Siri 'ਤੇ ਜਾਸੂਸੀ ਦਾ ਦੋਸ਼! Apple ਨੂੰ ਦੇਣਾ ਪਵੇਗਾ 790 ਕਰੋੜ ਦਾ ਮੁਆਵਜ਼ਾ, ਜਾਣੋ ਪੂਰਾ ਮਾਮਲਾ

Friday, Jan 03, 2025 - 07:48 PM (IST)

Siri 'ਤੇ ਜਾਸੂਸੀ ਦਾ ਦੋਸ਼! Apple ਨੂੰ ਦੇਣਾ ਪਵੇਗਾ 790 ਕਰੋੜ ਦਾ ਮੁਆਵਜ਼ਾ, ਜਾਣੋ ਪੂਰਾ ਮਾਮਲਾ

ਨਵੀਂ ਦਿੱਲੀ - ਦੁਨੀਆ ਦੀ ਸਭ ਤੋਂ ਵੱਡੀ ਟੈਕਨਾਲੋਜੀ ਕੰਪਨੀ ਐਪਲ ਆਪਣੇ ਵਰਚੁਅਲ ਅਸਿਸਟੈਂਟ ਸਿਰੀ ਰਾਹੀਂ ਜਾਸੂਸੀ ਕਰਨ ਲਈ 95 ਮਿਲੀਅਨ ਡਾਲਰ ਦਾ ਜੁਰਮਾਨਾ ਭਰਨ ਲਈ ਸਹਿਮਤ ਹੋ ਗਈ ਹੈ। ਭਾਰਤੀ ਰੁਪਏ ਦੇ ਹਿਸਾਬ ਨਾਲ ਇਹ ਲਗਭਗ 790 ਕਰੋੜ ਰੁਪਏ ਬਣਦੇ ਹਨ।

ਇਹ ਵੀ ਪੜ੍ਹੋ :     ਹਵਾਈ ਯਾਤਰਾ ਦੇ ਬਦਲੇ ਨਿਯਮ, 3 ਘੰਟੇ ਲੇਟ ਹੋਈ ਫਲਾਈਟ ਹੋਵੇਗੀ ਰੱਦ

ਕੈਲੀਫੋਰਨੀਆ ਦੇ ਓਕਲੈਂਡ ਵਿੱਚ ਸੰਘੀ ਅਦਾਲਤ ਇੱਕ 5 ਸਾਲ ਪੁਰਾਣੇ ਮੁਕੱਦਮੇ ਨੂੰ ਹੱਲ ਕਰੇਗੀ ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਐਪਲ ਨੇ ਆਈਫੋਨ ਅਤੇ ਹੋਰ ਵਰਚੁਅਲ ਅਸਿਸਟੈਂਟ ਨਾਲ ਲੈਸ ਡਿਵਾਈਸਾਂ ਦੁਆਰਾ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਗੱਲਬਾਤ ਨੂੰ ਰਿਕਾਰਡ ਕਰਨ ਲਈ Siri ਨੂੰ ਵਰਤਿਆ ਸੀ।

ਇਲਜ਼ਾਮ ਇਹ ਵੀ ਸੀ ਕਿ ਸਿਰੀ ਰਾਹੀਂ ਗੱਲਬਾਤ ਉਦੋਂ ਵੀ ਰਿਕਾਰਡ ਕੀਤੀ ਗਈ ਜਦੋਂ ਉਪਭੋਗਤਾਵਾਂ ਨੇ ਆਪਣੇ ਡਿਵਾਈਸਾਂ 'ਤੇ ਸਿਰੀ ਨੂੰ ਐਕਟੀਵੇਟ ਨਹੀਂ ਕੀਤਾ ਸੀ। ਉਪਭੋਗਤਾਵਾਂ ਦੀ ਗੱਲਬਾਤ ਨੂੰ ਨਾ ਸਿਰਫ਼ ਐਪਲ ਦੁਆਰਾ ਸਟੋਰ ਕੀਤਾ ਗਿਆ ਸੀ, ਸਗੋਂ ਕਥਿਤ ਤੌਰ 'ਤੇ ਤੀਜੀ ਧਿਰ ਨਾਲ ਵੀ ਸਾਂਝਾ ਕੀਤਾ ਗਿਆ ਸੀ।

ਇਹ ਵੀ ਪੜ੍ਹੋ :     Elon Musk ਨੇ Ambani-Adani ਦੀ ਕੁਲ ਜਾਇਦਾਦ ਤੋਂ ਵੱਧ ਕਮਾਏ, ਜਾਣੋ ਕਿਸ ਨੂੰ ਹੋਇਆ ਸਭ ਤੋਂ ਵੱਧ ਨੁਕਸਾਨ

ਐਪਲ ਦਾ ਪੱਖ ਕੀ ਹੈ?

