ਸ਼੍ਰੀਲੰਕਾ ''ਚ ਸੋਨੇ ਦੀ ਤਸਕਰੀ ਕਰਦੇ ਫੜੇ ਗਏ 6 ਭਾਰਤੀ ਵਿਅਕਤੀ
Sunday, Jun 23, 2019 - 01:28 PM (IST)

ਕੋਲੰਬੋ— ਸ਼੍ਰੀਲੰਕਾ 'ਚ ਉੱਥੋਂ ਦੀ ਪੁਲਸ ਨੇ 6 ਭਾਰਤੀਆਂ ਨੂੰ ਹਿਰਾਸਤ 'ਚ ਲਿਆ ਹੈ, ਜੋ ਸੋਨੇ ਦੇ ਬਿਸਕੁਟਾਂ ਦੀ ਤਸਕਰੀ ਕਰਨ ਦੀ ਤਿਆਰੀ 'ਚ ਸਨ। ਪੁਲਸ ਮੁਤਾਬਕ ਇਹ ਲੋਕ 22 ਜੂਨ ਨੂੰ ਸ਼੍ਰੀਲੰਕਾ ਦੇ ਏਅਰਪੋਰਟ 'ਤੇ ਸਨ ਅਤੇ ਇਹ ਭਾਰਤ ਦੇ 'ਚ ਚੇਨੱਈ ਜਾਣ ਦੀ ਤਿਆਰੀ ਕਰ ਰਹੇ ਸਨ। ਕਸਟਮ ਡਿਪਟੀ ਡਾਇਰੈਕਟਰ ਸੁਨੀਲ ਜੈਰਥ ਨੇ ਦੱਸਿਆ ਕਿ ਸ਼ੱਕੀਆਂ ਦੀ ਉਮਰ 36 ਤੋਂ 53 ਸਾਲ ਵਿਚਕਾਰ ਹੈ।
ਉਨ੍ਹਾਂ ਦੱਸਿਆ ਕਿ ਪੁਲਸ ਨੂੰ ਉਨ੍ਹਾਂ 'ਤੇ ਸ਼ੱਕ ਪਿਆ ਤੇ ਜਦ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਕੋਲੋਂ ਸੋਨੇ ਦੇ ਬਿਸਕੁਟ ਮਿਲੇ। ਉਨ੍ਹਾਂ ਨੇ ਦੱਸਿਆ ਕਿ ਸ਼ੱਕੀਆਂ ਨੇ ਪੈਂਟਾਂ ਦੀਆਂ ਜੇਬਾਂ ਅਤੇ ਆਪਣੇ ਬੈਗਾਂ 'ਚ ਸੋਨੇ ਦੇ ਬਿਸਕੁਟ ਲੁਕੋ ਕੇ ਰੱਖੇ ਹੋਏ ਸਨ। ਕਸਟਮ ਅਧਿਕਾਰੀਆਂ ਨੇ 22 ਜੂਨ ਨੂੰ ਬ੍ਰਾਂਦਰਾਨਾਇਕੇ ਕੌਮਾਂਤਰੀ ਹਵਾਈ ਅੱਡੇ ਤੋਂ ਇਨ੍ਹਾਂ ਨੂੰ ਫੜਿਆ ਤੇ ਹੁਣ ਪੁੱਛ-ਪੜਤਾਲ ਚੱਲ ਰਹੀ ਹੈ। ਫਿਲਹਾਲ ਇਨ੍ਹਾਂ ਦੀ ਪਛਾਣ ਜਨਤਕ ਨਹੀਂ ਕੀਤਾ ਗਿਆ।