ਬ੍ਰਾਜ਼ੀਲ : ਝੀਲ ''ਚ ਡਿੱਗੀ ਚੱਟਾਨ, 6 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ
Sunday, Jan 09, 2022 - 09:59 AM (IST)
ਬ੍ਰਾਸੀਲੀਆ (ਭਾਸ਼ਾ): ਬ੍ਰਾਜ਼ੀਲ ਦੀ ਇਕ ਝੀਲ 'ਚ ਸ਼ਨੀਵਾਰ ਨੂੰ ਚੱਟਾਨ ਦਾ ਇਕ ਟੁਕੜਾ ਟੁੱਟ ਕੇ ਕਿਸ਼ਤੀਆਂ 'ਤੇ ਡਿੱਗ ਪਿਆ।ਇਸ ਹਾਦਸੇ ਵਿਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ। ਮਿਨਾਸ ਗੇਰੇਸ ਰਾਜ ਦੇ ਅੱਗ ਬੁਝਾਊ ਵਿਭਾਗ ਦੇ ਕਮਾਂਡਰ ਐਡਗਾਰਡ ਐਸਟੇਵੋ ਨੇ ਇੱਕ ਨਿਊਜ਼ ਕਾਨਫਰੰਸ ਨੂੰ ਦੱਸਿਆ ਕਿ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 20 ਹੋਰ ਲੋਕਾਂ ਦੇ ਲਾਪਤਾ ਹੋਣ ਦਾ ਖਦਸ਼ਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਘੱਟੋ-ਘੱਟ 32 ਲੋਕ ਜ਼ਖਮੀ ਹੋਏ, ਜਿਨ੍ਹਾਂ 'ਚੋਂ ਜ਼ਿਆਦਾਤਰ ਨੂੰ ਸ਼ਨੀਵਾਰ ਸ਼ਾਮ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ।
ਘਟਨਾ ਦੀ ਵੀਡੀਓ 'ਚ ਲੋਕਾਂ ਨੂੰ ਫਰਨੇਸ ਝੀਲ 'ਤੇ ਕਿਸ਼ਤੀ ਦੀ ਸਵਾਰੀ ਦਾ ਆਨੰਦ ਲੈਂਦੇ ਦੇਖਿਆ ਗਿਆ, ਜਦੋਂ ਚੱਟਾਨ ਦਾ ਇਕ ਹਿੱਸਾ ਟੁੱਟ ਕੇ ਕਿਸ਼ਤੀਆਂ 'ਤੇ ਡਿੱਗ ਗਿਆ। ਐਸਟੇਵੋ ਨੇ ਕਿਹਾ ਕਿ ਇਹ ਹਾਦਸਾ ਸੋ ਜੋਸ ਦਾ ਬਾਰਾ ਅਤੇ ਕੈਪੀਟੋਲੀਓ ਸ਼ਹਿਰਾਂ ਵਿਚਕਾਰ ਹੋਇਆ।ਅਧਿਕਾਰੀ ਘਟਨਾ ਦੀ ਜਾਂਚ ਕਰ ਰਹੇ ਹਨ। ਦੱਖਣ-ਪੂਰਬੀ ਬ੍ਰਾਜ਼ੀਲ ਦੇ ਮੀਨਾਸ ਗੇਰੇਸ ਸੂਬੇ ਦੇ ਗਵਰਨਰ ਰੋਮੂ ਜੇਮਾ ਦੇ ਅਨੁਸਾਰ, ਭਾਰੀ ਮੀਂਹ ਕਾਰਨ ਕੈਪੀਟੋਲਿਓ ਵਿੱਚ ਲੇਕ ਫਰਨੇਸ ਵਿੱਚ ਇੱਕ ਚੱਟਾਨ ਡਿੱਗ ਗਈ। ਜੇਮਾ ਨੇ ਟਵਿੱਟਰ 'ਤੇ ਲਿਖਿਆ ਕਿ ਉਹ ਇਸ ਮੁਸ਼ਕਲ ਘੜੀ 'ਚ ਪੀੜਤ ਪਰਿਵਾਰਾਂ ਨਾਲ ਇਕਮੁੱਠ ਹਨ।
ਪੜ੍ਹੋ ਇਹ ਅਹਿਮ ਖ਼ਬਰ- ਸਕਾਟਲੈਂਡ: ਬਰਫ਼ਬਾਰੀ ਨੇ ਤਾਣੀ ਚਿੱਟੀ ਚਾਦਰ, ਪ੍ਰੇਸ਼ਾਨੀ ਤੇ ਆਨੰਦ ਨਾਲੋ-ਨਾਲ (ਤਸਵੀਰਾਂ)
ਉਹਨਾਂ ਨੇ ਨਾਲ ਹੀ ਲਿਖਿਆ ਕਿ ਅਸੀਂ ਲੋਕਾਂ ਨੂੰ ਲੋੜੀਂਦੀ ਸੁਰੱਖਿਆ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਕੰਮ ਕਰਦੇ ਰਹਾਂਗੇ। ਮਿਨਾਸ ਗੇਰੇਸ ਫਾਇਰ ਡਿਪਾਰਟਮੈਂਟ ਦੇ ਕਮਾਂਡਰ ਕਰਨਲ ਐਡਗਾਰਡ ਐਸਟੇਵੋ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਲਾਪਤਾ ਵਿਅਕਤੀਆਂ ਦੀ ਭਾਲ ਜਾਰੀ ਰਹੇਗੀ ਪਰ ਗੋਤਾਖੋਰ ਆਪਣੀ ਸੁਰੱਖਿਆ ਲਈ ਰਾਤ ਨੂੰ ਆਪਣੀ ਖੋਜ ਬੰਦ ਕਰ ਦੇਣਗੇ। ਨਾਲ ਹੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਬੋਲਸੋਨਾਰੋ ਨੇ ਵੀਡੀਓ ਨੂੰ ਟਵੀਟ ਕਰਦੇ ਹੋਏ ਕਿਹਾ ਕਿ ਜਲ ਸੈਨਾ ਨੇ ਖੋਜ ਅਤੇ ਬਚਾਅ ਕਾਰਜਾਂ ਵਿੱਚ ਸ਼ਾਮਲ ਹੋਣ ਲਈ ਇੱਕ ਰਾਹਤ ਟੀਮ ਨੂੰ ਤਾਇਨਾਤ ਕੀਤਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।