ਸਿੰਗਾਪੁਰ 'ਚ ਚਮਕੀ ਭਾਰਤੀ ਵਿਅਕਤੀ ਦੀ ਕਿਸਮਤ, ਬਣਿਆ ਲੱਖਪਤੀ

Thursday, Jun 01, 2023 - 04:58 PM (IST)

ਸਿੰਗਾਪੁਰ 'ਚ ਚਮਕੀ ਭਾਰਤੀ ਵਿਅਕਤੀ ਦੀ ਕਿਸਮਤ, ਬਣਿਆ ਲੱਖਪਤੀ

ਸਿੰਗਾਪੁੁਰ- ਸਿੰਗਾਪੁਰ 'ਚ ਭਾਰਤੀ ਮੂਲ ਦਾ ਵਿਅਕਤੀ ਰਾਤੋ-ਰਾਤ ਲੱਖਪਤੀ ਬਣ ਗਿਆ। ਦਰਅਸਲ ਜਿਸ ਕੰਪਨੀ ਵਿੱਚ ਭਾਰਤੀ ਵਿਅਕਤੀ ਕੰਮ ਕਰਦਾ ਹੈ, ਉਸ ਨੇ ਆਪਣੇ ਕਰਮਚਾਰੀਆਂ ਲਈ ਸਕੁਇਡ ਗੇਮਜ਼ ਦਾ ਆਯੋਜਨ ਕੀਤਾ ਅਤੇ ਈਵੈਂਟ ਦੇ ਜੇਤੂ ਨੂੰ ਸਾਢੇ 11 ਲੱਖ ਰੁਪਏ ਇਨਾਮ ਵਜੋਂ ਮਿਲੇ। ਤੁਹਾਨੂੰ ਦੱਸ ਦੇਈਏ ਕਿ ਸਕੁਇਡ ਗੇਮਜ਼ ਇੱਕ ਮਸ਼ਹੂਰ ਕੋਰੀਆਈ ਡਰਾਮਾ ਹੈ, ਜਿਸ ਦੀ ਤਰਜ਼ 'ਤੇ ਕੰਪਨੀ ਨੇ ਆਪਣੀ ਸਕੁਇਡ ਗੇਮਜ਼ ਦਾ ਆਯੋਜਨ ਕੀਤਾ।

ਜਿੱਤਿਆ ਪਹਿਲਾ ਇਨਾਮ

PunjabKesari

ਭਾਰਤੀ ਮੂਲ ਦਾ ਸੇਲਵਮ ਅਰੁਮੁਗਮ (42) ਸਿੰਗਾਪੁਰ ਸਥਿਤ ਕੰਪਨੀ ਪੋਲਿਸਮ ਇੰਜੀਨੀਅਰਿੰਗ ਵਿੱਚ ਕੰਮ ਕਰਦਾ ਹੈ। ਕੰਪਨੀ ਨੇ ਆਪਣੇ ਕਰਮਚਾਰੀਆਂ ਲਈ ਡਿਨਰ ਅਤੇ ਡਾਂਸ ਈਵੈਂਟ ਦਾ ਆਯੋਜਨ ਕੀਤਾ। ਇਸ ਈਵੈਂਟ ਵਿੱਚ ਕੰਪਨੀ ਨੇ ਸਕੁਇਡ ਗੇਮਜ਼ ਦੀ ਤਰਜ਼ 'ਤੇ ਆਪਣਾ ਈਵੈਂਟ ਆਯੋਜਿਤ ਕੀਤਾ, ਜਿਸ ਵਿੱਚ ਕਰਮਚਾਰੀਆਂ ਨੂੰ ਸਕੁਇਡ ਗੇਮਜ਼ ਦੇ ਕਿਰਦਾਰਾਂ ਦੀ ਤਰ੍ਹਾਂ ਲਾਲ ਰੰਗ ਦੇ ਟਰੈਕ ਸੂਟ ਪਵਾਏ ਗਏ ਅਤੇ ਉਨ੍ਹਾਂ ਨੂੰ ਕੁਝ ਮੁਸ਼ਕਲ ਟਾਸਕ ਦਿੱਤੇ ਗਏ। ਹਾਲਾਂਕਿ ਇਸ ਵਿਚ ਡਰਾਮੇ ਵਾਂਗ ਜਾਨ ਨੂੰ ਕੋਈ ਖ਼ਤਰਾ ਨਹੀਂ ਸੀ। ਸੇਲਵਮ ਨੇ ਇਨ੍ਹਾਂ ਟਾਸਕ ਨੂੰ ਸਫਲਤਾਪੂਰਵਕ ਪੂਰਾ ਕੀਤਾ ਅਤੇ ਪਹਿਲਾ ਇਨਾਮ ਜਿੱਤਿਆ। ਇਨਾਮ ਵਜੋਂ ਸੇਲਵਮ ਨੂੰ 18,888 ਸਿੰਗਾਪੁਰੀ ਡਾਲਰ ਦਾ ਇਨਾਮ ਮਿਲਿਆ, ਜਿਸ ਦੀ ਭਾਰਤੀ ਮੁਦਰਾ ਵਿੱਚ ਕੀਮਤ ਲਗਭਗ 11.5 ਲੱਖ ਰੁਪਏ ਬਣਦੀ ਹੈ।

