ਆਪਣੀ ਖੋਜ ਤੋਂ ਕਿਉਂ ਨਿਰਾਸ਼ ਹਨ ਵੈੱਬ ਬਣਾਉਣ ਵਾਲੇ ਸਰ ਟਿਮ

Monday, Nov 05, 2018 - 02:58 AM (IST)

ਵਾਸ਼ਿੰਗਟਨ — ਵਰਲਡ ਵਾਈਡ ਵੈੱਬ ਦਾ ਨਿਰਮਾਣ ਕਰਨ ਵਾਲੇ ਸਰ ਟਿਮ ਬ੍ਰਨਰਸ-ਲੀ ਨੇ ਆਖਿਆ ਹੈ ਕਿ ਉਹ ਇੰਟਰਨੈੱਟ 'ਤੇ ਆਪਣੀ ਖੋਜ ਦੇ ਮੌਜੂਦਾ ਹਾਲ ਨੂੰ ਦੇਖ ਕੇ ਬੇਹੱਦ ਨਿਰਾਸ਼ ਹਨ। ਇਕ ਅਖਬਾਰ ਏਜੰਸੀ ਨੂੰ ਦਿੱਤੇ ਇੰਟਰਵਿਊ 'ਚ ਸਰ ਟਿਮ ਨੇ ਕਿਹਾ ਕਿ ਕੁਝ ਵੈੱਬਸਾਈਟਾਂ 'ਤੇ ਨਫਰਤ ਫੈਲਾਉਣ ਵਾਲੀ ਸਮੱਗਰੀ ਸਾਹਮਣੇ ਆ ਰਹੀ ਹੈ। ਟਿਮ ਨੇ ਵਿਸ਼ੇਸ਼ ਰੂਪ ਤੋਂ ਟਵਿੱਟਰ ਦੀ ਨਿੰਦਾ ਕੀਤੀ ਅਤੇ ਇਸ ਗੱਲ 'ਤੇ ਹੈਰਾਨੀ ਜਤਾਈ ਕਿ ਆਖਿਰਕਾਰ ਚੰਗੇ ਕੁਮੈਂਟ ਦੀ ਬਜਾਏ ਨਕਾਰਾਤਮਕ ਕੁਮੈਂਟ ਜ਼ਿਆਦਾ ਕਿਉਂ ਫੈਲ ਜਾਂਦੇ ਹਨ।
ਟਿਮ ਨੇ ਸਰਕਾਰਾਂ ਨੂੰ ਸੁਝਾਅ ਦਿੱਤਾ ਕਿ ਉਹ ਵੈੱਬ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ 'ਤੇ ਕੁਝ ਲਗਾਮ ਲਾਉਣ। ਟਿਮ ਨੇ 80 ਦੇ ਦਹਾਕੇ 'ਚ ਵਰਲਡ ਵਾਈਡ ਵੈੱਬ WWW ਦਾ ਨਿਰਮਾਣ ਕੀਤਾ ਸੀ। ਟਿਮ ਨੇ ਕਿਹਾ ਕਿਹਾ ਕਿ ਜੇਕਰ ਤੁਸੀਂ ਟਵਿੱਟਰ 'ਤੇ ਪਿਆਰ ਨਾਲ ਜੁੜੀ ਕੋਈ ਗੱਲ ਲਿਖੋਗੇ ਤਾਂ ਉਹ ਗੱਲ ਕਿਤੇ ਖੁਆਚ ਜਾਵੇਗੀ ਪਰ ਜੇਕਰ ਤੁਸੀਂ ਨਫਰਤ ਵਾਲੀ ਕੋਈ ਗੱਲ ਲਿਖੋਗੇ ਤਾਂ ਇਹ ਤੁਰੰਤ ਫੈਲ ਜਾਵੇਗੀ। ਟਿਮ ਸਵਾਲੀਆ ਲਿਹਾਜ਼ੇ ਨਾਲ ਕਹਿੰਦੇ ਹਨ ਕਿ ਤੁਹਾਨੂੰ ਇਸ ਦਾ ਕੀ ਕਾਰਨ ਹੈ, ਟਵਿੱਟਰ ਨੇ ਕਿਤੇ ਖੁਦ ਨੂੰ ਹੀ ਨਫਰਤ ਫੈਲਾਉਣ ਵਾਲੇ ਜ਼ਰੀਏ ਦੇ ਤੌਰ 'ਤੇ ਤਾਂ ਸਥਾਪਿਤ ਨਹੀਂ ਕੀਤਾ ਹੈ? ਹਾਲ ਫਿਲਹਾਲ 'ਚ ਟਵਿੱਟਰ, ਫੇਸਬੁੱਕ ਅਤੇ ਕਈ ਦੂਜੀਆਂ ਸ਼ੋਸ਼ਲ ਮੀਡੀਆ ਵੈੱਬਸਾਈਟਾਂ ਦੀ ਇਸ ਗੱਲ ਲਈ ਨਿੰਦਾ ਹੋਈ ਸੀ ਕਿ ਇਹ ਸ਼ੋਸ਼ਲ ਮੀਡੀਆ ਸਾਈਟਾਂ ਨਫਰਤ ਫੈਲਾਉਣ ਵਾਲੇ ਪੋਸਟਰਾਂ ਨੂੰ ਕੰਟਰੋਲ ਨਹੀਂ ਕਰ ਪਾ ਰਹੀ।
ਟਿਮ ਕਹਿੰਦੇ ਹਨ ਕਿ ਉਹ ਇਸ ਕਾਰਨ ਤੋਂ ਬੇਹੱਦ ਨਿਰਾਸ਼ ਹਨ ਕਿ ਇੰਟਰਨੈੱਟ 'ਤੇ ਸਕਾਰਾਤਮਕਤਾ ਘੱਟ ਹੋਈ ਹੈ ਅਤੇ ਨਾਲ ਹੀ ਇਸ ਦੇ ਜ਼ਰੀਏ ਕਿਸੇ ਨੂੰ ਤਾਕਤਵਰ ਬਣਾਉਣ ਦੀ ਸਮਰੱਥਾ ਵੀ ਘੱਟ ਹੋਈ ਹੈ। ਉਨ੍ਹਾਂ ਨੇ ਇਸ ਗੱਲ ਦੀ ਵੀ ਨਿੰਦਾ ਕੀਤੀ ਕਿ ਸ਼ੋਸ਼ਲ ਮੀਡੀਆ ਜਾਂ ਇੰਟਰਨੈੱਟ 'ਤੇ ਗੱਲਬਾਤ ਦਾ ਮਾਧਿਅਮ ਕੁਝ ਹੀ ਕੰਪਨੀਆਂ ਦੇ ਹੱਥਾਂ 'ਚ ਸੀਮਟ ਕੇ ਰਹਿ ਗਿਆ ਹੈ। ਜਿਸ 'ਚ ਐਮਾਜ਼ਨ, ਫੇਸਬੁੱਕ, ਗੂਗਲ, ਮਾਇਕ੍ਰੋਸਾਫਟ ਅਤੇ ਐਪਲ ਪ੍ਰਮੁੱਖ ਹਨ। ਕਿਮ ਕਹਿੰਦੇ ਹਨ ਕਿ ਇਸ ਤੋਂ ਪਹਿਲਾਂ ਜਦੋਂ ਕਦੇ ਕੁਝ ਕੰਪਨੀਆਂ ਆਪਣਾ ਪ੍ਰਭਾਵ ਪਾਉਣੀਆਂ ਸ਼ੁਰੂ ਕਰਦੀਆਂ ਸਨ ਉਦੋਂ ਸਰਕਾਰ ਇਸ 'ਚ ਦਖਲਅੰਦਾਜ਼ੀ ਕਰ ਤਾਕਤ ਦੇ ਸੰਤੁਲਨ ਦਾ ਯਤਨ ਕਰਦੀ ਸੀ। ਟਿਮ ਨੇ ਇਹ ਵੀ ਕਿਹਾ ਕਿ ਇਨ੍ਹਾਂ ਵੱਡੀਆਂ ਕੰਪਨੀਆਂ 'ਤੇ ਲਗਾਮ ਲਾਉਣ ਤੋਂ ਪਹਿਲਾਂ ਸਾਨੂੰ ਦੇਖਣਾ ਹੋਵੇਗਾ ਕਿ ਕਿਤੇ ਇਸ ਕਦਮ 'ਚ ਬਜ਼ਾਰ ਨੂੰ ਬਹੁਤ ਜ਼ਿਆਦਾ ਨੁਕਸਾਨ ਨਾ ਹੋ ਜਾਵੇ।


Related News