ਸਿੰਗਾਪੁਰ ‘ਚ ਪਹਿਲੀ ਵਾਰ ਕੋਰੋਨਾ ਵਾਇਰਸ ਕਾਰਨ 2 ਦੀ ਮੌਤ

03/21/2020 5:37:15 PM

ਸਿੰਗਾਪੁਰ : ਸਿੰਗਾਪੁਰ ਵਿਚ ਕੋਰੋਨਾ ਵਾਇਰਸ ਕਾਰਨ ਪਹਿਲੀ ਵਾਰ ਇਕ ਔਰਤ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਹੈ। ਉੱਥੋਂ ਦੇ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। 

ਸਿੰਗਾਪੁਰ ਨੇ ਇਸ ਮਾਰੂ ਬਿਮਾਰੀ ਦੇ ਫੈਲਣ ਨੂੰ ਰੋਕਣ ਲਈ ਕਈ ਕਦਮਾਂ ਦਾ ਐਲਾਨ ਕੀਤਾ ਹੈ। ਹੁਣ ਤਕ ਸਿੰਗਾਪੁਰ 'ਚ ਕੋਰੋਨਾ ਵਾਇਰਸ ਦੇ 385 ਮਾਮਲੇ ਸਾਹਮਣੇ ਆਏ ਹਨ। 
ਮਰਨ ਵਾਲਿਆਂ ਵਿਚ ਇਕ 75 ਸਾਲਾ ਔਰਤ ਤੇ ਇਕ 64 ਸਾਲਾ ਇੰਡੋਨੇਸ਼ੀਆਈ ਵਿਅਕਤੀ ਸੀ। ਔਰਤ ਨੂੰ ਦਿਲ ਦੀ ਬਿਮਾਰੀ ਅਤੇ ਹਾਈ ਬਲੱਡ ਪ੍ਰੈਸ਼ਰ ਸੀ। ਉੱਥੇ ਹੀ, ਜਿਸ ਦੂਜੇ ਵਿਅਕਤੀ ਦੀ ਮੌਤ ਹੋਈ ਉਸ ਨੂੰ ਵੀ ਦਿਲ ਦੀ ਬਿਮਾਰੀ ਸੀ। ਉਹ 13 ਮਾਰਚ ਨੂੰ ਇੰਡੋਨੇਸ਼ੀਆ ਤੋਂ ਸਿੰਗਾਪੁਰ ਪਰਤਣ ਤੋਂ ਬਾਅਦ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਹੋਇਆ ਸੀ। ਚੀਨ ਵਿਚ ਹੋਈ ਇਕ ਹਾਲ ਹੀ ਦੀ ਸਟੱਡੀ ਮੁਤਾਬਕ, ਬਲੈੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਵਾਇਰਸ ਦਾ ਖਤਰਾ ਜ਼ਿਆਦਾ ਹੁੰਦਾ ਹੈ। ਸਿੰਗਾਪੁਰ ਨੇ ਇਸ ਘਾਤਕ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਕਈ ਕਦਮਾਂ ਦੀ ਘੋਸ਼ਣਾ ਕੀਤੀ, ਜਿਸ ਦੀ ਸ਼ਲਾਘਾ ਫਰਵਰੀ ਵਿਚ ਡਬਲਿਊ. ਐੱਚ. ਓ. ਵੀ ਕਰ ਚੁੱਕਾ ਹੈ।


Lalita Mam

Content Editor

Related News