ਸਿੰਗਾਪੁਰ ''ਚ ਖੁਸ ਸਕਦੀ ਹੈ PR, ਵਾਇਰਸ ਨੂੰ ਰੋਕਣ ਲਈ ਇੰਨਾ ਸਖਤ ਹੈ ਨਿਯਮ

Sunday, Mar 01, 2020 - 02:35 PM (IST)

ਸਿੰਗਾਪੁਰ ''ਚ ਖੁਸ ਸਕਦੀ ਹੈ PR, ਵਾਇਰਸ ਨੂੰ ਰੋਕਣ ਲਈ ਇੰਨਾ ਸਖਤ ਹੈ ਨਿਯਮ

ਸਿੰਗਾਪੁਰ— ਵਾਇਰਸ ਕਾਰਨ ਵਿਸ਼ਵ ਭਰ 'ਚ ਹਫੜਾ-ਦਫੜੀ ਮਚੀ ਹੋਈ ਹੈ। ਸਿੰਗਾਪੁਰ ਨੇ ਇਸ ਨੂੰ ਰੋਕਣ ਲਈ ਸਖਤ ਨਿਯਮ ਬਣਾਏ ਹਨ, ਜਿਨ੍ਹਾਂ ਨੂੰ ਤੋੜਨ 'ਤੇ ਪੀ. ਆਰ. ਤੱਕ ਖੁਸ ਸਕਦੀ ਹੈ ਅਤੇ ਭਾਰੀ ਜੁਰਮਾਨੇ ਤੋਂ ਇਲਾਵਾ ਬੋਰੀ-ਬਿਸਤਰਾ ਪੈਕ ਕਰਕੇ ਵਾਪਸ ਭੇਜਿਆ ਜਾ ਸਕਦਾ ਹੈ। ਸਿੰਗਾਪੁਰ ਨੇ ਸਖਤ ਚਿਤਾਵਨੀ ਦਿੱਤੀ ਹੈ ਕਿ ਉਹ ਉਨ੍ਹਾਂ ਲੋਕਾਂ ਵਿਰੁੱਧ ਸਖਤ ਕਾਰਵਾਈ ਕਰੇਗਾ ਜੋ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਬਣਾਏ ਗਏ ਵਿਸ਼ੇਸ਼ ਨਿਯਮਾਂ ਨੂੰ ਤੋੜਦੇ ਹਨ। ਉੱਥੋਂ ਦੇ ਕਾਨੂੰਨ ਮੰਤਰੀ ਸ਼ਨਮੁਗਮ ਨੇ ਸਾਫ ਲਹਿਜੇ 'ਚ ਕਿਹਾ ਹੈ ਕਿ ਸਿੰਗਾਪੁਰ ਦੇ ਵਾਇਰਸ ਨਿਯਮਾਂ ਨੂੰ ਤੋੜਨ ਵਾਲੇ ਕਿਸੇ ਨੂੰ ਵੀ ਦੂਜਾ ਮੌਕਾ ਨਹੀਂ ਮਿਲੇਗਾ ਅਤੇ ਇਸ ਨੂੰ ਹਲਕੇ 'ਚ ਲੈਣ ਦੀ ਕੋਸ਼ਿਸ਼ ਕਰਨਾ ਵੱਡੀ ਗਲਤੀ ਹੋਵੇਗੀ।

 

