ਸਿੰਗਾਪੁਰ 'ਚ ਭਾਰਤੀ ਮੂਲ ਦੇ ਮੰਤਰੀ 'ਤੇ ਲੱਗੇ ਭ੍ਰਿਸ਼ਟਾਚਾਰ ਦੇ 27 ਦੋਸ਼, ਅਹੁਦੇ ਤੋਂ ਦਿੱਤਾ ਅਸਤੀਫ਼ਾ

Thursday, Jan 18, 2024 - 10:51 AM (IST)

ਸਿੰਗਾਪੁਰ 'ਚ ਭਾਰਤੀ ਮੂਲ ਦੇ ਮੰਤਰੀ 'ਤੇ ਲੱਗੇ ਭ੍ਰਿਸ਼ਟਾਚਾਰ ਦੇ 27 ਦੋਸ਼, ਅਹੁਦੇ ਤੋਂ ਦਿੱਤਾ ਅਸਤੀਫ਼ਾ

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਸਰਕਾਰ 'ਚ ਭਾਰਤੀ ਮੂਲ ਦੇ ਇਕ ਮੰਤਰੀ 'ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ ਹਨ। 27 ਦੋਸ਼ਾਂ ਦਾ ਸਾਹਮਣਾ ਕਰ ਰਹੇ ਈਸ਼ਵਰਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਦਾਲਤ ਵਿੱਚ ਪੇਸ਼ੀ ਦੌਰਾਨ ਵੀ ਐੱਸ ਈਸ਼ਵਰਨ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ। ਉਸ 'ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਭ੍ਰਿਸ਼ਟਾਚਾਰ ਦੇ ਦੋ ਦੋਸ਼ ਲਾਏ ਗਏ ਹਨ। ਇਸ ਤੋਂ ਇਲਾਵਾ ਨਿਆਂ ਵਿੱਚ ਅੜਿੱਕਾ ਪਾਉਣ ਦੇ 24 ਅਤੇ ਸਰਕਾਰੀ ਸੇਵਾਦਾਰ ਵਜੋਂ ਨਾਜਾਇਜ਼ ਲਾਭ ਲੈਣ ਦੇ 24 ਦੋਸ਼ ਹਨ। 

ਤੁਹਾਨੂੰ ਦੱਸ ਦੇਈਏ ਕਿ ਸੰਸਦ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਸਿੱਖਿਆ ਮੰਤਰੀ ਚੈਨ ਚੁਨ ਸਿੰਗ ਨੇ 9 ਜਨਵਰੀ ਨੂੰ ਕਿਹਾ ਸੀ ਕਿ ਸੀ.ਪੀ.ਆਈ.ਬੀ ਨੇ ਈਸ਼ਵਰਨ 'ਤੇ ਲੱਗੇ ਦੋਸ਼ਾਂ ਦੀ ਜਾਂਚ ਪੂਰੀ ਕਰ ਲਈ ਹੈ। 61 ਸਾਲਾ ਮੰਤਰੀ, ਜਿਸਨੂੰ ਪਿਛਲੇ ਸਾਲ 11 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 800,000 ਸਿੰਗਾਪੁਰੀ ਡਾਲਰ ਦੀ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਸੀ। 16 ਜਨਵਰੀ ਨੂੰ ਪ੍ਰਧਾਨ ਮੰਤਰੀ ਲੀ ਹਸੀਨ ਲੂਂਗ ਨੂੰ ਦਿੱਤੇ ਆਪਣੇ ਅਸਤੀਫ਼ੇ ਦੇ ਪੱਤਰ ਵਿੱਚ ਈਸ਼ਵਰਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਪ੍ਰੈਕਟਿਸ ਇਨਵੈਸਟੀਗੇਸ਼ਨ ਬਿਊਰੋ (ਸੀ.ਪੀ.ਆਈ.ਬੀ) ਨੇ ਉਸ 'ਤੇ ਵੱਖ-ਵੱਖ ਅਪਰਾਧਾਂ ਦੇ ਦੋਸ਼ ਲਾਏ ਹਨ। ਉਨ੍ਹਾਂ ਨੇ ਕਿਹਾ,“ਮੈਂ ਦੋਸ਼ਾਂ ਨੂੰ ਰੱਦ ਕਰਦਾ ਹਾਂ ਅਤੇ ਹੁਣ ਆਪਣਾ ਨਾਮ ਸਾਫ਼ ਕਰਨ 'ਤੇ ਧਿਆਨ ਦੇਵਾਂਗਾ। ਹਾਲਾਤ ਨੂੰ ਦੇਖਦੇ ਹੋਏ, ਮੈਂ ਮਹਿਸੂਸ ਕਰਦਾ ਹਾਂ ਕਿ ਮੇਰੇ ਲਈ ਕੈਬਨਿਟ, ਸੰਸਦ ਮੈਂਬਰ ਅਤੇ ਪੀਏਪੀ ਦੇ ਮੈਂਬਰ ਵਜੋਂ ਅਸਤੀਫ਼ਾ ਦੇਣਾ ਸਹੀ ਹੈ।''