ਤੁਹਾਨੂੰ ਦੱਸ ਦੇਈਏ ਕਿ ਐਪਲ ਲੰਬੇ ਸਮੇਂ ਤੋਂ ਯੂਜ਼ਰਸ ਦੀ ਪ੍ਰਾਈਵੇਸੀ ਦੀ ਰੱਖਿਆ ਕਰਨ ਦਾ ਦਾਅਵਾ ਕਰ ਰਿਹਾ ਹੈ। ਕੰਪਨੀ ਦੇ ਸੀਈਓ ਟਿਮ ਕੁੱਕ ਅਕਸਰ ਮੌਲਿਕ ਅਧਿਕਾਰਾਂ ਦੀ ਰੱਖਿਆ ਦੀ ਗੱਲ ਕਰਦੇ ਹਨ ਪਰ ਇਹ ਇਲਜ਼ਾਮ ਕੰਪਨੀ 'ਤੇ ਸਵਾਲ ਖੜ੍ਹੇ ਕਰਦਾ ਹੈ। ਹਾਲਾਂਕਿ ਐਪਲ ਨੇ ਇਸ ਸਮਝੌਤੇ ਦੇ ਨਾਲ ਇਹ ਵੀ ਕਿਹਾ ਕਿ ਉਨ੍ਹਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ ਹੈ। ਕੰਪਨੀ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਅਤੇ ਕੋਈ ਵੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ :     ਛੋਟੇ ਪ੍ਰਚੂਨ ਵਪਾਰੀਆਂ ਨੂੰ ਲੱਗੇਗਾ ਝਟਕਾ, Super Rich ਵਿਅਕਤੀਆਂ ਦੇ ਬਾਜ਼ਾਰ 'ਚ ਆਉਣ ਨਾਲ ਵਧੇਗਾ ਮੁਕਾਬਲਾ

ਇਸ ਸਮਝੌਤੇ ਦੇ ਤਹਿਤ, 95 ਮਿਲੀਅਨ ਡਾਲਰ ਦਾ ਇੱਕ ਫੰਡ ਬਣਾਇਆ ਜਾਵੇਗਾ, ਜਿਸ ਦੁਆਰਾ ਪ੍ਰਭਾਵਿਤ ਉਪਭੋਗਤਾਵਾਂ ਨੂੰ ਪ੍ਰਤੀ ਡਿਵਾਈਸ ਵੱਧ ਤੋਂ ਵੱਧ 20 ਡਾਲਰ ਦਾ ਭੁਗਤਾਨ ਕੀਤਾ ਜਾਵੇਗਾ। ਜੇਕਰ ਇਹ ਸਮਝੌਤਾ ਮਨਜ਼ੂਰ ਹੋ ਜਾਂਦਾ ਹੈ, ਤਾਂ 17 ਸਤੰਬਰ, 2014 ਤੋਂ ਪਿਛਲੇ ਸਾਲ ਦੇ ਅੰਤ ਤੱਕ ਆਈਫੋਨ ਅਤੇ ਹੋਰ ਐਪਲ ਡਿਵਾਈਸਾਂ ਦੇ ਮਾਲਕ ਲੱਖਾਂ ਉਪਭੋਗਤਾ ਆਪਣੇ ਦਾਅਵੇ ਕਰ ਸਕਦੇ ਹਨ। ਇਸ ਤੋਂ ਇਲਾਵਾ, ਐਪਲ ਨੂੰ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਉਸ ਨੇ ਉਪਭੋਗਤਾਵਾਂ ਦੀ ਅਣਜਾਣੇ ਵਿੱਚ ਰਿਕਾਰਡ ਕੀਤੀ ਗੱਲਬਾਤ ਦਾ ਡਾਟਾ ਡਿਲੀਟ ਕਰ ਦਿੱਤਾ ਹੈ।

ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਮੁਕੱਦਮਾ ਦਾਇਰ ਕਰਨ ਵਾਲੇ ਵਕੀਲ ਆਪਣੀਆਂ ਫੀਸਾਂ ਅਤੇ ਹੋਰ ਖਰਚਿਆਂ ਨੂੰ ਪੂਰਾ ਕਰਨ ਲਈ ਇਸ ਰਕਮ ਵਿੱਚੋਂ 29.6 ਮਿਲੀਅਨ ਡਾਲਰ ਤੱਕ ਦੀ ਮੰਗ ਕਰ ਸਕਦੇ ਹਨ। ਇਸ ਸਮਝੌਤੇ ਨੂੰ ਅਦਾਲਤ ਵੱਲੋਂ ਮਨਜ਼ੂਰੀ ਮਿਲਣੀ ਬਾਕੀ ਹੈ। ਹਾਲਾਂਕਿ ਐਪਲ ਨੇ ਇਸ 'ਤੇ ਅਧਿਕਾਰਤ ਤੌਰ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਇਹ ਵੀ ਪੜ੍ਹੋ :      BSNL ਦਾ 150 ਦਿਨਾਂ ਦਾ ਸਸਤਾ ਰੀਚਾਰਜ ਪਲਾਨ: Airtel, Jio ਅਤੇ Vi ਦੀ ਉੱਡੀ ਨੀਂਦ...

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News