ਸਿੰਗਾਪੁਰ ਦੇ ਵਿਅਕਤੀ ''ਤੇ ਭਾਰਤੀ ਮੂਲ ਦੀ ਮਹਿਲਾ ''ਤੇ ਨਸਲੀ ਹਮਲਾ ਕਰਨ ਦਾ ਦੋਸ਼

Sunday, Sep 12, 2021 - 01:27 AM (IST)

ਸਿੰਗਾਪੁਰ-ਭਾਰਤੀ ਮੂਲ ਦੀ ਇਕ ਮਹਿਲਾ ਦੀ ਛਾਤੀ 'ਚ ਲੱਤ ਮਾਰਨ ਦੇ ਦੋਸ਼ੀ ਸਿੰਗਾਪੁਰ ਦੇ ਇਕ ਵਿਅਕਤੀ 'ਤੇ ਨਸਲੀ ਹਮਲਾ ਕਰਨ ਅਤੇ ਮਹਿਲਾ ਦੀ ਨਸਲੀ ਭਾਵਨਾ ਨੂੰ ਠੇਸ ਪਹੁੰਚਾਉਣ ਦੇ ਦੋਸ਼ ਤਹਿਤ ਮਾਮਲਾ ਦਰਜ ਹੋਇਆ ਹੈ। ਮੀਡੀਆ 'ਚ ਆਈ ਖਬਰ ਤੋਂ ਇਹ ਜਾਣਕਾਰੀ ਮਿਲੀ। 'ਦਿ ਸਟ੍ਰੇਟਸ ਟਾਈਮਜ਼' ਦੀ ਖਬਰ ਮੁਤਾਬਕ ਵੋਂਗ ਸ਼ਿੰਗ ਫੋਂਗ (30) ਨੇ ਇਕ ਅਧਿਆਪਕ ਹਿੰਦੋਚਾ ਨੀਤਾ ਵਿਸ਼ਣੁਭਾਈ ਦੀ ਛਾਤੀ 'ਚ ਲੱਤ ਮਾਰੀ ਸੀ।

ਇਹ ਵੀ ਪੜ੍ਹੋ :ਅਫਗਾਨਿਸਤਾਨ ’ਚ ਤਾਲਿਬਾਨ ਦੀ ਜਿੱਤ ਦੁਨੀਆ 'ਚ ਹੋਰਨਾਂ ਸਮੂਹਾਂ ਦੇ ਹੌਂਸਲੇ ਕਰੇਗੀ ਬੁਲੰਦ : ਗੁਟਾਰੇਸ

ਸਿੰਗਾਪੁਰ ਦੇ ਵਿਅਕਤੀ 'ਤੇ ਨੀਤਾ ਲਈ ਅਪਮਾਨਜਨਕ ਸ਼ਬਦ ਦਾ ਇਸਤੇਮਾਲ ਕਰਨ ਅਤੇ ਉਨ੍ਹਾਂ ਦੀ ਨਸਲੀ ਭਾਵਨਾ ਨੂੰ ਠੇਸ ਪਹੁੰਚਾਉਣਾ ਅਤੇ ਨਸਲੀ ਭਾਵਨਾ ਨਾਲ ਪ੍ਰੇਰਿਤ ਹੋ ਕੇ ਹਮਲਾ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਗਿਆ। ਇਸ ਸਾਲ ਦੀ ਸ਼ੁਰੂਆਤ 'ਚ ਇਹ ਮਾਮਲਾ ਸਾਹਮਣੇ ਆਇਆ ਸੀ। ਦੋ ਬਾਲਗ ਬੱਚਿਆਂ ਦੀ ਮਾਂ ਨੇ ਦੋਸ਼ ਲਾਇਆ ਸੀ ਕਿ ਉਹ ਤੇਜ਼ ਚੱਲ ਰਹੀ ਸੀ ਅਤੇ ਅਜਿਹੇ 'ਚ ਉਨ੍ਹਾਂ ਨੂੰ ਮਾਸਕ ਪਾਉਣ ਕਾਰਨ ਸਾਹ ਲੈਣ 'ਚ ਦਿੱਕਤ ਹੋਣ ਲੱਗੀ ਤਾਂ ਉਨ੍ਹਾਂ ਨੇ ਇਸ ਤੋਂ ਬਚਣ ਲਈ ਆਪਣੇ ਮਾਸਕ ਨੂੰ ਨੱਕ ਹੇਠਾਂ ਕਰ ਲਿਆ ਸੀ।

ਇਹ ਵੀ ਪੜ੍ਹੋ : ਤਾਲਿਬਾਨ ਦਾ ਯੂ-ਟਰਨ : ਸਹੁੰ ਚੁੱਕ ਸਮਾਗਮ ਰੱਦ, ਕਿਹਾ-ਇਹ ਪੈਸਿਆਂ ਦੀ ਬਰਬਾਦੀ

ਇਸ ਕਾਰਨ ਦੋਸ਼ੀ ਨੇ ਉਨ੍ਹਾਂ ਨੂੰ ਠੀਕ ਤਰ੍ਹਾਂ ਨਾਲ ਮਾਸਕ ਪਾਉਣ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਮਹਿਲਾ ਦੇ ਕਾਰਨ ਦੱਸਣ ਤੋਂ ਬਾਅਦ ਵੀ ਉਹ ਉਸ ਲਈ ਕਥਿਤ ਤੌਰ 'ਤੇ ਅਪਮਾਨਜਨਕ ਭਾਸ਼ਾ ਦਾ ਇਸੇਤਮਾਲ ਕਰਨ ਲੱਗਿਆ, ਜਿਸ ਤੋਂ ਬਾਅਦ ਉਸ ਨੇ ਉਥੋਂ ਚੱਲੇ ਜਾਣ ਦਾ ਫੈਸਲਾ ਲਿਆ ਪਰ ਵਿਅਕਤੀ ਉਨ੍ਹਾਂ ਵੱਲ ਆਇਆ ਅਤੇ ਉਨ੍ਹਾਂ ਦੀ ਛਾਤੀ 'ਤੇ ਲੱਤ ਮਾਰ ਦਿੱਤੀ। ਪ੍ਰਧਾਨ ਮੰਤਰੀ ਲੀ ਸੀਨ ਸੂੰਗ ਅਤੇ ਕਈ ਮੰਤਰੀਆਂ ਨੇ 10 ਮਈ ਨੂੰ ਵੱਖ-ਵੱਖ ਫੇਸਬੁੱਖ ਪੋਸਟ 'ਚ ਇਸ ਘਟਨਾ ਦੀ ਨਿੰਦਾ ਕੀਤੀ ਸੀ।

ਇਹ ਵੀ ਪੜ੍ਹੋ : ਅਫਗਾਨਿਸਤਾਨ ਦੇ ਸਾਬਕਾ ਉਪ ਰਾਸ਼ਟਰਪਤੀ ਦੇ ਭਰਾ ਦਾ ਤਾਲਿਬਾਨ ਨੇ ਗੋਲੀ ਮਾਰ ਕੇ ਕੀਤਾ ਕਤਲ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News