ਟਰੰਪ ਨੂੰ ਲੈ ਕੇ ਜਗਮੀਤ ਸਿੰਘ ਨੇ ਬੰਨ੍ਹੇ ਤਾਰੀਫ਼ਾਂ ਦੇ ਪੁਲ, ਟਰੂਡੋ 'ਤੇ ਕੱਸੇ ਤੰਜ

07/09/2020 5:05:24 PM

ਓਟਾਵਾ— ਨਿਊ ਡੋਮੋਕ੍ਰੈਟਿਕ ਪਾਰਟੀ (ਐੱਨ. ਡੀ. ਪੀ.) ਦੇ ਨੇਤਾ ਜਗਮੀਤ ਸਿੰਘ ਨੇ ਨਸਲਵਾਦ ਖਿਲਾਫ ਚੁੱਕੇ ਜਾ ਰਹੇ ਕਦਮਾਂ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਦੀ ਤਾਰੀਫ਼ ਕਰਦਿਆਂ ਟਰੂਡੋ 'ਤੇ ਨਿਸ਼ਾਨਾ ਵਿੰਨਿਆ ਹੈ। ਸਿੰਘ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਮੁਕਾਬਲੇ ਵਿਵਸਥਾਵਾਦੀ ਨਸਲਵਾਦ ਖਿਲਾਫ ਜ਼ਿਆਦਾ ਕਦਮ ਚੁੱਕ ਰਹੇ ਹਨ।

ਜਾਰਜ ਫਲਾਈਡ ਦੀ ਮੌਤ ਪਿੱਛੋਂ ਟਰੰਪ ਨੇ ਜੂਨ 'ਚ ਇਕ ਕਾਰਜਕਾਰੀ ਨਿਰਦੇਸ਼ 'ਤੇ ਦਸਤਖਤ ਕੀਤੇ ਹਨ, ਜਿਸ ਤਹਿਤ ਪੁਲਸ ਵੱਲੋਂ ਤਾਕਤ ਦੇ ਇਸਤੇਮਾਲ ਨੂੰ ਬੜੀ ਹੱਦ ਤੱਕ ਸੀਮਤ ਕਰ ਦਿੱਤਾ ਗਿਆ ਹੈ। ਮਿਨੀਪੋਲਿਸ ਪੁਲਸ ਦੇ ਇਕ ਅਧਿਕਾਰੀ ਵੱਲੋਂ ਗੈਰ-ਗੋਰੇ ਫਲਾਈਡ ਦੀ ਗਰਦਨ 9 ਮਿੰਟ ਤੱਕ ਗੋਡੇ ਨਾਲ ਦਬਾਈ ਰੱਖਣ ਨਾਲ ਮੌਤ ਹੋਈ ਸੀ।

ਸਿੰਘ ਨੇ ਕਿਹਾ ਕਿ ਟਰੰਪ ਦੇ ਮੁਕਾਬਲੇ ਟਰੂਡੋ ਨੇ ਅਮਲੀ ਤੌਰ 'ਤੇ ਕੁਝ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਟਰੂਡੋ ਨੇ ਜੋ ਸਭ ਤੋਂ ਜ਼ਿਆਦਾ ਕੀਤਾ ਉਹ ਇਕ ਫੋਕਾ ਭਰੋਸਾ ਬਾਡੀ ਕੈਮਰੇ ਹਨ।

ਪ੍ਰੈੱਸ ਕਾਨਫਰੰਸ 'ਚ ਸਿੰਘ ਨੇ ਰਾਈਡੌ ਹਾਲ 'ਚ ਤਾਜ਼ਾ ਘਟਨਾ 'ਤੇ ਵੀ ਟਿੱਪਣੀ ਕੀਤੀ। ਪਿਛਲੇ ਹਫਤੇ ਇਕ ਹਥਿਆਰਬੰਦ ਵਿਅਕਤੀ ਰਾਈਡੌ ਹਾਲ ਦੀ ਜਾਇਦਾਦ 'ਚ ਦਾਖਲ ਹੋ ਗਿਆ ਸੀ, ਜਿਸ 'ਚ ਪ੍ਰਧਾਨ ਮੰਤਰੀ ਅਤੇ ਗਵਰਨਰ ਜਨਰਲ ਦੀ ਰਿਹਾਇਸ਼ ਹੈ। ਦੋ ਘੰਟਿਆਂ ਦੀ ਮਸ਼ਕਤ ਤੋਂ ਬਾਅਦ ਪੁਲਸ ਨੇ ਸੀ. ਏ. ਐੱਫ. ਰਿਜ਼ਰਵਿਸਟ ਕੌਰੀ ਹੁਰੈਨ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ। ਸਿੰਘ ਨੇ ਇਸ ਘਟਨਾ ਨੂੰ ਕਾਨੂੰਨ ਵਿਵਸਥਾ 'ਚ ਵਿਵਸਥਾਵਾਦੀ ਨਸਲਵਾਦ ਦੀ ਇਕ ਉਦਾਹਰਣ ਦੱਸਿਆ ਕਿਉਂਕਿ ਹੁਰੈਨ ਜੋ ਗੋਰਾ ਹੈ, ਨੂੰ ਬਿਨਾਂ ਕਿਸੇ ਨੁਕਸਾਨ ਦੇ ਗ੍ਰਿਫਤਾਰ ਕੀਤਾ ਗਿਆ ਸੀ।

ਸਿੰਘ ਨੇ ਕਿਹਾ, ''ਕਿਸੇ ਨੇ ਸੰਭਾਵਤ ਤੌਰ 'ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਮਾਰਨ ਜਾਂ ਉਸ ਦੀ ਰਿਹਾਇਸ਼ 'ਤੇ ਹਥਿਆਰਾਂ ਨਾਲ ਦਾਖਲ ਹੋਇਆ ਅਤੇ ਉਸ ਵਿਅਕਤੀ ਨੂੰ ਬਿਨਾਂ ਕਿਸੇ ਹਿੰਸਾ ਦੇ ਗ੍ਰਿਫਤਾਰ ਕੀਤਾ ਗਿਆ। ਇਕ ਵਿਅਕਤੀ ਉਹ ਵੀ ਸੀ ਜਿਸ ਨੂੰ ਤੁਸੀਂ ਉਸ ਦੇ ਘਰ ਹੀ ਮਾਰ ਦਿੱਤਾ।''


Sanjeev

Content Editor

Related News