ਪੌਪ ਗਾਇਕ ਆਰ ਕੈਲੀ ਨੂੰ ਯੌਨ ਅਪਰਾਧਾਂ ਦੇ ਦੋਸ਼ ’ਚ ਮਿਲੀ 30 ਸਾਲ ਦੀ ਸਜ਼ਾ

Thursday, Jun 30, 2022 - 11:09 AM (IST)

ਪੌਪ ਗਾਇਕ ਆਰ ਕੈਲੀ ਨੂੰ ਯੌਨ ਅਪਰਾਧਾਂ ਦੇ ਦੋਸ਼ ’ਚ ਮਿਲੀ 30 ਸਾਲ ਦੀ ਸਜ਼ਾ

ਬਾਲੀਵੁੱਡ ਡੈਸਕ: ਅਮਰੀਕੀ ਪੌਪ ਗਾਇਕ ਆਰ ਕੈਲੀ ਨੂੰ ਔਰਤਾਂ ਅਤੇ ਬੱਚਿਆਂ ਦੇ ਜਿਨਸੀ ਸੋਸ਼ਣ ਦਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 30 ਸਾਲਾਂ ਕੈਦ ਸਜ਼ਾ ਸੁਣਾਈ ਗਈ ਹੈ। ਸੂਤਰਾਂ ਦੇ ਮੁਤਾਬਕ ਆਰ ਐਂਡ ਡੀ ਸੰਗੀਤਕ ਸ਼ੈਲੀ ਦੇ 55 ਸਾਲਾਂ ਕਲਾਕਾਰ ਨੂੰ ਪਿਛਲੇ ਸਾਲ ਸਤੰਬਰ ’ਚ ਨਿਊਯਾਰਕ ’ਚ ਯੌਨ ਤਸਕਰੀ ਨਾਲ ਸਬੰਧਤ ਅਪਰਾਧਾਂ ’ਚ ਦੋਸ਼ੀ ਪਾਇਆ ਗਿਆ ਸੀ।

ਇਹ  ਵੀ ਪੜ੍ਹੋ : ਕੰਗਨਾ ਰਣੌਤ ਦੇ ਅਦਾਲਤ 'ਚ ਪੇਸ਼ ਨਾ ਹੋਣ 'ਤੇ ਭੜਕੇ ਜਾਵੇਦ ਅਖ਼ਤਰ ਦੇ ਵਕੀਲ, ਕੀਤੀ ਗੈਰ-ਜ਼ਮਾਨਤੀ ਵਾਰੰਟ ਦੀ ਮੰਗ

ਆਰ ਕੈਲੀ ਦੇ ਵਕੀਲ ਨੇ ਕਿਹਾ ਕਿ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਹ ਅੱਗੇ ਅਪੀਲ ਕਰੇਗਾ। ਦੱਸਿਆ ਜਾ ਰਿਹਾ ਹੈ ਕਿ  ਫ਼ੈਸਲਾ ਸੁਣਾਏ ਜਾਣ ਦੇ ਸਮੇਂ ਕੈਲੀ ਜੇਲ੍ਹ ਦੇ ਪਹਿਰਾਵੇ ਅਤੇ ਕਾਲੇ ਚਸ਼ਮੇ ’ਚ ਨਜ਼ਰ ਆਇਆ ਸੀ। ਜਿਸ ਦੌਰਾਨ ਉਸ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਅਤੇ ਕੋਈ ਜਵਾਬ ਨਹੀਂ ਦਿੱਤਾ।

ਇਹ  ਵੀ ਪੜ੍ਹੋ : ਲਿਟਲ ਮਾਸਟਰਜਸ 5 ਦੇ ਜੇਤੂ ਨੋਬੋਜੀਤ, ਕਿਹਾ- ‘ਇਹ ਇਕ ਸੁਫ਼ਨੇ ਵਰਗਾ ਮਹਿਸੂਸ ਹੋ ਰਿਹਾ ਹੈ’

ਯੂ.ਐੱਸ ਦੇ ਜ਼ਿਲ੍ਹਾ ਅਦਾਲਤ ਦੇ ਜੱਜ ਐਨ ਡੌਨਲੀ ਨੇ ਆਪਣੇ ਫ਼ੈਸਲੇ ’ਚ ਕਿਹਾ ਕਿ ਆਰ ਕੈਲੀ ਨੇ ਯੌਨ ਸ਼ੋਸਣ ਨੂੰ ਆਪਣੇ ਹਥਿਆਰਾਂ ਵਜੋਂ ਵਰਤਿਆ ਹੈ, ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ  ਪੀੜਤਾਂ ਨਾਲ ਅਜਿਹਾ ਵਿਵਹਾਰ ਕੀਤਾ ਜੋ ਅਸਹਿਣ ਸੀ। ਇਸ ਤੋਂ ਬਾਅਦ ਪੀੜਤਾਂ ਨੂੰ ਯੌਨ ਸਬੰਧਿਤ ਬਿਆਰੀਆਂ ’ਚ ਸ਼ਾਮਲ ਵੀ ਹੋਣਾ ਪਿਆ।

ਇਹ  ਵੀ ਪੜ੍ਹੋ : ਆਲੀਆ-ਰਣਬੀਰ ਦੇ ਮਾਤਾ-ਪਿਤਾ ਬਣਨ ਦੀ ਖ਼ਬਰ ਸੁਣ ਕੇ ਖ਼ੁਸ਼ ਹੋਈ ਰਾਖੀ, ਕਿਹਾ- ‘ਮੈਂ ਮਾਸੀ ਬਣਨ ਵਾਲੀ ਹਾਂ’

ਦੱਸ ਦੇਈਏ ਕਿ ਅਦਾਲਤ ’ਚ ਇਹ ਵੀ ਖ਼ੁਲਾਸਾ ਹੋਇਆ ਕਿ ਕੈਲੀ ਨੇ 1994 ’ਚ ਗਾਇਕਾ ਆਲੀਆ ਨਾਲ ਵਿਆਹ ਕੀਤਾ ਸੀ ਜਦੋਂ ਉਹ ਸਿਰਫ਼ 15 ਸਾਲਾਂ ਦੀ ਸੀ। ਹਾਲਾਂਕਿ, ਫ਼ਿਰ ਸਰਟੀਫ਼ਿਕੇਟ ਨੇ ਉਸ ਦੀ ਉਮਰ 18 ਸਾਲ ਦਰਸਾਈ ਗਈ ਸੀ। ਉਨ੍ਹਾਂ ਦਾ ਵਿਆਹ ਬਾਅਦ ’ਚ ਰੱਦ ਕਰ ਦਿੱਤਾ ਗਿਆ ਸੀ ਅਤੇ ਨੌ ਸਾਲਾਂ ਬਾਅਦ ਆਲੀਆ ਦੀ ਇਕ ਜਹਾਜ਼ ਹਾਦਸੇ ’ਚ ਮੌਤ ਹੋ ਗਈ ਸੀ।


author

Anuradha

Content Editor

Related News