ਮਾਣ ਦੀ ਗੱਲ, ਸਿੰਗਾਪੁਰ ਦੇ ਰਾਸ਼ਟਰਪਤੀ ਸੱਤ ਭਾਰਤੀ ਕਾਮਿਆਂ ਨਾਲ ਕਰਨਗੇ ਮੁਲਾਕਾਤ

Thursday, Jul 31, 2025 - 01:05 PM (IST)

ਮਾਣ ਦੀ ਗੱਲ, ਸਿੰਗਾਪੁਰ ਦੇ ਰਾਸ਼ਟਰਪਤੀ ਸੱਤ ਭਾਰਤੀ ਕਾਮਿਆਂ ਨਾਲ ਕਰਨਗੇ ਮੁਲਾਕਾਤ

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿਚ ਸੱਤ ਪ੍ਰਵਾਸੀ ਭਾਰਤੀ ਕਾਮਿਆਂ ਨੂੰ ਰਾਸ਼ਟਰਪਤੀ ਨਿਵਾਸ ਵਿਖੇ ਰਾਸ਼ਟਰਪਤੀ ਥਰਮਨ ਸ਼ਨਮੁਗਰਤਨਮ ਨਾਲ ਮਿਲਣ ਲਈ ਸੱਦਾ ਦਿੱਤਾ ਗਿਆ ਹੈ। ਇਨ੍ਹਾਂ ਭਾਰਤੀ ਪ੍ਰਵਾਸੀ ਕਾਮਿਆਂ ਨੇ ਪਿਛਲੇ ਸ਼ਨੀਵਾਰ ਸਿੰਗਾਪੁਰ ਵਿੱਚ ਇੱਕ ਵੱਡੇ ਟੋਏ ਵਿੱਚ ਡਿੱਗੀ ਕਾਰ ਵਿੱਚੋਂ ਇੱਕ ਔਰਤ ਨੂੰ ਬਚਾਇਆ ਸੀ। ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਅਨੁਸਾਰ ਰਾਸ਼ਟਰਪਤੀ ਦਫ਼ਤਰ ਨੇ ਔਰਤ ਨੂੰ ਟੋਏ ਵਿੱਚੋਂ ਬਚਾਉਣ ਦੇ ਕਾਰਜ ਵਿੱਚ ਸ਼ਾਮਲ ਭਾਰਤੀ ਕਾਮਿਆਂ ਅਤੇ ਹੋਰ ਮਹਿਮਾਨਾਂ ਨੂੰ ਐਤਵਾਰ (3 ਅਗਸਤ) ਨੂੰ 'ਇਸਤਾਨਾ ਓਪਨ ਹਾਊਸ' ਵਿੱਚ ਸੱਦਾ ਦਿੱਤਾ ਹੈ। 

ਇਨ੍ਹਾਂ ਭਾਰਤੀ ਪ੍ਰਵਾਸੀ ਕਾਮਿਆਂ ਵਿੱਚ ਸਾਈਟ ਫੋਰਮੈਨ ਪਿਚਾਈ ਉਦੈੱਪਨ ਸੁੱਬਈਆ (47) ਅਤੇ ਉਨ੍ਹਾਂ ਦੇ ਸਾਥੀ ਵੇਲਮੁਰੂਗਨ ਮੁਥੁਸਾਮੀ (27), ਪੂਮਲਾਈ ਸਰਵਨਨ (28), ਗਣੇਸ਼ਨ ਵੀਰਸੇਕਰ (32), ਬੋਸ ਅਜੀਤਕੁਮਾਰ (26), ਨਾਰਾਇਣਸਵਾਮੀ ਮਾਇਆਕ੍ਰਿਸ਼ਨਨ (25) ਅਤੇ ਸਤਪਿਲਾਈ ਰਾਜੇਂਦਰਨ (56) ਸ਼ਾਮਲ ਹਨ। ਰਾਸ਼ਟਰਪਤੀ ਦਫ਼ਤਰ ਨੇ ਕਿਹਾ, "ਓਪਨ ਹਾਊਸ ਦੌਰਾਨ, ਪ੍ਰਵਾਸੀ ਕਾਮਿਆਂ ਸਮੇਤ ਮਹਿਮਾਨਾਂ ਅਤੇ ਰਾਸ਼ਟਰਪਤੀ ਵਿਚਕਾਰ ਗੱਲਬਾਤ ਹੋਵੇਗੀ।" ਇਸ ਦੌਰਾਨ ਸਿੰਗਾਪੁਰ ਵਿੱਚ ਪ੍ਰਵਾਸੀ ਮਜ਼ਦੂਰਾਂ ਨਾਲ ਸਬੰਧਤ ਇੱਕ ਸੰਗਠਨ ਨੇ ਕਿਹਾ ਕਿ 1,639 ਦਾਨੀਆਂ ਨੇ ਇਨ੍ਹਾਂ ਸੱਤ ਪ੍ਰਵਾਸੀ ਮਜ਼ਦੂਰਾਂ ਲਈ 72,241 ਸਿੰਗਾਪੁਰੀ ਡਾਲਰ ਦਾਨ ਕੀਤੇ ਹਨ। 

ਪੜ੍ਹੋ ਇਹ ਅਹਿਮ ਖ਼ਬਰ- 127 ਸਾਲ ਬਾਅਦ ਭਾਰਤ ਲਿਆਂਦੇ ਗਏ ਭਗਵਾਨ ਬੁੱਧ ਦੇ ਅਵਸ਼ੇਸ਼

ਇਹ ਘਟਨਾ ਸਿੰਗਾਪੁਰ ਦੇ ਪੂਰਬੀ ਤੱਟ 'ਤੇ ਦੱਖਣ ਵਿੱਚ ਤਾਨਜੋਂਗ ਕਾਟੋਂਗ ਰੋਡ 'ਤੇ ਵਾਪਰੀ, ਜਿੱਥੇ ਸੀਵਰ ਲਾਈਨ ਦਾ ਨਿਰਮਾਣ ਚੱਲ ਰਿਹਾ ਸੀ। ਇਸ ਦੌਰਾਨ ਸੜਕ 'ਤੇ ਅਚਾਨਕ ਇੱਕ ਡੂੰਘਾ ਟੋਆ ਬਣ ਗਿਆ ਅਤੇ ਇੱਕ ਕਾਰ ਉਸ ਵਿੱਚ ਡਿੱਗ ਗਈ। ਸੁਬੱਈਆ ਅਤੇ ਉਸਦੇ ਸਾਥੀਆਂ ਨੇ ਤੁਰੰਤ ਸੂਝ-ਬੂਝ ਨਾਲ ਰੱਸੀ ਦੀ ਮਦਦ ਨਾਲ ਕੁਝ ਮਿੰਟਾਂ ਵਿੱਚ ਕਾਰ ਚਲਾ ਰਹੀ ਔਰਤ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਰਾਸ਼ਟਰਪਤੀ ਥਰਮਨ ਸਮੇਤ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦੇ ਦਲੇਰਾਨਾ ਕਾਰਜ ਦੀ ਪ੍ਰਸ਼ੰਸਾ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News