ਟੀਕਾ ਨਾ ਲਗਵਾਉਣ ਵਾਲੇ ਕਰਮਚਾਰੀਆਂ ’ਤੇ ਸਿੰਗਾਪੁਰ ਸਰਕਾਰ ਹੋਈ ਸਖ਼ਤ, ਦਿੱਤੀ ਇਹ ਚਿਤਾਵਨੀ

Thursday, Nov 04, 2021 - 05:05 PM (IST)

ਸਿੰਗਾਪੁਰ (ਭਾਸ਼ਾ)-ਕੋਰੋਨਾ ਵਾਇਰਸ ਦੇ ਰੋਜ਼ਾਨਾ ਆਉਣ ਵਾਲੇ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ’ਚ ਵਾਧੇ ਤੋਂ ਚਿੰਤਿਤ ਸਿੰਗਾਪੁਰ ਸਰਕਾਰ ਨੇ ਉਨ੍ਹਾਂ ਸਰਕਾਰੀ ਕਰਮਚਾਰੀਆਂ ਨੂੰ ਬਿਨਾਂ ਤਨਖਾਹ ਦੀ ਛੁੱਟੀ ’ਤੇ ਭੇਜਣ ਦੀ ਚਿਤਾਵਨੀ ਦਿੱਤੀ ਹੈ, ਜੋ ਰਾਸ਼ਟਰ ਪੱਧਰੀ ਟੀਕਾਕਰਨ ਤੋਂ ਬਚਣ ਦੀ ਕੋਸ਼ਿਸ਼ ਕਰਨਗੇ। ਸਿੰਗਾਪੁਰ ’ਚ ਬੁੱਧਵਾਰ ਨੂੰ ਕੋਰੋਨਾ ਦੇ 3635 ਨਵੇਂ ਮਾਮਲੇ ਆਏ, ਜਿਨ੍ਹਾਂ ’ਚੋਂ 409 ਇਨਫੈਕਟਿਡ ਡਾਰਮੇਟ੍ਰੀ ’ਚ ਰਹਿ ਰਹੇ ਸਨ ਤੇ ਪ੍ਰਵਾਸੀ ਕਾਮਗਾਰ ਹਨ। ਉਥੇ ਹੀ ਇਸ ਮਿਆਦ ’ਚ 12 ਪਾਜ਼ੇਟਿਵ ਮਰੀਜ਼ਾਂ ਦੀ ਮੌਤ ਦਰਜ ਕੀਤੀ ਗਈ। ਜ਼ਿਕਰਯੋਗ ਹੈ ਕਿ ਸਿਹਤ ਮੰਤਰਾਲਾ ਨੇ 23 ਅਕਤੂਬਰ ਨੂੰ ਐਲਾਨ ਕੀਤਾ ਸੀ ਕਿ ਜਿਨ੍ਹਾਂ ਕਰਮਚਾਰੀਆਂ ਨੇ ਕੋਰੋਨਾ ਤੋਂ ਬਚਾਅ ਲਈ ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਲਈਆਂ ਹਨ ਜਾਂ ਬੀਤੇ 270 ਦਿਨਾਂ ’ਚ ਇਨਫ਼ੈਕਸ਼ਨ ਤੋਂ ਉੱਭਰੇ ਹਨ, ਉਨ੍ਹਾਂ ਨੂੰ ਇਕ ਜਨਵਰੀ 2022 ਤੋਂ ਆਪਣੇ ਕਾਰਜ ਸਥਾਨ ’ਤੇ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਬ੍ਰਿਟੇਨ ’ਚ ਮੰਤਰੀ ਰਿਸ਼ੀ ਸੁਨਕ ਨੇ ਮਹਾਤਮਾ ਗਾਂਧੀ ਦੀ ਯਾਦ ’ਚ ਸਿੱਕਾ ਕੀਤਾ ਜਾਰੀ

ਪਬਲਿਕ ਸਰਵਿਸ ਸੈੱਲ (ਪੀ. ਡੀ. ਐੱਸ.) ਦੇ ਬੁਲਾਰੇ ਨੇ 23 ਅਕਤੂਬਰ ਦੇ ਐਲਾਨ ਦੇ ਸੰਦਰਭ ’ਚ ਕਿਹਾ ਕਿ ਇਕ ਜਨਵਰੀ ਤੋਂ ਅਸੀਂ ਬਿਨਾਂ ਟੀਕਾ ਲੱਗੇ ਅਧਿਕਾਰੀਆਂ ਨੂੰ ਘਰ ਤੋਂ ਹੀ ਕੰਮ ਕਰਨ ਦੀ ‘ਜਿੰਨੀ ਸੰਭਵ ਹੋ ਸਕੇ’ ਇਜਾਜ਼ਤ ਦੇਵਾਂਗੇ ਜੇ ਉਨ੍ਹਾਂ ਦਾ ਕੰਮ ਇਸ ਦੀ ਮਨਜ਼ੂਰੀ ਦਿੱਤਾ ਹੈ ਪਰ ਜੋ ਟੀਕਾ ਲਗਵਾਉਣ ਦੀ ਯੋਗਤਾ ਰੱਖਣ ਦੇ ਬਾਵਜੂਦ ਟੀਕਾ ਨਹੀਂ ਲਗਵਾਉਣਗੇ, ਉਨ੍ਹਾਂ ਨੂੰ ਆਖਰੀ ਬਦਲ ਦੇ ਤੌਰ ’ਤੇ ਬਿਨਾਂ ਤਨਖਾਹ ਛੁੱਟੀ ’ਤੇ ਭੇਜਿਆ ਜਾ ਸਕਦਾ ਹੈ। 
 


Manoj

Content Editor

Related News