ਮੈਲਬੌਰਨ ’ਚ ਭਾਰਤੀ ਫ਼ਿਲਮ ਮਹਾਉਤਸਵ ’ਚ ‘ਜੁਬਲੀ’, ‘ਸੀਤਾ ਰਾਮਮ’ ਅਤੇ ‘ਆਗਰਾ’ ਨੂੰ ਟਾਪ ਐਵਾਰਡ

Saturday, Aug 12, 2023 - 12:42 PM (IST)

ਮੈਲਬੌਰਨ ’ਚ ਭਾਰਤੀ ਫ਼ਿਲਮ ਮਹਾਉਤਸਵ ’ਚ ‘ਜੁਬਲੀ’, ‘ਸੀਤਾ ਰਾਮਮ’ ਅਤੇ ‘ਆਗਰਾ’ ਨੂੰ ਟਾਪ ਐਵਾਰਡ

ਮੈਲਬੌਰਨ (ਭਾਸ਼ਾ) - ਤੇਲੁਗੂ ਫ਼ਿਲਮ ‘ਸੀਤਾ ਰਾਮਮ’, ਕਾਨੂ ਬਹਿਲ ਦੀ ‘ਆਗਰਾ’ ਅਤੇ ਵਿਕਰਮਾਦਿਤਿਆ ਮੋਤਵਾਨੀ ਦੀ ਵੈੱਬ ਸੀਰੀਜ਼ ‘ਜੁਬਲੀ’ ਨੂੰ ਸ਼ੁੱਕਰਵਾਰ ਨੂੰ ਇੱਥੇ ਭਾਰਤੀ ਫਿਲਮ ਮਹਾਉਤਸਵ ਮੈਲਬੌਰਨ (ਆਈ. ਐੱਫ. ਐੱਫ. ਐੱਮ.) ਐਵਾਰਡ 2023 ’ਚ ਟਾਪ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ‘ਸਿੱਖਾਂ ਦੇ 12 ਵੱਜ ਗਏ’ ਦੇ ਪਿੱਛੇ ਦੀ ਸੱਚਾਈ ਦਾ ਖ਼ੁਲਾਸਾ ਕਰਨ ਸਿਲਵਰ ਸਕ੍ਰੀਨ ’ਤੇ ਪੇਸ਼ ਹੋਣ ਜਾ ਰਹੀ ਹੈ ਫ਼ਿਲਮ ‘ਮਸਤਾਨੇ’

ਬਾਲੀਵੁੱਡ ਐਕਟਰੈੱਸ ਰਾਣੀ ਮੁਖਰਜੀ ਨੂੰ ‘ਸ਼੍ਰੀਮਤੀ ਚੈਟਰਜੀ ਵਰਸਿਜ਼ ਨਾਰਵੇ’ ਲਈ ਅਤੇ ‘ਆਗਰਾ’ ’ਚ ਮੁੱਖ ਕਿਰਦਾਰ ਨਿਭਾਉਣ ਵਾਲੇ ਐਕਟਰ ਮੋਹਿਤ ਅੱਗਰਵਾਲ ਨੂੰ ਸਰਵੋਤਮ ਅਦਾਕਾਰੀ ਦਾ ਐਵਾਰਡ ਮਿਲਿਆ, ਜਦੋਂ ਕਿ ‘ਸੀਤਾ ਰਾਮਮ’ ਨੂੰ ਸਰਵੋਤਮ ਫ਼ਿਲਮ ਐਲਾਨਿਆ ਗਿਆ। ‘ਆਗਰਾ’ ਨੂੰ ਸਰਵੋਤਮ ‘ਇੰਡੀ ਫਿਲਮ’ ਦਾ ਐਵਾਰਡ ਦਿੱਤਾ ਗਿਆ। ਕੰਨੜ ਫ਼ਿਲਮ ਨਿਰਮਾਤਾ ਪ੍ਰਿਥਵੀ ਕੋਨਾਨੁਰ ਨੂੰ ਸਰਵੋਤਮ ਨਿਰਦੇਸ਼ਕ ਦਾ ਐਵਾਰਡ ਮਿਲਿਆ। ਓ. ਟੀ. ਟੀ. ਸੀਰੀਜ਼ ਦੀ ਸ਼੍ਰੇਣੀ ’ਚ ਮੋਤਵਾਨੀ ਦੀ ‘ਜੁਬਲੀ’ ਨੇ ਸਰਵੋਤਮ ਸੀਰੀਜ਼ ਦਾ ਐਵਾਰਡ ਜਿੱਤਿਆ।

ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਨੇ ਦਿਲਜੀਤ ਦੋਸਾਂਝ ਤੇ ਏ. ਪੀ. ਢਿੱਲੋਂ ਨੂੰ ਛੱਡਿਆ ਪਿੱਛੇ, ਦੁਨੀਆ ਭਰ 'ਚ ਹਾਸਲ ਕੀਤਾ ਇਹ ਖਿਤਾਬ

‘ਦਹਾੜ’ ਲਈ ਵਿਜੇ ਵਰਮਾ ਨੂੰ ਸਰਵੋਤਮ ਅਦਾਕਾਰੀ (ਪੁਰਸ਼) ਅਤੇ ਰਾਜ-ਸ਼ੋਭਾ ਦੇਸ਼ਪਾਂਡੇ ਨੂੰ ‘ਟ੍ਰਾਇਲ ਬਾਏ ਫਾਇਰ’ ਲਈ ਸਰਵੋਤਮ ਅਦਾਕਾਰੀ (ਮਹਿਲਾ) ਦਾ ਐਵਾਰਡ ਦਿੱਤਾ ਗਿਆ। ‘ਸੀਤਾ ਰਾਮਮ’ ਦੀ ਅਦਾਕਾਰਾ ਮ੍ਰਿਣਾਲ ਠਾਕੁਰ ਨੂੰ ‘ਡਾਇਵਰਸਿਟੀ ਇਨ ਸਿਨੇਮਾ’, ਜਦੋਂ ਕਿ ਭੂਮੀ ਪੇਡਨੇਕਰ ਨੂੰ ‘ਡਿਸਰਪਟਰ’ ਐਵਾਰਡ ਮਿਲਿਆ। ‘ਪਾਈਨ ਕੋਨ’ ਲਈ ਫ਼ਿਲਮ ਨਿਰਮਾਤਾ ਓਨਿਰ ਨੂੰ ‘ਰੇਨਬੋ ਸਟੋਰੀਜ਼ ਐਵਾਰਡ’ ਦਿੱਤਾ ਗਿਆ। ਉੱਥੇ ਹੀ, ‘ਟੂ ਕਿਲ ਏ ਟਾਈਗਰ’ ਨੂੰ ਸਰਵੋਤਮ ਡਾਕੂਮੈਂਟਰੀ ਦਾ ਐਵਾਰਡ ਮਿਲਿਆ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News