ਸ਼੍ਰੀਲੰਕਾ ਦੀ ਸਮੁੰਦਰੀ ਸਰਹੱਦ ''ਚ ਮੱਛੀਆਂ ਫੜਨ ਦੇ ਦੋਸ਼ ''ਚ 6 ਭਾਰਤੀ ਮਛੇਰੇ ਗ੍ਰਿਫਤਾਰ
Wednesday, Jul 13, 2022 - 01:20 AM (IST)
ਕੋਲੰਬੋ-ਸ਼੍ਰੀਲੰਕਾ ਦੀ ਜਲ ਸੈਨਾ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਦੇ ਦੇਸ਼ ਦੀ ਸਮੁੰਦਰੀ ਸਰਹੱਦ 'ਚ ਕਥਿਤ ਰੂਪ ਨਾਲ ਮੱਛੀਆਂ ਫੜ ਰਹੇ 6 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਇਸ ਮਹੀਨੇ ਦੀ ਦੂਜੀ ਘਟਨਾ ਹੈ। ਇਕ ਬਿਆਨ ਮੁਤਾਬਕ ਜਲ ਸੈਨਾ ਨੇ 11 ਜੁਲਾਈ ਨੂੰ ਇਸ ਟਾਪੂ ਦੇਸ਼ (ਸ਼੍ਰੀਲੰਕਾ ਦੀ) ਦੀ ਉੱਤਰੀ ਸਮੁੰਦਰੀ ਸਰਹੱਦ 'ਚ ਮੱਛੀਆਂ ਫੜਨ ਵਾਲੇ ਭਾਰਤੀ ਮਛੇਰਿਆਂ ਨੂੰ ਬਾਹਰ ਕੱਢਣ ਲਈ ਇਕ ਵਿਸ਼ੇਸ਼ ਮੁਹਿੰਮ ਚਾਲਾਈ।
ਇਹ ਵੀ ਪੜ੍ਹੋ : ਅਮਰੀਕਾ ਤੇ ਵਿਸ਼ਵ ਬੈਂਕ ਵੱਲੋਂ ਸਿਹਤ ਮੁਲਾਜ਼ਮਾਂ ਦੀ ਤਨਖਾਹ ਲਈ ਯੂਕ੍ਰੇਨ ਨੂੰ 1.7 ਅਰਬ ਡਾਲਰ ਦੀ ਸਹਾਇਤਾ
ਬਿਆਨ ਮੁਤਾਬਕ ਅੰਤਰਰਾਸ਼ਟਰੀ ਸਮੁੰਦਰੀ ਸਰਹੱਦ ਰੇਖਾ 'ਤੇ ਕੋਵਿਲਾਨ ਲਾਈਟ ਹਾਊਸ ਨੇੜੇ ਸਮੁੰਦਰ 'ਚ ਭਾਰਤੀ ਮਛੇਰੇ ਕਥਿਤ ਰੂਪ ਨਾਲ ਮੱਛੀ ਫੜ ਰਹੇ ਸਨ, ਜਦੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੀ ਕਿਸ਼ਤੀ ਵੀ ਜ਼ਬਤ ਕਰ ਲਈ ਗਈ। ਬਿਆਨ ਮੁਤਾਬਕ ਇਨ੍ਹਾਂ 6 ਮਛੇਰਿਆਂ ਨੂੰ ਕਾਂਕੇਸ਼ਨਛੁਰਈ ਬੰਦਰਗਾਹ ਲਿਜਾਇਆ ਗਿਆ ਅਤੇ ਉਨ੍ਹਾਂ ਨੂੰ ਜਾਫਨਾ ਦੇ ਮੱਛੀ ਪਾਲਣ ਨਿਰੀਖਣ ਦੇ ਹਵਾਲੇ ਕਰ ਦਿੱਤਾ ਗਿਆ। ਤਿੰਨ ਜੁਲਾਈ ਨੂੰ ਸ਼੍ਰੀਲੰਕਾ ਦੀ ਜਲ ਸੈਨੀ ਨੇ ਘਟੋ-ਘੱਟ 12 ਭਾਰਤੀ ਮਛੇਰਿਆਂ ਨੂੰ ਦੇਸ਼ ਦੀ ਸਮੁੰਦਰੀ ਸਰਹੱਦ 'ਚ ਕਥਿਤ ਰੂਪ ਨਾਲ ਮੱਛੀ ਫੜਨ ਨੂੰ ਲੈ ਕੇ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ : ਸੇਵਾਮੁਕਤ ਹੋਣ ਤੋਂ ਬਾਅਦ ਵੈਟੀਕਨ ਜਾਂ ਅਰਜਟੀਨਾ 'ਚ ਨਹੀਂ ਰਹਾਂਗਾ : ਪੋਪ ਫ੍ਰਾਂਸਿਸ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