 

ਇਨਾਮੀ ਰਾਸ਼ੀ ਡੇਢ ਸਾਲ ਦੀ ਤਨਖਾਹ ਦੇ ਬਰਾਬਰ

ਸੇਲਵਮ ਨੇ ਇਨਾਮ ਵਜੋਂ ਜੋ ਰਕਮ ਜਿੱਤੀ ਹੈ, ਉਹ ਉਸ ਦੀ ਡੇਢ ਸਾਲ ਦੀ ਤਨਖਾਹ ਦੇ ਬਰਾਬਰ ਹੈ। ਖਾਸ ਗੱਲ ਇਹ ਹੈ ਕਿ ਸੇਲਵਮ ਨੇ ਕਦੇ ਸਕੁਇਡ ਗੇਮਜ਼ ਡਰਾਮੇ ਬਾਰੇ ਨਹੀਂ ਸੁਣਿਆ ਸੀ। ਇਸ ਦੇ ਬਾਵਜੂਦ ਉਸਨੇ ਸਫਲਤਾਪੂਰਵਕ ਆਪਣੇ ਟਾਸਕ ਪੂਰੇ ਕੀਤੇ। ਸੇਲਵਮ 2015 ਵਿੱਚ ਕੰਪਨੀ ਵਿੱਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਦਾ ਪਰਿਵਾਰ ਅਜੇ ਵੀ ਭਾਰਤ ਵਿੱਚ ਰਹਿੰਦਾ ਹੈ। ਸੇਲਵਮ 15 ਲੋਕਾਂ ਦੇ ਪਰਿਵਾਰ ਨੂੰ ਸਪੋਰਟ ਕਰਦੇ ਹਨ। ਸੇਲਵਮ ਦੇ ਮਾਤਾ-ਪਿਤਾ ਅਤੇ ਭਰਾ ਦੀ ਮੌਤ ਹੋ ਚੁੱਕੀ ਹੈ। ਅਜਿਹੇ 'ਚ ਭਰਾ ਦੇ ਪਰਿਵਾਰ ਦੀ ਜ਼ਿੰਮੇਵਾਰੀ ਵੀ ਉਸ 'ਤੇ ਹੈ। ਸੇਲਵਮ ਦੇ ਪੁਰਸਕਾਰ ਜਿੱਤਣ ਦੀ ਖ਼ਬਰ ਸੁਣ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਕਾਫੀ ਖੁਸ਼ ਹਨ।

ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਭਾਰਤੀ-ਅਮਰੀਕੀ ਵਿਦਿਆਰਥੀ 'ਯੰਗ ਸਾਇੰਟਿਸਟ' ਐਵਾਰਡ ਨਾਲ ਸਨਮਾਨਿਤ

ਸੇਲਵਮ ਦਾ ਕਹਿਣਾ ਹੈ ਕਿ ਇਨਾਮੀ ਰਾਸ਼ੀ ਨਾਲ ਉਹ ਭਾਰਤ ਵਿੱਚ ਇੱਕ ਘਰ ਬਣਾਏਗਾ ਕਿਉਂਕਿ ਉਸਦਾ ਪਰਿਵਾਰ ਫਿਲਹਾਲ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਇਸ ਦੇ ਨਾਲ ਹੀ ਕੰਪਨੀ ਦੇ ਡਾਇਰੈਕਟਰ ਕ੍ਰਿਸ ਐਂਗ ਨੇ ਦੱਸਿਆ ਕਿ ਕੰਪਨੀ ਨੇ ਪਿਛਲੇ ਦੋ ਸਾਲਾਂ ਵਿੱਚ ਬਹੁਤ ਵਧੀਆ ਕੰਮ ਕੀਤਾ ਹੈ। ਅਜਿਹੇ 'ਚ ਉਹ ਆਪਣੇ ਕਰਮਚਾਰੀਆਂ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਸਨ ਅਤੇ ਇਸੇ ਲਈ ਇਸ ਸਮਾਗਮ ਦਾ ਆਯੋਜਨ ਕੀਤਾ ਗਿਆ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਿਦਓ ਰਾਏ।


author

Vandana

Content Editor

Related News