ਸਿੰਗਾਪੁਰ ਨੇ ਇਸ ਹਫਤੇ ਹੀ ਇਕ 45 ਸਾਲਾ ਵਿਅਕਤੀ ਦਾ ਪੀ. ਆਰ. ਸਟੇਟਸ ਰੀਨਿਊ ਕਰਨ ਦੀ ਅਰਜ਼ੀ ਰੱਦ ਕੀਤੀ ਹੈ, ਜਿਸ ਨੇ ਸਰਕਾਰ ਵੱਲੋਂ ਜਾਰੀ ਨੋਟਿਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ। ਨੋਟਿਸ ਮੁਤਾਬਕ, ਹਾਲ 'ਚ ਚੀਨ ਦੀ ਯਾਤਰਾ ਕਰਨ ਵਾਲੇ ਲੋਕਾਂ ਦਾ ਸਾਵਧਾਨੀ ਦੇ ਤੌਰ 'ਤੇ 14 ਦਿਨਾਂ ਤੱਕ ਘਰ 'ਚ ਰਹਿਣਾ ਲਾਜ਼ਮੀ ਹੈ ਅਤੇ ਖੁਦ ਦੀ ਸਿਹਤ ਦੀ ਨਿਗਰਾਨੀ ਕਰਨਾ ਜ਼ਰੂਰੀ ਹੈ, ਫਿਰ ਚਾਹੇ ਉਹ ਸਿੰਗਾਪੁਰ ਦੇ ਨਾਗਰਿਕ ਹੋਣ ਜਾਂ ਲਾਂਗ ਟਰਮ ਪਾਸਪੋਰਟ ਧਾਰਕ ਹੋਣ। ਮੰਤਰੀ ਨੇ ਇਕ ਪੋਸਟ 'ਚ ਕਿਹਾ ਕਿ ਇਸ ਵਿਅਕਤੀ ਨੇ ਨੋਟਿਸ ਦੀ ਜਾਣ-ਬੁੱਝ ਕੇ ਅਣਦੇਖੀ ਕੀਤੀ, ਫੋਨ ਕਾਲਾਂ ਦਾ ਜਵਾਬ ਨਹੀਂ ਦਿੱਤਾ ਤੇ ਅਧਿਕਾਰੀਆਂ ਨੇ ਜਾਂਚ ਕੀਤੀ ਤਾਂ ਉਹ ਘਰ ਨਹੀਂ ਸੀ, ਜਿਸ ਕਾਰਨ ਉਸ ਦੀ ਅਰਜ਼ੀ ਰੱਦ ਕਰ ਦਿੱਤੀ ਗਈ।

PunjabKesari

ਵਾਇਰਸ ਨਾਲ ਸੰਬੰਧਤ ਨਿਯਮ ਤੋੜਨ ਜਾਂ ਗਲਤ ਜਾਣਕਾਰੀ ਦੇਣ ਦੇ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ 'ਤੇ 10,000 ਸਿੰਗਾਪੁਰੀ ਡਾਲਰ (7,156 ਯੂ. ਐੱਸ. ਡਾਲਰ) ਤੱਕ ਦਾ ਜੁਰਮਾਨਾ ਅਤੇ ਛੇ ਮਹੀਨਿਆਂ ਤੱਕ ਦੀ ਜੇਲ੍ਹ ਵੀ ਹੋ ਸਕਦੀ ਹੈ। ਉੱਥੇ ਹੀ, ਸਿੰਗਾਪੁਰ ਨੇ ਲਾਜ਼ਮੀ ਤੌਰ 'ਤੇ ਛੁੱਟੀ ਲਈ ਮਿੱਥੇ ਗਏ ਸਮੇਂ 'ਚ ਕੰਮ ਵਾਲੀ ਥਾਂ 'ਤੇ ਫੜੇ ਗਏ ਕੁਝ ਵਿਦੇਸ਼ੀ ਲੋਕਾਂ ਦੇ 'ਵਰਕ ਪਰਮਿਟ' ਵੀ ਰੱਦ ਕੀਤੇ ਹਨ ਤੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਹੈ। ਇਨ੍ਹਾਂ ਦੇ ਸਿੰਗਾਪੁਰ 'ਚ ਪੱਕੇ ਤੌਰ 'ਤੇ ਕੰਮ ਕਰਨ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ। ਜਿਸ 45 ਸਾਲਾ ਸ਼ਖਸ ਨੇ ਉਸ ਨੂੰ ਮਿਲੇ 'ਸਟੇਅ ਹੋਮ ਨੋਟਿਸ' ਦੀ ਉਲੰਘਣਾ ਕੀਤੀ ਸੀ ਉਸ ਦਾ ਪੀ. ਆਰ. ਦਰਜਾ ਖਤਮ ਕਰਕੇ ਉਸ ਦੇ ਸਿੰਗਾਪੁਰ 'ਚ ਫਿਰ ਤੋਂ ਪ੍ਰਵੇਸ਼ 'ਤੇ ਰੋਕ ਲਾ ਦਿੱਤੀ ਗਈ ਹੈ।


Related News