ਸੀ.ਪੀ.ਆਈ.ਬੀ ਦੀ ਹਿਰਾਸਤ ਵਿੱਚ ਭਾਰਤੀ ਮੂਲ ਦੇ ਸਿਆਸਤਦਾਨ

ਈਸ਼ਵਰਨ (61) ਵੀਰਵਾਰ ਨੂੰ ਸਵੇਰੇ 8 ਵਜੇ ਦੇ ਕਰੀਬ ਅਦਾਲਤ ਪਹੁੰਚੇ। ਸਥਾਨਕ ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਮੁਤਾਬਕ ਅਦਾਲਤ ਜਾਣ ਸਮੇਂ ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਈਸ਼ਵਰਨ ਮਈ 2021 ਤੋਂ ਟਰਾਂਸਪੋਰਟ ਮੰਤਰੀ ਹਨ। 1997 ਵਿੱਚ ਪਹਿਲੀ ਵਾਰ ਸੰਸਦ ਮੈਂਬਰ ਚੁਣੇ ਗਏ ਭਾਰਤੀ ਮੂਲ ਦੇ ਸਿਆਸਤਦਾਨ 26 ਸਾਲਾਂ ਤੋਂ ਵੱਧ ਸਮੇਂ ਤੋਂ ਸਿੰਗਾਪੁਰ ਦੀ ਰਾਜਨੀਤੀ ਵਿੱਚ ਸਰਗਰਮ ਹਨ। ਈਸ਼ਵਰਨ ਨੂੰ ਪਿਛਲੇ ਸਾਲ 11 ਜੁਲਾਈ ਨੂੰ ਕਰੱਪਟ ਪ੍ਰੈਕਟਿਸ ਇਨਵੈਸਟੀਗੇਸ਼ਨ ਬਿਊਰੋ (ਸੀ.ਪੀ.ਆਈ.ਬੀ) ਨੇ ਗ੍ਰਿਫ਼ਤਾਰ ਕੀਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਗ੍ਰਿਫ਼ਤਾਰੀ ਦੀ ਖ਼ਬਰ 14 ਜੁਲਾਈ ਨੂੰ ਸਾਹਮਣੇ ਆਈ ਸੀ। ਜਾਂਚ ਏਜੰਸੀ ਨੇ ਕੇਸਾਂ ਦੀ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ।

ਪੜ੍ਹੋ ਇਹ ਅਹਿਮ ਖ਼ਬਰ-ਇਮਰਾਨ ਖਾਨ ਦੇ ਵਕੀਲ ਨੇ ਨੈਤਿਕ ਦੁਰਵਿਹਾਰ ਮਾਮਲੇ 'ਚ ਭਾਰਤੀ ਅਦਾਲਤ ਦੇ ਫੈ਼ੈਸਲੇ ਦਾ ਦਿੱਤਾ ਹਵਾਲਾ 

