ਮੁੰਡਿਆਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਕਿੰਗ ਸਟਰੀਟ ਅਤੇ ਲਿਟਲ ਬੌਰਕੇ ਸਟਰੀਟ 'ਚ ਸਥਿਤ ਇਕ ਨਾਈਟ ਕਲੱਬ 'ਚੋਂ 2 ਲੜਕੀਆਂ ਅਤੇ 4 ਨੌਜਵਾਨਾਂ ਨੂੰ ਨਸ਼ੇ 'ਚ ਪੂਰੀ ਤਰ੍ਹਾਂ ਟੱਲੀ ਸਨ, ਜਿਨ੍ਹਾਂ ਦੀ ਉਮਰ 20 ਸਾਲ ਅਤੇ ਕੁਝ ਨਾਬਾਲਗ ਵੀ ਸਨ। 
ਐਮਰਜੈਂਸੀ ਸੇਵਾ ਅਧਿਕਾਰੀਆਂ ਨੇ ਦੱਸਿਆ ਕਿ ਹਾਲਤ ਵਿਗੜ ਕਾਰਨ ਉਨ੍ਹਾਂ ਨੇ ਇਨ੍ਹਾਂ ਨੌਜਵਾਨਾਂ ਦਾ ਇਲਾਜ ਕੀਤਾ ਅਤੇ ਸਾਰਿਆਂ ਨੂੰ ਅੱਜ ਸਵੇਰੇ ਤੜਕੇ ਸੈਂਟ ਵਿਨਸੈਂਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਇਕ ਲੜਕੀ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ। ਇਨ੍ਹਾਂ ਸਾਰਿਆਂ ਨੇ ਗਾਮਾ ਹਾਈਡਰੈਕਸੀਬਾਇਟ੍ਰੇਟ (ਜੀ. ਐੱਚ. ਬੀ.) ਨਾਮੀ ਖਤਰਨਾਕ ਨਸ਼ੀਲੇ ਪਦਾਰਥ ਦੀ ਵਰਤੋਂ ਕੀਤੀ ਸੀ। 
ਵਿਕਟੋਰੀਆ ਐਂਬੂਲੈਂਸ ਦੇ ਕਾਰਜਕਾਰੀ ਡਾਇਰੈਕਟਰ ਮਾਈਕ ਸਟੀਫਨਸਨ ਨੇ ਕਿਹਾ ਕਿ ਪੈਰਾ-ਮੈਡੀਕਲ ਅਧਿਕਾਰੀਆਂ ਲਈ ਇਹ ਆਮ ਸਮੱਸਿਆਵਾਂ ਹਨ। ਮਾਈਕ ਨੇ ਕਿਹਾ ਕਿ ਜੀ. ਐੱਚ. ਬੀ. ਹੋਰ ਦਵਾਈਆਂ ਦੇ ਉਲਟ ਹੈ ਅਤੇ ਇਹ ਰੋਗੀਆਂ 'ਤੇ ਮਾੜਾ ਅਸਰ ਕਰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਰੋਗੀ ਜੋ ਨਸ਼ੇ ਦਾ ਆਦੀ ਹੈ, ਹੋਰ ਦਵਾਈਆਂ ਜਾਂ ਸ਼ਰਾਬ ਨਾਲ ਜੀ. ਐੱਚ. ਬੀ. ਦੀ ਵਰਤੋਂ ਤਾਂ ਇਸ ਦਾ ਖਤਰਾ ਹੋਰ ਜ਼ਿਆਦਾ ਵਧਦਾ ਹੈ। ਪੁਲਸ ਨੇ ਇਸ ਘਟਨਾ ਦੇ ਸੰਬੰਧ 'ਚ 22 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਉਸ 'ਤੇ ਨਸ਼ੀਲੀਆਂ ਦਵਾਈਆਂ ਦੇ ਅਪਰਾਧ ਦੇ ਦੋਸ਼ ਲਾਏ ਗਏ ਹਨ।


Related News