ਪ੍ਰਧਾਨ ਮੰਤਰੀ ਨੇ ਜਾਂਚ ਪੂਰੀ ਹੋਣ ਤੱਕ ਈਸ਼ਵਰਨ ਨੂੰ ਛੁੱਟੀ 'ਤੇ ਭੇਜ ਦਿੱਤਾ ਸੀ 

ਰਿਪੋਰਟਾਂ ਮੁਤਾਬਕ ਸਿੰਗਾਪੁਰ ਦੇ ਪ੍ਰਾਪਰਟੀ ਟਾਈਕੂਨ ਓਂਗ ਬੇਂਗ ਸੇਂਗ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਇੱਕ ਉੱਚ-ਪ੍ਰੋਫਾਈਲ ਸ਼ਖਸੀਅਤ ਓਂਗ, ਸਿੰਗਾਪੁਰ ਗ੍ਰਾਂ ਪ੍ਰੀ ਦੇ ਅਧਿਕਾਰ ਵੀ ਰੱਖਦਾ ਹੈ। ਉਹ ਰੇਸ ਪ੍ਰਮੋਟਰ- ਸਿੰਗਾਪੁਰ ਜੀਪੀ ਦਾ ਚੇਅਰਮੈਨ ਵੀ ਹੈ। ਜਾਂਚ ਅਧਿਕਾਰੀਆਂ ਨੇ ਓਂਗ ਤੋਂ ਈਸ਼ਵਰਨ ਨਾਲ ਹੋਈ ਗੱਲਬਾਤ ਬਾਰੇ ਜਾਣਕਾਰੀ ਮੰਗੀ ਸੀ। ਈਸ਼ਵਰਨ ਫਾਰਮੂਲਾ ਵਨ ਦੇ ਨਾਲ ਸਰਕਾਰੀ ਗਤੀਵਿਧੀਆਂ ਵਿੱਚ ਬਹੁਤ ਸਰਗਰਮ ਸੀ। 2006 ਵਿੱਚ ਕੈਬਨਿਟ ਵਿੱਚ ਆਪਣੀ ਨਿਯੁਕਤੀ ਤੋਂ ਪਹਿਲਾਂ ਉਸਨੇ ਕਈ ਸਰਕਾਰੀ ਸੰਸਦੀ ਕਮੇਟੀਆਂ ਵਿੱਚ ਵੀ ਕੰਮ ਕੀਤਾ। ਈਸ਼ਵਰਨ ਵਿਰੁੱਧ ਦੋਸ਼ਾਂ ਅਤੇ ਸੀ.ਪੀ.ਆਈ.ਬੀ. ਦੀ ਜਾਂਚ ਕਾਰਨ ਸਤੰਬਰ 2004 ਤੋਂ ਜੂਨ 2006 ਤੱਕ ਸੰਸਦ ਦੇ ਡਿਪਟੀ ਸਪੀਕਰ ਰਹੇ ਈਸ਼ਵਰਨ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਲੀ ਹਸੀਨ ਲੂੰਗ ਨੇ ਛੁੱਟੀ 'ਤੇ ਭੇਜ ਦਿੱਤਾ।

ਈਸ਼ਵਰਨ 'ਤੇ ਸਰਕਾਰ ਦਾ ਸਟੈਂਡ, ਤਨਖਾਹ 'ਚ ਕਟੌਤੀ ਪਰ...

ਪ੍ਰਧਾਨ ਮੰਤਰੀ ਲੀ ਨੇ ਬਾਅਦ ਵਿੱਚ ਸੰਸਦ ਨੂੰ ਦੱਸਿਆ ਕਿ ਅਗਲੇ ਨੋਟਿਸ ਤੱਕ ਈਸ਼ਵਰਨ ਦੀ ਤਨਖਾਹ ਘਟਾ ਕੇ 8,500 ਸਿੰਗਾਪੁਰ ਡਾਲਰ (SGD) ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। ਭਾਰਤੀ ਮੁਦਰਾ ਵਿੱਚ ਇਹ ਤਨਖਾਹ ਲਗਭਗ 5.26 ਲੱਖ ਰੁਪਏ ਪ੍ਰਤੀ ਮਹੀਨਾ ਹੈ। ਹਾਲਾਂਕਿ ਸਾਲਾਨਾ ਐਮ.ਪੀ ਭੱਤੇ ਵਿੱਚ ਕਟੌਤੀ ਨਹੀਂ ਕੀਤੀ ਗਈ ਸੀ ਅਤੇ ਸਰਕਾਰ ਨੇ ਉਸ 'ਤੇ 192,500 ਸਿੰਗਾਪੁਰ ਡਾਲਰ (SGD) ਲੈਣ 'ਤੇ ਕੋਈ ਪਾਬੰਦੀ ਨਹੀਂ ਲਗਾਈ ਸੀ। ਈਸ਼ਵਰਨ ਨੂੰ ਸਾਲਾਨਾ ਭੱਤੇ ਵਜੋਂ ਭਾਰਤੀ ਮੁਦਰਾ ਵਿੱਚ ਲਗਭਗ 1.19 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਈਸ਼ਵਰਨ ਸੱਤਾਧਾਰੀ ਪੀਪਲਜ਼ ਐਕਸ਼ਨ ਪਾਰਟੀ ਤੋਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


author

Vandana

Content Editor

Related News